ਪੰਜਾਬ ਦੇ ਲੁਟੇਰੇ

ਸੁੱਖੀ ਕੌਰ ਸਮਾਲਸਰ

(ਸਮਾਜ ਵੀਕਲੀ)

ਸੁਣਿਓਂ ਲੋਕੋਂ ਰੱਬ ਦੇ ਨਾਂ ਤੇ ਸਾਧ ਆ ਗਏ
ਮੈਂ ਸੁਣਿਆ ਆਪਣੇ ਭਰਨ ਭੰਡਾਰ ਆ ਗਏ
ਇਹ ਜਨਤਾ ਨੂੰ ਲੁੱਟਣ ਦੇ ਲਈ
ਝੂਠਾ ਲੈ ਪ੍ਰਚਾਰ ਆ ਗਏ
ਆਪਣੀ ਝੋਲੀ ਭਰਨ ਦੇ ਲਈ
ਕਈ ਲੀਡਰ ਝੋਲੀ ਭਰ ਭਰ
ਨਸ਼ਿਆ ਵਾਲੇ ਥਾਲ ਆ ਗਏ
ਪੰਜਾਬ ਦੀ ਪੀੜ੍ਹੀ ਨੂੰ ਹੁਣ ਮਿੱਠੀਆਂ
ਜ਼ਹਿਰਾਂ ਵੰਡਣ ਦੇ ਲਈ
ਲੈ ਕੇ ਜ਼ਹਿਰ ਪੰਜਾਬ ਆ ਗਏ
ਖ਼ਬਰ ਕਰੋ ਕੋਈ ਮਾਲੀ ਨੂੰ ਕਿ
ਉਹਦੇ ਬਾਗਾਂ ਵਿੱਚ ਬਘਿਆੜ ਆ ਗਏ
ਹੋਰ ਸੁਣਿਆ ਮੈਂ ਕਿ ਲੁਟੇਰੇ
ਬਣ ਬਣ ਸਾਧ ਆ ਗਏ
ਭੁੱਖੇ ਬਣ ਕੇ ਨਵਾਬ ਆ ਗਏ
ਹੁਣ ਫਿਰ ਤੂੰ ਵੀ ਉੱਠ ਕਿਸਾਨਾਂ
ਸੁੱਤਿਆਂ ਅੱਜ ਦੇਖ ਤੇਰਾ ਤਾਂ ਹਰਿਆਂ
ਭਰੀਆਂ ਅੱਜ ਦੇ ਲੀਡਰ ਪੰਜਾਬ ਖਾ ਗਏ
ਪੰਜਾਬ ਮੇਰੇ ਨੂੰ ਲੁੱਟ ਕੇ ਜੋ ਲੀਡਰ ਖਾ ਰਹੇ
ਤੇਰੇ ਪੱਲੇ ਤਾਂ ਸੁੱਖੀ ਪੰਜਾਬ ਦੇ ਦੁੱਖ
ਲਿਖਵਾਉਣ
ਲਈ ਸੱਚੀ ਬੜੇ ਹੀ ਦੁੱਖ ਪਾ ਰਹੇ

ਸੁੱਖੀ ਕੌਰ ਸਮਾਲਸਰ
(ਮੋਗਾ)77107-70318

Previous articleरेल कोच फैक्टरी, में हिंदी सप्ताह समाप्त
Next articleकर्मचारियों द्वारा दिये गए बलिदान को आर.सी.एफ. द्भारा श्रद्वांजलि