ਪੰਜਾਬ ਦੇ ਕਿਸਾਨਾਂ ਆਪਣੀ ਸੋਚ ਬਦਲੋ

(ਸਮਾਜਵੀਕਲੀ)

ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਾਰਨ ਆਪਣੇ ਸੂਬੇ ਦਾ ਇਹ ਨਾਂ ਪਿਆ ਅਸੀਂ ਬਾਬਾ ਨਾਨਕ ਦੀ ਗੁਰਬਾਣੀ ਦੇ ਪੁਜਾਰੀ ਹਾਂ ਇਹ ਸਿਰਫ਼ ਪੜ੍ਹਿਆ ਜਾਂਦਾ ਹੈ ਅਮਲ ਨਾ ਕਰਨਾ ਪਤਾ ਨਹੀਂ ਕਿਹੜੀ ਮਜਬੂਰੀ ਹੈ ਪਵਨ ਗੁਰੂ ਪਾਣੀ ਪਿਤਾ ਬਾਬਾ ਨਾਨਕ ਨੇ ਕਿਹਾ ਸੀ ਕਿ ਅਸੀਂ ਅਮਲ ਕਰਦੇ ਹਾਂ ਭਾਰਤ ਆਜ਼ਾਦ ਹੋਣ ਤੇ ਅਨਾਜ ਘੱਟ ਹੋਣ ਦੀ ਮਾਰ ਭਾਰੂ ਸੀ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਕੜੀ ਮਿਹਨਤ ਸਦਕਾ ਹਾੜ੍ਹੀ ਦੀ ਫਸਲ ਤੇ ਦਾਲਾਂ ਦੀ ਮੰਗ ਏਨੇ ਸਹੀ ਤਰੀਕੇ ਨਾਲ ਪੂਰੀ ਕੀਤੀ ਜਿਸ ਦਾ ਸਾਨੂੰ ਮਾਣ ਹੈ।

ਪਰ ਭਾਰਤ ਦੀ ਜ਼ਿਆਦਾ ਵਸੋਂ ਚੌਲ ਖਾਂਦੀ ਹੈ ਸਰਕਾਰ ਨੇ ਹਰੀ ਕ੍ਰਾਂਤੀ ਦੇ ਨਾਅਰੇ ਥੱਲੇ ਪੰਜਾਬੀਆਂ ਕਿਸਾਨਾਂ ਨੂੰ ਆਪਣੀ ਫਸਲ ਦੀ ਉਪਜ ਵਧਾਉਣ ਲਈ ਖਾਦਾਂ ਤੇ ਕੀੜੇ ਮਾਰ ਦਵਾਈਆਂ ਦਾ ਪਾਠ ਪੜ੍ਹਾਇਆ ਤੇ ਕਿਸ਼ਤਾਂ ਦੇ ਟਰੈਕਟਰ ਤੋਂ ਲੈ ਕੇ ਹਰ ਤਰ੍ਹਾਂ ਦੇ ਸੰਦ ਕਰਜ਼ੇ ਤੇ ਦੇਣੇ ਚਾਲੂ ਕਰ ਦਿੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਰੀ ਕ੍ਰਾਂਤੀ ਦੇ ਥੱਲੇ ਨਵੀ ਤਕਨੀਕਾਂ ਦੇਣੀਆਂ ਚਾਲੂ ਕਰ ਦਿੱਤੀਆਂ ਸਨ ਜੋ ਕਿ ਰਸਾਇਣਕ ਵਿਧੀਆਂ ਨੂੰ ਪਹਿਲ ਦਿੰਦੀਆਂ ਸਨ ਖੇਤੀ ਮਾਹਿਰ ਅੱਜ ਦੀ ਗੱਲ ਕਰਦੇ ਹਨ।

