(ਸਮਾਜ ਵੀਕਲੀ)
ਸੁਪਨਿਆਂ ਦੀ ਹੱਦ ਜਾਂ ਸਰਹੱਦ ਨਹੀਂ ਹੁੰਦੀ ਅਤੇ ਨਾਂ ਹੀ ਇਹਨਾਂ ਨੂੰ ਬੰਨ੍ਹਿਆ ਜਾ ਸਕਦਾ। ਭਾਵੇਂ ਅਸੀ ਸੁਪਨੇ ਖੁਲ੍ਹੀਆਂ ਅੱਖਾਂ ਨਾਲ ਦੇਖੀਏੇ ਜਾਂ ਫੇਰ ਬੰਦ ਪਰ ਜਦੋਂ ਸਾਡੇ ਸੁਪਨੇ ਸਾਡਾ ਜਨੂੰਨ ਬਣ ਜਾਣ ਤਾਂ ਸਾਨੂੰ ਅੱਗੇ ਵੱਧਣ ਤੋ ਕੋਈ ਵੀ ਨਹੀ ਰੋਕ ਸਕਦਾ । ਅਜਿਹਾ ਹੀ ਕੁਝ ਵਖਰਾ ਸੁਪਨਾ ਲਇਆ ਫਿਟਨੈਸ ਦੀ ਦੁਨੀਆ ਵਿੱਚ ਕੁੱਝ ਵੱਖਰਾ ਕਰਨ ਦਾ ਹਰੀਮੰਦਰ ਨੇ |
ਕਪੂਰਥਲਾ ਜਿਲ੍ਹੇ ਦੇ ਪਿੰਡ ਦੂਲੋਵਾਲ ਦਾ ਰਹਿਣ ਵਾਲਾ ਅਤੇ ਸਾਧਾਰਨ ਕਿਸਾਨੀ ਪਰਿਵਾਰ `ਚ ਜਨਮੇ ਹਰਮਿੰਦਰ ਨੇ ਕਦੀ ਸੋਚਿਆ ਵੀ ਨਹੀ ਸੀ ਕਿ ਉਸ ਦੀ ਇਹ ਸੋਚ ਇੱਕ ਦਿਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇਗੀ । ਅਤੇ ਉਹ ਫਿਟਨੈਸ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਬਣੇਗਾ ।
ਹਰਮਿੰਦਰ ਦੇ ਮਾਤਾ ਕੁਲਵੰਤ ਕੋਰ ਤੇ ਪਿਤਾ ਸ: ਅਵਤਾਰ ਸਿੰਘ ਆੜਤ ਦਾ ਕੰਮ ਕਰਦੇ ਸਨ ਅਤੇ ਆਪਣੇ ਵਾਂਗ ਹੀ ਆਪਣੇ ਬੇਟੇ ਨੂੰ ਕੰਮ ਕਰਦਿਆਂ ਦੇਖਣਾ ਚਾਹੁੰਦੇ ਸਨ ਪਿੰਡ ਦੇ ਸਕੂਲ ‘ਚ ਪੜ੍ਹਦਿਆਂ ਜਦੋਂ ਹਰਮਿੰਦਰ ਆਪਣੇ ਸਹਿਪਾਠੀਆਂ ਨਾਲ ਆਪਣਾ ਬੋਡੀ ਬਿਲਡਰ ਬਣਨ ਦਾ ਸੁਪਣਾ ਸਾਝਾਂ ਕਰਦਾ ਤਾਂ ਉਸ ਦੇ ਮਾੜਕੂ ਜਿਹੇ ਸਰੀਰ ਨੂੰ ਦੇਖ ਕੇ ਸਾਰੇ ਉਸ ਦਾ ਮਜ਼ਾਕ ਉਡਾਉਣ ਲੱਗ ਜਾਂਦੇ ਸਨ ਪਰ ਇਹ ਮਜ਼ਾਕ ਹਰਮਿੰਦਰ ਨੂੰ ਤੋੜਣ ਵਾਲਾ ਕਿੱਥੇ ਸੀ
ਉਸ ਦੇ ਅੰਦਰ ਤਾਂ ਕੁੱਝ ਕਰ ਗੁਜ਼ਾਰਣ ਦੀ ਚਿਣਗ ਪੈਦਾ ਹੋ ਗਈ ਬੀ ਏ ਦੀ ਪੜ੍ਹਾਈ ਲਈ ਹਰਮਿੰਦਰ ਨੇ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ‘ ਚ ਦਾਖਲਾ ਲਿਆ ਪਰ ਨਿਰਾਸ਼ਾ ਹੱਥ ਲੱਗੀ ਕਿਉਂਕਿ ਪਹਿਲੇ ਸਾਲ ਦਾ ਨਤੀਜਾ ਫੇਲ ਆਇਆ ਨਤੀਜਨ ਪਰਿਵਾਰ ਨੇ ਉਸ ਨੂੰ ਟਰੈਕਟਰ ਲੈ ਕੇ ਦਿੱਤਾ ਅਤੇ ਵਾਹੀ ਕਰਨ ਲਈ ਕਿਹਾ ਜੋ ਕਿ ਸਾਧਾਰਨ ਕਿਸਾਨੀ ਪਰਿਵਾਰ ਨਾਲ ਜੁੜੇ ਨੌਜਵਾਨ ਅਕਸਰ ਕਰਦੇ ਨੇ ਟਰੈਕਟਰ ਚਲਾਉਦਿਆਂ ਹਰਮਿੰਦਰ ਨੇ ਆਪਣੇ ਸੁਪਣਿਆ ਦੀ ਉਧੇੜ ਬੁਣਨ `ਚ ਉਲਝਿਆ ਰਹਿੰਦਾ ਅਤੇ ਉਹ ਸੋਚ ਦਾ ਰਹਿੰਦਾ ਕਿ ਉਹ ਇਸ ਕੰਮ ਲਈ ਨਹੀ ਬਣਿਆ
