ਸ੍ਰੀ ਆਨੰਦਪੁਰ ਸਾਹਿਬ- ਬੀਤੇ ਤਿੰਨ ਦਿਨਾਂ ਤੋਂ ਚੱਲ ਰਹੇ ਬੰਦ ਮਗਰੋਂ ਘਰਾਂ ਤੋਂ ਬਾਹਰ ਨਿਕਲਣ ਦੀ ਤਾਕ ’ਚ ਸ੍ਰੀ ਆਨੰਦਪੁਰ ਸਾਹਿਬ ਵਾਸੀ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਤੋਂ ਬਾਅਦ ਮੁੜ ਆਪਣੇ ਘਰਾਂ ’ਚ ਬੰਦ ਹੋ ਗਏ। ਉੱਧਰ ਸ਼੍ਰੋਮਣੀ ਕਮੇਟੀ ਨੇ ਵੀ ਤਖ਼ਤ ਕੇਸਗੜ੍ਹ ਸਾਹਿਬ ਵਿਚ 350 ਵਿਅਕਤੀਆਂ ਲਈ ਗੁਰੂ ਤੇਗ਼ ਬਹਾਦਰ ਯਾਤਰੀ ਨਿਵਾਸ ਨੂੰ ਆੲੀਸੋਲੇਸ਼ਨ ਵਾਰਡ ’ਚ ਤਬਦੀਲ ਕਰ ਦਿੱਤਾ ਹੈ। ਅੱਜ ਲਗਾਏ ਕਰਫਿਊ ਨਾਲ ਭਾਂਵੇ ਲੋਕਾਂ ’ਚ ਥੋੜਾ ਸਹਿਮ ਹੈ, ਪਰ ਫਿਰ ਵੀ ਲੋਕ ਸਰਕਾਰ ਦੇ ਹਰ ਫੈ਼ਸਲੇ ਦਾ ਡਟ ਕੇ ਸਮਰਥਨ ਕਰ ਰਹੇ ਹਨ। ਸ੍ਰੀ ਆਨੰਦਪੁਰ ਸਾਹਿਬ ਵਿਚ ਬੇਸ਼ੱਕ ਹੋਲੇ ਮਹੱਲੇ ਦੌਰਾਨ ਹਾਜ਼ਰ ਰਿਹਾ ਪਠਲਾਵਾ ਪਿੰਡ ਨਾਲ ਸਬੰਧਿਤ ਵਿਅਕਤੀ ਕਰੋਨਾ ਪੀੜਤ ਹੋਣ ਕਰਕੇ ਮੌਤ ਦੇ ਮੂੰਹ ’ਚ ਚਲਾ ਗਿਆ, ਪਰ ਅਜੇ ਤੱਕ ਇੱਥੋਂ ਦਾ ਕੋਈ ਵੀ ਸ਼ਹਿਰੀ ਕਰੋਨਾ ਗ੍ਰਸਤ ਨਹੀਂ ਪਾਇਆ ਗਿਆ। ਬੇਸ਼ੱਕ ਦੋ ਮਰੀਜ਼ਾਂ ਨੂੰ ਅਹਲਿਹਿਦਗ਼ੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਟੈਸਟ ਰਿਪੋਰਟ ਵੀ ਨੈਗਟਿਵ ਆਈ ਹੈ। ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਅਲਹਿਦਗੀ ਵਾਰਡ ਦੇ ਨਾਲ ਹੀ ਮਰੀਜ਼ਾਂ ਤੇ ਆਮ ਲੋਕਾਂ ਲਈ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਦਾ ਇੰਤਜ਼ਾਮ ਵਿਆਪਕ ਤੌਰ ’ਤੇ ਕੀਤਾ ਜਾ ਚੁੱਕਿਆ ਹੈ, ਜਦਕਿ ਸਟਾਫ ਦੀ ਗਿਣਤੀ 25 ਫੀਸਦ ਕਰ ਦਿੱਤੀ ਗਈ ਹੈ।
INDIA ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਅਗਲੇ ਹੁਕਮਾਂ ਤੱਕ ਮੁਕੰਮਲ ਕਰਫਿਊ