ਕੱਲ ਨੂੰ ਉਨ੍ਹਾਂ ਦੀ ਦੱਸੀ ਖੋਜ ਦਾ ਨਤੀਜਾ ਕੀ ਹੋਵੇਗਾ ਮੇਰੇ ਖਿਆਲ ਅਨੁਸਾਰ ਕਦੇ ਨਹੀਂ ਸੋਚੀ ਭਾਰਤ ਸਰਕਾਰ ਨੇ ਖਾਣ ਵਾਲੀਆਂ ਵਸਤਾਂ ਨੂੰ ਪਹਿਲ ਦੇਣ ਲਈ ਕਣਕ ਤੇ ਝੋਨੇ ਦੀ ਕੀਮਤ ਨਿਰਧਾਰਤ ਕਰਨੀ ਚਾਲੂ ਕਰ ਦਿੱਤੀ ਜਿਸ ਕਾਰਨ ਪੰਜਾਬ ਦੇ ਕਿਸਾਨ ਝੋਨੇ ਵੱਲ ਉੱਨੀ ਸੌ ਸੱਤਰ ਦੇ ਦਹਾਕੇ ਵਿੱਚ ਝੂੰਦਾ ਨੂੰ ਸਾਉਣੀ ਦੀ ਮੁੱਖ ਫ਼ਸਲ ਬਣਾਉਣਾ ਚਾਲੂ ਕਰ ਦਿੱਤਾ ਕਿਸਾਨਾਂ ਦੀਆਂ ਹੋਰ ਖਾਸ ਫ਼ਸਲਾਂ ਦਾਲਾਂ ਗੰਨਾ ਕਪਾਹ ਮੱਕੀ ਜਿਹੀਆਂ ਫ਼ਸਲਾਂ ਦੀ ਕੀਮਤ ਵਪਾਰੀਆਂ ਦੇ ਸਹਾਰੇ ਛੱਡ ਦਿੱਤੀ ਹਾੜ੍ਹੀ ਸਾਉਣੀ ਕੋਈ ਵੀ ਸੀਜ਼ਨ ਹੋਵੇ ਪੰਜਾਬ ਦੇ ਕਿਸਾਨ ਅੰਬਾਰਾਂ ਦੇ ਰੂਪ ਵਿੱਚ ਫਸਲ ਪੈਦਾ ਕਰਕੇ ਰੱਖ ਦਿੰਦੇ ਹਨ।

ਫਿਰ ਕਣਕ ਤੇ ਝੋਨੇ ਨੂੰ ਤਾਂ ਸੀਮਤ ਕੀਮਤ ਮਿਲਣੀ ਹੀ ਸੀ ਬਾਕੀ ਮਾਲ ਜ਼ਿਆਦਾ ਵਪਾਰੀ ਆਪਣੀ ਮਰਜੀ ਦੀ ਥੋੜ੍ਹੀ ਕੀਮਤ ਨਾਲ ਮਾਲ ਖ਼ਰੀਦਣਗੇ ਹੀ ਕੜੀ ਮਿਹਨਤ ਕਰਨ ਵਾਲੇ ਕਿਸਾਨਾਂ ਨੇ ਆਪਣਾ ਪੂਰਾ ਮੁੱਲ ਵਸੂਲ ਕਰਨ ਲਈ ਦੋਨੋਂ ਫ਼ਸਲਾਂ ਨੂੰ ਹੀ ਮੁੱਖ ਰੱਖ ਦਿੱਤਾ ਝੋਨੇ ਦੀ ਫਸਲ ਲਈ ਮਜ਼ਦੂਰਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਯੂਪੀ ਤੇ ਬਿਹਾਰ ਦੇ ਮਜ਼ਦੂਰਾਂ ਨੇ ਆਪਣੇ ਝੋਨੇ ਵਾਲੇ ਕੰਮ ਨੂੰ ਵਿਦੇਸ਼ਾਂ ਵਰਗੀ ਕਮਾਈ ਸਮਝ ਕੇ ਪੰਜਾਬ ਵਿੱਚ ਆ ਕੇ ਕਿਸਾਨਾਂ ਦੇ ਟਿਊਬਵੈਲਾਂ ਦੇ ਕੋਠਿਆਂ ਵਿੱਚ ਆ ਕੇ ਮੋਰਚੇ ਲਾ ਲਏ ਪੰਜਾਬ ਦੇ ਕਿਸਾਨ ਖੁੱਲ੍ਹੇ ਦਿਲ ਵਾਲੇ ਤੇ ਧਨੀ ਹਨ ਸਾਰੀ ਦੁਨੀਆਂ ਜਾਣਦੀ ਹੈ।

