ਪੰਜਾਬ ਦਾ ਵਿਕਾਸ: ਸੱਤ ਦਿਨ ਪਹਿਲਾਂ ਬਣਾਈ ਸੜਕ ਧੱਸੀ

ਟੱਲੇਵਾਲ (ਸਮਾਜਵੀਕਲੀ) :  ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਮੀਂਹ ਨੇ ਮਾੜੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਦਿੱਤੀ ਹੈ। ਬਰਨਾਲਾ-ਬਾਜਾਖਾਨਾ ਰੋਡ ‘ਤੇ ਮੀਂਹ ਕਾਰਨ ਸੜਕ ਧੱਸ ਗਈ। ਇਹ ਸੜਕ ਸਿਰਫ ਸੱਤ ਦਿਨ ਪਹਿਲਾਂ ਬਣਾਈ ਗਈ ਸੀ ਪਰ ਕਥਿਤ ਮਾੜੇ ਮਟੀਰੀਅਲ ਕਾਰਨ ਅਤੇ ਅਧਿਕਾਰੀਆਂ ਦੀ ਅਣਗਹਿਲੀ ਕਰਨ ਸੜਕ ਧੱਸ ਗਈ। ਇਸ ਕਰਕੇ ਸੜਕ ਕਿਨਾਰੇ ਰਹਿੰਦੇ ਲੋਕਾਂ ਵਿੱਚ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਹੈ। ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।

Previous articleਮੁਹਾਲੀ ’ਚ ਬੈਂਕ ਲੁੱਟ ਸਬੰਧੀ ਤਿੰਨ ਕਾਬੂ
Next articleGlobal COVID-19 cases near 12.9mn: Johns Hopkins