ਪੰਜਾਬ ਦੇ ਦਫਤਰੀ ਮੁਲਾਜ਼ਮਾਂ ਦੀ ਦੂਸਰੇ ਦਿਨ ਵੀ ਕਲਮ ਛੋੜ ਹੜਤਾਲ ਜਾਰੀ

ਪੰਜਾਬ ਦੇ ਦਫਤਰੀ ਮੁਲਾਜ਼ਮਾਂ ਨੇ ਅੱਜ ਦੂਸਰੇ ਦਿਨ ਵੀ ਆਪਣੀ ਕਲਮ ਛੋੜ ਹੜਤਾਲ ਜਾਰੀ ਰੱਖੀ। ਪੰਜਾਬ ਸਕੱਤਰੇਤ ਤੋਂ ਲੈ ਕੇ ਵਿਭਾਗਾਂ ਦੇ ਮੁੱਖ ਦਫਤਰਾਂ, ਜ਼ਿਲ੍ਹਾ ਪੱਧਰਾਂ ‘ਤੇ ਡੀਸੀਜ਼ ਦਫਤਰਾਂ, ਖਜ਼ਾਨਾ ਦਫਤਰਾਂ, ਤਹਿਸੀਲ ਦਫਤਰਾਂ ਸਮੇਤ ਹਰੇਕ ਵਿਭਾਗ ਦੇ ਮੁਲਾਜ਼ਮ ਸਵੇਰ 9 ਵਜੇ ਹੀ ਦਫਤਰੀ ਫਾਈਲਾਂ ਫਰੋਲਣ ਦੀ ਥਾਂ ਬਾਹਰ ਰੈਲੀਆਂ ਅਤੇ ਪ੍ਰਦਰਸ਼ਨ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ। ਸੂਤਰਾਂ ਅਨੁਸਾਰ ਦੂਸਰੇ ਪਾਸੇ ਵਿੱਤ ਵਿਭਾਗ ਦੇ ਅਧਿਕਾਰੀ ਲੰਘੀ ਦੇਰ ਰਾਤ ਤਕ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਦੀਆਂ ਫਾਈਲਾਂ ਨੂੰ ਅੰਤਮ ਰੂਪ ਦੇਣ ਲਈ ਯਤਨਸ਼ੀਲ ਹਨ ਅਤੇ ਅੱਜ ਇਹ ਸਾਰੇ ਮੁੱਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੂਹਰੇ ਰੱਖੇ ਜਾ ਰਹੇ ਹਨ। ਸਰਕਾਰ ਕਿਸੇ ਵੇਲੇ ਵੀ ਮੁਲਾਜ਼ਮ ਆਗੂਆਂ ਸੁਖਚੈਨ ਸਿੰਘ ਖਹਿਰਾ ਅਤੇ ਮੇਘ ਸਿੰਘ ਸਿੱਧੂ ਨੂੰ ਗੱਲਬਾਤ ਲਈ ਸੱਦ ਸਕਦੀ ਹੈ।

Previous articleAAP MLA Mohinder Goyal booked on rape charges
Next articleਜੰਮੂ ਬੱਸ ਸਟੈਂਡ ’ਤੇ ਗ੍ਰਨੇਡ ਹਮਲਾ, ਇੱਕ ਹਲਾਕ, 32 ਜ਼ਖ਼ਮੀ