ਮਜ਼ਦੂਰੀ ਦੀ ਘੱਟ ਕੀਮਤ ਖ਼ੁਸ਼ੀ ਵਿੱਚ ਖੀਵੇ ਹੋਏ ਕਿਸਾਨਾਂ ਨੇ ਰਹਿਣ ਸਹਿਣ ਤੇ ਰੋਟੀ ਤੇ ਹੋਰ ਖਾਸ ਸਹੂਲਤਾਂ ਮੁਫ਼ਤ ਦੇਣੀਆਂ ਚਾਲੂ ਕਰ ਦਿੱਤੀਆਂ ਝੋਨੇ ਦੀ ਫ਼ਸਲ ਦੀ ਮੁੱਖ ਮੰਗ ਪਾਣੀ ਹੀ ਹੁੰਦਾ ਹੈ ਉਸ ਸਮੇਂ ਨਹਿਰੀ ਪਾਣੀ ਤੇ ਡੀਜ਼ਲ ਇੰਜਣਾਂ ਰਾਹੀਂ ਪਾਣੀ ਕੱਢਿਆ ਜਾਂਦਾ ਸੀ ਡੀਜ਼ਲ ਤੇਲ ਦੀ ਮਹਿੰਗਾਈ ਕਿਸਾਨਾਂ ਲਈ ਭਾਰੀ ਪੈਣ ਲੱਗੀ ਭਾਖੜਾ ਡੈਮ ਦੀ ਉਸਾਰੀ ਕੀਤੀ ਗਈ ਝੀਲ ਵਿੱਚ ਪਾਣੀ ਇਕੱਠਾ ਕਰਕੇ ਉਸਨੂੰ ਨਹਿਰਾਂ ਰਾਹੀਂ ਸਪਲਾਈ ਦੇਣੀ ਸੀ ਉੱਚੇ ਬਣਾਏ ਬੰਨ੍ਹ ਤੋਂ ਗਿਰ ਦੀਆਂ ਛੱਲਾਂ ਨਾਲ ਬਿਜਲੀ ਪੈਦਾ ਕਰਨੀ ਚਾਲੂ ਕੀਤੀ ਗਈ ਡੀਜ਼ਲ ਇੰਜਣਾਂ ਦੀ ਥਾਂ ਬਿਜਲੀ ਦੇ ਟਿਊਬਵੈੱਲਾਂ ਨੇ ਲੈ ਲਈ ਬਿਜਲੀ ਦੀ ਮੰਗ ਨੂੰ ਵੇਖਦੇ ਹੋਏ ਬਠਿੰਡਾ ਵਿੱਚ ਥਰਮਲ ਪਲਾਂਟ ਲਗਾਇਆ ਗਿਆ।

ਅਨਾਜ ਦੀ ਪੂਰਨ ਰੂਪ ਵਿੱਚ ਮੰਗ ਪੂਰੀ ਕਰਨ ਲਈ ਟਿਊਵੈਲਾਂ ਤੇ ਬਿੱਲ ਖੁੱਲ੍ਹੇ ਰੂਪ ਵਿੱਚ ਲੈਣੇ ਚਾਲੂ ਕਰ ਦਿੱਤੇ ਜੋ ਕਿਸਾਨਾਂ ਨੂੰ ਜ਼ਿਆਦਾ ਭਾਰੀ ਨਹੀਂ ਪੈਂਦੇ ਸਨ ਮਹੀਨੇ ਦਾ ਬਿੱਲ ਹਾਰਸ ਪਾਵਰ ਦੇ ਹਿਸਾਬ ਨਾਲ ਉੱਕਾ ਪੁੱਕਾ ਵਸੂਲਿਆ ਜਾਣ ਲੱਗਿਆ ਪਿੰਡਾਂ ਵਿੱਚ ਸਹਿਕਾਰੀ ਸਭਾਵਾਂ ਦਾ ਜਾਲ ਵਸਾ ਦਿੱਤਾ ਗਿਆ ਜਿਸ ਵਿੱਚ ਕਿਸਾਨਾਂ ਨੂੰ ਸਬਸਿਡੀ ਦੇ ਆਧਾਰਤ ਖ਼ਾਦਾਂ ਕੀੜੇਮਾਰ ਦਵਾਈਆਂ ਕਰਜ਼ੇ ਦੇ ਰੂਪ ਵਿੱਚ ਦਿੱਤੀਆਂ ਜਾਣ ਲੱਗੀਆਂ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੀ ਚੀਜ਼ ਕਰਜ਼ੇ ਦੇ ਰੂਪ ਵਿੱਚ ਮਿਲਦੀ ਹੋਵੇ ਖੁੱਲ੍ਹ ਕੇ ਲੈਂਦੇ ਹਨ ਕਿਉਂਕਿ ਕਰਜ਼ਾ ਭਰਨ ਦਾ ਉਨ੍ਹਾਂ ਦੇ ਕੁਝ ਯਾਦ ਨਹੀਂ ਹੁੰਦਾ।

