ਪੰਜਾਬ ਦੀ ਕੋਇਲ, ਸੁਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਨੇ ਗਾਈ ਨਵੇਂ ਅੰਦਾਜ਼ ਵਿਚ “ਹੀਰ “

ਜਲੰਧਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਸੁਰ ਤੇ ਪਹਿਰਾ ਦੇਣ ਵਾਲੀ ਸੁਪ੍ਰਸਿੱਧ ਪੰਜਾਬ ਦੀ ਕੋਇਲ ਨਾਮਵਰ ਗਾਇਕਾ ਸੁਦੇਸ਼ ਕੁਮਾਰੀ ਨੇ ਆਪਣੇ ਨਵੇਂ ਅੰਦਾਜ਼ ਵਿਚ “ਹੀਰ” (12 ਛੰਦੀ) ਨਾਲ ਸਰੋਤਿਆਂ ਵਿਚ ਆਪਣੀ ਦਮਦਾਰ ਹਾਜ਼ਰੀ ਭਰੀ ਹੈ l ਇਸ ਨੂੰ ਨਾਮਵਰ ਗੀਤਕਾਰ ਹਰਜਿੰਦਰ ਬੱਲ ਹੁਰਾਂ ਨਿਵੇਕਲੇ ਢੰਗ ਨਾਲ ਕਲਮਬੱਧ ਕੀਤਾ ਹੈ l ਜਿੱਥੇ ਗੀਤਕਾਰ ਬੱਲ ਦੀ ਲੇਖਣੀ ਨੇ “ਹੀਰ” ਦੀ ਲਿਖਤ ਵਿਚ ਜਾਦੂ ਭਰਿਆ ਹੈ , ਓਥੇ ਹੀ ਇਸ ਨੂੰ ਸ਼ਾਨਦਾਰ ਸੰਗੀਤਕ ਤਰੀਕੇ ਨਾਲ ਤਰਜਬੇਕਾਰ ਗਾਇਕਾ ਸੁਦੇਸ਼ ਕੁਮਾਰੀ ਨੇ ਗਾਉਣ ਵਿਚ ਨਿਭਾਇਆ ਹੈ l

ਲਿਖਣ ਕਲਾ ਅਤੇ ਗਾਉਣ ਕਲਾ ਦਾ ਸਰਬਉੱਚ ਮੇਲ “ਹੀਰ” ਟ੍ਰੈਕ ਵਿਚ ਹੋਇਆ ਹੈ l ਜਿਸ ਬਾਰੇ ਬੱਲ ਸਾਬ੍ਹ ਨੇ ਕਿਹਾ ਹੈ ਕਿ ਓਹਨਾਂ ਦਾ ਨਵਾਂ ਗੀਤ “ਹੀਰ” ਇਕ ਵਾਰੀ ਸਰੋਤੇ ਜ਼ਰੂਰ ਸੁਨਣ । ਪਹਿਲੀ ਵਾਰੀ ਹਰ ਅੰਤਰੇ ਵਿਚ ਬਾਰਾਂ-ਬਾਰਾਂ ਕਾਫ਼ੀਏ ਨਿਭਾਉਣ ਦੀ ਓਹਨਾਂ ਵਲੋਂ ਕੋਸ਼ਿਸ ਕੀਤੀ ਗਈ ਹੈ। ਸੰਗੀਤਕਾਰ ਕੁਲਜੀਤ ਸਿੰਘ ਹੋਰਾਂ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ।ਮਿਊਜ਼ਿਕ ਮਾਈਂਡ ਰੇਸ ਦੇ ਬੈਨਰ ਹੇਠ ਇਹ ਟ੍ਰੈਕ “ਹੀਰ” ਰੇਸ਼ਮ ਨੌਰਦ ਦੇ ਸਹਿਯੋਗ ਨਾਲ ਲਾਂਚ ਕੀਤਾ ਗਿਆ ਹੈ l ਸੋਸ਼ਲ ਮੀਡੀਏ ਰਾਹੀਂ ਇਸ ਟ੍ਰੈਕ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਲਈ ਪੂਰੀ ਟੀਮ ਵਧਾਈ ਦੀ ਪਾਤਰ ਹੈ l

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟੀ ਕੱਪੜਾ ਅਤੇ ਮਕਾਨ
Next articleਸੜਕ ਦੇ ਉਦਘਾਟਨ ਕਾਰਨ ਵਿਧਾਇਕ ਸਿਮਰਜੀਤ ਬੈਂਸ ਤੇ ਅਕਾਲੀ ਆਗੂ ਹੱਥੋਪਾਈ