ਇਹ ਇੱਕ ਖ਼ਾਸ ਤ੍ਰਾਸਦੀ ਹੈ ਝੋਨਾ ਜਾਣ ਜੀਰੀ ਇਸ ਲਈ ਸਭ ਤੋਂ ਜ਼ਿਆਦਾ ਪੈਦਾ ਕਰਨ ਲਈ ਚੀਕਣੀ ਮਿੱਟੀ ਵਾਲਾ ਖੇਤ ਹੀ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਫਸਲ ਵਿੱਚ ਪਾਣੀ ਨੂੰ ਜ਼ਿਆਦਾ ਦੇਰ ਤੱਕ ਰੋਕਣਾ ਹੁੰਦਾ ਹੈ   1970 ਦਹਾਕੇ ਵਿੱਚ ਭਾਰੀ ਮੀਂਹ ਪੈਂਦੇ ਤਾਂ ਖੇਤਾਂ ਵਿੱਚ ਪਾਣੀ ਭਰ ਜਾਂਦਾ ਸੀ ਜਿਸ ਨੂੰ ਕੱਢਣ ਲਈ ਸੀਵਰੇਜ ਲਈ ਯੋਗ ਨਾਲੇ ਨਹੀਂ ਸਨ ਜੋ ਹੁਣ ਵੀ ਯੋਗ ਤੌਰ ਤੇ ਨਹੀਂ ਹਨ ਜਿਸ ਕਾਰਨ ਸਾਉਣੀ ਦੀਆਂ ਫ਼ਸਲਾਂ ਕਪਾਹ ਦਾਲਾਂ ਅਤੇ ਮੱਕੀ ਖੜ੍ਹੇ ਪਾਣੀ ਵਿੱਚ ਮਰ ਜਾਂਦੀਆਂ ਸਨ।

ਸੋ ਇਸ ਨੂੰ ਸਹਿਣ ਕਰਨ ਲਈ ਝੋਨੇ ਦੀ ਹੀ ਫਸਲ ਸਹੀ ਹੈ ਪੰਜਾਬ ਵਿੱਚ ਖੇਤੀਬਾੜੀ ਪ੍ਰਫੁੱਲਿਤ ਹੋਣ ਤੋਂ ਪਹਿਲਾਂ ਸੇਮ ਕਾਰਨ ਚੀਕਣੀਆਂ ਤੇ ਉਪਜਾਊ ਜ਼ਮੀਨਾਂ ਕਲਰਾਠੀਆਂ ਹੋ ਚੁੱਕੀਆਂ ਸਨ ਰਾਜਸਥਾਨ ਦੇ ਖਾਸ ਮਿੱਟੀ ਜਿਸ ਨੂੰ ਜਿਪਸਮ ਕਿਹਾ ਜਾਂਦਾ ਹੈ ਸਬਸਿਡੀ ਦੇ ਆਧਾਰ ਤੇ ਬਹੁਤ ਸਸਤੇ ਰੇਟਾਂ ਨਾਲ ਕਿਸਾਨਾਂ ਨੂੰ ਦਿੱਤੀ ਗਈ ਅਜਿਹੀਆਂ ਜ਼ਮੀਨਾਂ ਵਿੱਚ ਝੋਨੇ ਨੂੰ ਹੀ ਪਹਿਲ ਦਿੱਤੀ ਗਈ ਵੱਧ ਕਮਾਈ ਵੇਖ ਕੇ ਰੇਤ ਦੇ ਉਸਰੇ ਟਿੱਬੇ ਇੱਕ ਸਾਰ ਕਰ ਕੇ ਖੇਤੀ ਯੋਗ ਬਣਾ ਦਿੱਤੇ ਪਹਿਲ ਜੀਰੀ ਨੂੰ ਹੀ ਦਿੱਤੀ ਗਈ ਜਦ ਕਿ ਰੇਤਲੀ ਜ਼ਮੀਨ ਵਿੱਚ ਮੂੰਗਫਲੀ ਤੇ ਦਾਲਾਂ ਲਈ ਹੀ ਸਹੀ ਹੁੰਦੀ ਹੈ।

ਜੀਰੀ ਵਿੱਚ ਖੜ੍ਹੇ ਉੱਚੇ ਪਾਣੀਆਂ ਨੇ ਸਾਡੇ ਅਨੇਕਾਂ ਦਰੱਖਤ ਮਾਰ ਦਿੱਤੇ ਜਾਂ ਜ਼ਰੂਰਤ ਲਈ ਕੱਟ ਦਿੱਤੇ ਗਏ ਪਤਾ ਨਹੀਂ ਸਰਕਾਰ ਨੂੰ ਵੋਟ ਬੈਂਕ ਮਜ਼ਬੂਤ ਕਰਨ ਲਈ ਟਿਊਬਵੈਲਾਂ ਨੂੰ ਸਬਸਿਡੀ ਦੇ ਕੇ ਬਿਜਲੀ ਮੁਫ਼ਤ ਕਰ ਦਿੱਤੀ ਗਈ ਜੋ ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਨੂੰ ਖ਼ਤਮ ਕਰਨ ਦਾ ਖਾਸ ਨੂੰ ਮੁੱਦਾ ਉੱਭਰ ਆਇਆ ਇਹ ਹਰੀ ਕ੍ਰਾਂਤੀ ਪੰਜਾਬ ਦੀ ਕਿਸਾਨੀ ਨੂੰ ਫੇਲ ਕਰਨ ਦਾ ਮੁੱਢ ਸੀ ਪਾਣੀ ਦਾ ਪੱਧਰ ਥੱਲੇ ਜਾਂਦਾ ਰਿਹਾ ਜਿਸ ਲਈ ਪਾਣੀ ਕੱਢਣ ਲਈ ਮਹਿੰਗੇ ਤੋਂ ਮਹਿੰਗੇ ਸਾਧਨ ਬਣਦੇ ਰਹੇ ਇਹ ਝੋਨੇ ਦੀ ਫ਼ਸਲ ਨੂੰ ਪਾਣੀ ਤਾਂ ਖਤਮ ਕੀਤਾ ਹੀ ਕਿਸਾਨਾਂ ਨੂੰ ਹੱਥੀ ਕੰਮ ਕਰਨ ਤੋਂ ਦੂਰ ਕਰ ਦਿੱਤਾ ਮਜ਼ਦੂਰਾਂ ਦਾ ਪਲੜਾ ਭਾਰੂ ਹੋ ਗਿਆ।

ਕਣਕ ਤੇ ਝੋਨਾ ਹੀ ਦੋ ਮੁੱਖ ਫਸਲਾਂ ਰਹਿ ਗਈਆਂ ਜਿਸ ਨੂੰ ਲਗਾਉਣਾ ਬਹੁਤ ਆਸਾਨ ਸੀ ਕੱਟਣ ਲਈ ਕੰਬਾਈਨਾਂ ਆ ਗਈਆਂ ਹਰ ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਨਾਲ ਹਵਾ ਤਾਂ ਖਰਾਬ ਹੋਣੀ ਹੀ ਸੀ ਪਾਣੀ ਜ਼ਹਿਰੀਲਾ ਹੋ ਗਿਆ ਪਾਣੀ ਥੱਲੇ ਜਾਣ ਤੇ ਖਰਚਾ ਲੱਖਾਂ ਵਿੱਚ ਤੇ ਸਾਡੇ ਪੰਜਾਬੀ ਭੈਣ ਭਰਾ ਭੇਡ ਚਾਲ ਵਿੱਚ ਅੱਗੇ ਹਨ ਮਹਿੰਗੀਆਂ ਗੱਡੀਆਂ ਮੈਰਿਜ ਪੈਲੇਸਾਂ ਵਿੱਚ ਮਹਿੰਗੀਆਂ ਸ਼ਾਦੀਆਂ ਇੱਕ ਵਿਖਾਵਾ ਬਣ ਗਈਆਂ ਸਕੂਲੀ ਪੜ੍ਹਾਈ ਦਾ ਵਪਾਰੀਕਰਨ ਹੋ ਗਿਆ ਜ਼ਹਿਰੀਲੀ ਹਵਾ ਤੇ ਜ਼ਹਿਰੀਲੇ ਪਾਣੀ ਨਾਲ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਕਿਸਾਨਾਂ ਕੋਲ ਕੋਈ ਰਸਤਾ ਨਹੀਂ ਸੀ।

ਕਰਜ਼ਾ ਹੀ ਮੁੱਖ ਹੋ ਗਿਆ ਕਿਸਾਨ ਹਾਰ ਮੰਨ ਬੈਠੇ ਤੇ ਖੁਦਕੁਸ਼ੀਆਂ ਦਾ ਦੌਰ ਚਾਲੂ ਹੋ ਗਿਆ ਪੂਰੀ ਦੁਨੀਆਂ ਵਿੱਚ ਮੁੱਖ ਧੰਦਾ ਖੇਤੀ ਹੈ ਜਿਸ ਨੂੰ ਕਿਸਾਨ ਭੁੱਲ ਬੈਠੇ ਸਬਜ਼ੀਆਂ ਪੋਲਟਰੀ ਫਾਰਮ ਮੀਟ ਵਾਲੇ ਹੋਰ ਜਾਨਵਰਾਂ ਦਾ ਕਿੱਤਾ ਭੁੱਲ ਚੁੱਕੇ ਕੁਦਰਤੀ ਖੇਤੀ ਵਾਲਾ ਪੰਨਾ ਆਪਣੀ ਕਿਤਾਬ ਵਿੱਚੋਂ ਪਾੜ ਦਿੱਤਾ ਸਾਡੀਆਂ ਸਰਕਾਰਾਂ ਚੁੱਪ ਹਨ ਯੋਗ ਹੱਲ ਦੀ ਕੋਈ ਸੰਭਾਵਨਾ ਨਹੀਂ ਸੋ ਕਿਸਾਨ ਨੂੰ ਜਾਗੋ ਸਾਡੀ ਖੇਤੀ ਕੀ ਹੈ ਇਸ ਦੀ ਪਰਿਭਾਸ਼ਾ ਸਮਝੋ ਫਲ ਸਬਜ਼ੀਆਂ ਦੁੱਧ ਪੋਲਟਰੀ ਫਾਰਮ ਅਨੇਕਾ ਨਕਦੀ ਵਾਲੇ ਧੰਦੇ ਹਨ ਇਹ ਕਿਉਂ ਨਹੀਂ ਹੋ ਸਕਦੇ ਆਪਣੀ ਗਲਤੀ ਨਾਲ ਤੁਸੀਂ ਆਪਣੇ ਆਪ ਨੂੰ ਮਾਰ ਰਹੇ ਹੋ ।

ਭਾਰਤ ਅਤੇ ਪੰਜਾਬ ਵਿੱਚ ਅਨੇਕਾਂ ਕਿਸਾਨ ਯੂਨੀਅਨਾਂ ਹਨ ਜੋ ਕਿਸਾਨਾਂ ਦੀ ਜ਼ਿੰਦਗੀ ਲਈ ਘੱਟ ਤੇ ਆਪਣੀ ਪ੍ਰਧਾਨਗੀ ਦੀ ਕੁਰਸੀ ਲਈ ਆਏ ਦਿਨ ਟੋਟੇ ਟੋਟੇ ਹੁੰਦੀਆਂ ਜਾ ਰਹੀਆਂ ਹਨ ਕਿਸਾਨਾਂ ਨੇ ਆਪਣੇ ਆਉਣ ਵਾਲੇ ਬੱਚਿਆਂ ਲਈ ਖੇਤੀ ਲਈ ਰਸਤਾ ਛੱਡਿਆ ਹੀ ਨਹੀਂ ਕਰੋੜਾਂ ਰੁਪਏ ਖਰਚ ਕੇ ਆਪਣੀ ਜ਼ਮੀਨ ਵੇਚ ਕੇ ਬੱਚਿਆਂ ਨੂੰ ਪੜ੍ਹਨ ਲਈ ਵੀ ਬਾਹਰ ਨੂੰ ਭੇਜਣ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬੀਆਂ ਨੂੰ ਕੌਣ ਸਮਝਾਵੇ ਕਿ ਦੁਨੀਆਂ ਵਿੱਚ ਪੜ੍ਹਾਈ ਇੱਕੋ ਜਿਹੀ ਹੀ ਹੈ ਸਿਰਫ ਫਰਕ ਸਾਹਿਤ ਤੇ ਇਤਿਹਾਸ ਵਿੱਚ ਹੁੰਦਾ ਹੈ ਬਾਹਰ ਜਾ ਕੇ ਕਿਸੇ ਵਿਦਿਆਰਥੀ ਨੇ ਉੱਥੋਂ ਦਾ ਸਾਹਿਤ ਤੇ ਇਤਿਹਾਸ ਪੜ੍ਹਨਾ ਨਹੀਂ ਕੀ ਪੜ੍ਹਾਈ ਸਾਡੇ ਦੇਸ਼ ਵਿੱਚ ਨਹੀਂ ਹੋ ਸਕਦੀ।

ਅੱਜ ਜ਼ਰੂਰਤ ਹੈ ਸਾਡਾ ਕਿਸਾਨ ਆਜ਼ਾਦੀ ਤੋਂ ਬਾਅਦ ਵਾਲਾ ਸਬਕ ਪੜ੍ਹ ਕੇ ਖੇਤੀ ਨੂੰ ਉਸ ਥਾਂ ਤੋਂ ਹੀ ਚਾਲੂ ਕਰੇ ਜਦੋਂ ਇੱਕ ਕਿਸਾਨ ਅਤੇ ਉਸ ਨਾਲ ਕੰਮ ਕਰਦੇ ਉਸ ਦੇ ਸੀਰੀ ਤੇ ਮਜ਼ਦੂਰ ਬਾਜ਼ਾਰ ਵਿੱਚੋਂ ਸਿਰਫ ਲੂਣ ਖਰੀਦ ਕੇ ਲਿਆਉਂਦੇ ਸੀ ਬਾਕੀ ਅਨਾਜ ਦਾਲਾਂ ਸਬਜੀ ਮਿਰਚ ਮਸਾਲਾ ਆਪਣੇ ਖੇਤਾਂ ਵਿੱਚ ਉਗਾਇਆ ਜਾਂਦਾ ਸੀ ਭੇਡਾਂ ਬੱਕਰੀਆਂ ਕੀ ਹੁਣ ਨਹੀਂ ਪਿੰਡਾਂ ਜਾਂ ਖੇਤਾਂ ਵਿੱਚ ਪਾਲੇ ਜਾ ਸਕਦੇ ਜਦੋਂ ਕਿ ਸੌਖੇ ਕਰਜ਼ੇ ਵੀ ਲੈਣੇ ਆਸਾਨ ਹਨ ਕੀ ਦੇਸੀ ਮੁਰਗੇ ਮੁਰਗੀਆਂ ਨਹੀਂ ਰੱਖੇ ਜਾ ਸਕਦੇ ਸੂਰ ਤੇ ਮੱਛੀ ਪਾਲਣ ਲਈ ਹਰ ਸਮੇਂ ਬੈਂਕ ਸੌਖਾ ਕਰਜ਼ਾ ਦੇਣ ਨੂੰ ਤਿਆਰ ਹਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਨਵੇਂ ਨਵੇਂ ਤਰੀਕੇ ਨਹੀਂ ਖੇਤੀ ਕੀ ਹੁੰਦੀ ਹੈ।

ਇਸ ਦੀ ਪੂਰਨ ਸਿੱਖਿਆ ਸ਼ੁਰੂ ਤੋਂ ਹੀ ਚਾਲੂ ਕਰਨੀ ਚਾਹੀਦੀ ਹੈ ਅਗਾਂਹ ਵਧੂ ਕਿਸਾਨਾਂ ਤੇ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਫਰਜ਼ ਬਣਦਾ ਹੈ ਸਰਕਾਰੀ ਸਕੂਲਾਂ ਵਿੱਚ ਖੇਤੀ ਸਬੰਧੀ ਜਾ ਕੇ ਵਿਚਾਰ ਵਟਾਂਦਰੇ ਵਿਦਿਆਰਥੀਆਂ ਨਾਲ ਕਰਨੇ ਚਾਹੀਦੇ ਹਨ ਆਕਾਸ਼ਵਾਣੀ ਤੇ ਦੂਰਦਰਸ਼ਨ ਸਰਕਾਰ ਦਾ ਅਦਾਰਾ ਹੈ ਇਸ ਤੇ ਖੁੱਲ੍ਹਾ ਪ੍ਰਚਾਰ ਯੋਗ ਖੇਤੀਬਾੜੀ ਤੇ ਪੇਂਡੂ ਕਰਨ ਦਾ ਹੋਵੇ ਰਾਜਨੀਤਕ ਵਿਚਾਰ ਚਰਚਿਆਂ ਦੀ ਕੋਈ ਜ਼ਰੂਰਤ ਨਹੀਂ ਸਾਡੇ ਫ਼ਿਲਮਕਾਰ ਜੱਟਾਂ ਨੂੰ ਬੰਦੂਕਾਂ ਤੇ ਗੰਡਾਸੇ ਫੜਾਉਂਦੇ ਹਨ ਕੀ ਉਹ ਉੱਨਤ ਖੇਤੀ ਬਾੜੀ ਦੀ ਗੱਲ ਨਹੀਂ ਕਰ ਸਕਦੇ ਅਜਿਹੀਆਂ ਫ਼ਿਲਮਾਂ ਬਣਾਉਣ ਲਈ ਸਰਕਾਰ ਨੂੰ ਫਿਲਮਕਾਰਾਂ ਨੂੰ ਸਬਸਿਡੀ ਦੇ ਕੇ ਖੁੱਲ੍ਹਾ ਸੱਦਾ ਦੇਣਾ ਚਾਹੀਦਾ ਹੈ।

ਸਾਡੇ ਬੁੱਧੀਜੀਵੀ ਸੰਗਠਨ ਤੇ ਸਰਕਾਰਾਂ ਬੰਦੂਕਧਾਰੀ ਤੇ ਗੈਂਗਸਟਰ ਫਿਲਮਾਂ ਤੇ ਰੋਕ ਲਗਾਉਣ ਲਈ ਉਪਰਾਲੇ ਕਰ ਰਹੀਆਂ ਹਨ ਕਾਰਨ ਕੀ ਕਿ ਸਾਡੇ ਨੌਜਵਾਨ ਗ਼ਲਤ ਰਸਤੇ ਨਾ ਪੈ ਜਾਣ ਜੇ ਅਜਿਹੀਆਂ ਫ਼ਿਲਮਾਂ ਦਾ ਗਲਤ ਅਸਰ ਪੈਂਦਾ ਹੈ ਕਿਸਾਨੀ ਤੇ ਫ਼ਿਲਮਾਂ ਬਣਨਾ ਕੀ ਉਸ ਦਾ ਸਾਡੀ ਨੌਜਵਾਨ ਪੀੜ੍ਹੀ ਤੇ ਅਸਰ ਨਹੀਂ ਪਵੇਗਾ ਸਾਡੇ ਮਾਂ ਬੋਲੀ ਪੰਜਾਬੀ ਦੇ ਅਖ਼ਬਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਯੋਗ ਤੇ ਖੁੱਲ੍ਹੀ ਸਮੱਗਰੀ ਛਾਪਣ ਬੁੱਧੀਜੀਵੀ ਤੇ ਸਾਹਿਤਕਾਰ ਆਪਣੀ ਕਲਮ ਚੁੱਕੋ ਕਿਸਾਨੀ ਨੂੰ ਉਤਸ਼ਾਹਿਤ ਤੁਸੀਂ ਕਿਉਂ ਨਹੀਂ ਕਰ ਸਕਦੇ।

ਕਿਸਾਨ ਦੇ ਸੀਰੀ ਵਾਲਾ ਰਿਸ਼ਤਾ ਦੁਬਾਰਾ ਜਾਗਰੂਕ ਕਰੋ ਪੰਜਾਬ ਵਿੱਚ ਖੇਤੀਬਾੜੀ ਨਾਲ ਹੀ ਇਨਕਲਾਬ ਆਵੇਗਾ ਅਲੱਗ ਅਲੱਗ ਯੂਨੀਅਨਾਂ ਤੇ ਸਰਕਾਰਾਂ ਬਣਾਉਣ ਨਾਲ ਨਹੀਂ ਕਿਸਾਨ ਨੇ ਹੀ ਭਾਰਤ ਦੀ ਤਕਦੀਰ ਬਦਲੀ ਹੈ ਹੁਣ ਆਪਣੀ ਤਕਦੀਰ ਕਿਸਾਨ ਕਿਉਂ ਨਹੀਂ ਬਦਲ ਸਕਦਾ ਕਿਸਾਨ ਤੇ ਮਜ਼ਦੂਰ ਇੱਕ ਮੁੱਠ ਹੋ ਕੇ ਉਸ ਰਾਜਨੀਤਕ ਪਾਰਟੀ ਦੀ ਸਰਕਾਰ ਨੂੰ ਪਹਿਲ ਦੇਵੋ ਜੋ ਕਿਸਾਨਾਂ ਦੀਆਂ ਜਿਣਸਾਂ ਜਿੰਨੀਆਂ ਵੀ ਅਸੀਂ ਪੈਦਾ ਕਰਦੇ ਹਾਂ ਸਾਰਿਆਂ ਦਾ ਮੁੱਲ ਪਹਿਲ ਦੇ ਆਧਾਰ ਤੇ ਹੀ ਸੀਮਤ ਕਰਕੇ ਰੱਖਿਆ ਜਾਵੇ।

ਜਿਸ ਦਿਨ ਸਾਡੇ ਪੰਜਾਬ ਵਿੱਚ ਸਾਰੀਆਂ ਜਿਣਸਾਂ ਨੂੰ ਉਤਸ਼ਾਹਤ ਕਰਨ ਦਾ ਮੁੱਲ ਆ ਗਿਆ ਖੁਦਕਸ਼ੀਆਂ ਵਿਦੇਸ਼ ਜਾਣਾ ਤੇ ਲੜਾਈਆਂ ਸਭ ਖਤਮ ਹੋ ਜਾਣਗੀਆਂ ਸਾਡਾ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ ਜਿਵੇਂ ਫੁੱਲਾਂ ਵਿਚੋਂ ਫੁੱਲ ਗੁਲਾਬ ਨੀਂ ਸੀਓ ਵਾਲਾ ਨਾਅਰਾ ਬੁਲੰਦ ਹੋ ਜਾਵੇਗਾ।

– ਰਮੇਸ਼ਵਰ ਸਿੰਘ
ਪਟਿਆਲਾ
ਸੰਪਰਕ  9914880392

Previous articleश्री गुरु हरकृष्ण पब्लिक स्कूल आर.सी.एफ. का बारहवीं कक्षा का नतीजा रहा शानदार
Next articleकृषि विभाग के आधिकारियों ने धान की सीधी बिजवाई वाले खेतों का किया दौरा