ਮਾਤਾ ਪਿਤਾ ਨਾਲ ਗੱਲ ਕਰ ਉਸ ਨੇ ਆਪਣੀ ਬੀ. ਏ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਆਪਣੇ ਆਪ ਨੂੰ ਸਾਬਤ ਕਰਨ ਲਈ ਪ੍ਰਣ ਲਿਆ ਗ੍ਰੈਜੂਏਸ਼ਣ ਦੇ ਪਹਿਲੇ ਸਾਲ ਹੀ ਹਰਮਿੰਦਰ ਨੇ ਸਪੋਰਟਸ ਵਿਭਾਗ ਦਾ ਹਿੱਸਾ ਬਣ ਆਪਣੇ ਸੁਪਨੇ ਪੂਰੇ ਕਰਨ ਦਾ ਸਫ਼ਰ ਸ਼ੁਰੂ ਕੀਤਾ ਅਤੇ ਪਹਿਲੇ ਹੀ ਸਾਲ ਵਿੱਚ ਕਾਲਜ ਮੁਕਾਬਲਿਆਂ ਗੋਲਡ ਮੈਡਲ ਅਤੇ ਆਲ ਇੰਡੀਆ ਵਿੱਚ ਯੂਨੀਵਰਸਿਟੀ ਮੁਕਾਬਲਿਆ `ਚ ਸਿਲਵਰ ਮੈਡਲ ਪ੍ਰਾਪਤ ਕਰ ਕੇ ਆਪਣੇ ਜਨੂਨ ਦਾ ਲੋਹਾ ਮਨਵਾਇਆ ਅਤੇ ਮੁੜ ਪਿੰਡ ਵੱਲ ਮੁੜ੍ਹ ਕੇ ਨਹੀਂ ਦੇਖਿਆ ਹਰਮਿੰਦਰ ਨੇ ਐਮ ਏ ਫਿਜੀਕਲ ਐਜੂਕੇਸ਼ਨ ਦੀ ਪੜ੍ਹਾਈ ਪੂਰੀ ਕੀਤੀ
ਉਥੇ ਵੱਖ ਵੱਖ ਯੂਨੀਵਰਸਿਟੀ ਮੁਕਾਬਲਿਆਂ `ਚ ਆਪਣੀ ਜਿੱਤ ਦਾ ਝੰਡਾ ਲਹਰਾਇਆ ਹਰਮਿੰਦਰ ਦੱਸਦਾ ਹੈ ਕਿ ਬਾਡੀ. ਬਿਲਡਿੰਗ ਉਸ ਦੇ ਲਈ ਇੱਕ ਸਪੋਰਟਸ ਹੀ ਨਹੀਂ ਬਲਕਿ ਜਨੂਨ ਦੀ ਤਰਾਂ ਹੈ ਅਤੇ ਉਸ ਲਈ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਉਸ ਨੇ ਸ਼ੁੱਧ ਸ਼ਾਕਾਹਾਰੀ ਰਹਿ ਕੇ ਲੋਹੇ ਵਰਗਾ ਸਰੀਰ ਬਣਾਇਆ ਹੈ । ਪਰ ਹਰਮਿੰਦਰ ਸਿਰਫ਼ ਆਪਣੀ ਫਿਟਨੇਸ ਦਾ ਹੀ ਭੁੱਖਾ ਨਹੀ ਸੀ ਬਲਕਿ ਜਦੋਂ ਉਹ ਆਲੇ ਦੁਆਲੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਅਤੇ ਹੋਰ ਐਬਾ `ਚ ਦੇਖਦਾ ਤਾਂ ਉਸ ਦਾ ਮਨ ਉਨ੍ਹਾਂ ਲਈ ਵੀ ਕੁੱਝ ਕਰਨ ਲਈ ਲੋਚ ਦਾ ਕਿ ਇਨ੍ਹਾਂ `ਚ ਫਿਟਨੈਸ ਦੀ ਚਿਣਗ ਲਗਾਈ ਜਾਵੇ
ਮਾਪਿਆਂ ਦੇ ਭਰਪੂਰ ਸਾਥ ਅਤੇ ਆਪਣੀ ਮਿਹਨਤ ਨਾਲ ਹਰਮਿੰਦਰ ਨੇ ਕਪੂਰਥਲਾ ਜ਼ਿਲ੍ਹੇ ਵਿੱਚ ਰੈੱਡ ਜਿੰਮ ਨਾਮ ਹੇਠ ਦੋ ਫਿਟਨੈਸ ਸੈਂਟਰ ਖੋਲੇ ਜਿੱਥੇ ਅਨੇਕਾ ਨੌਜਵਾਨ ਲੜਕੇ ਲੜਕੀਆਂ ਫਿਟਨੈਸ ਟਰੇਨਿੰਗ ਲੈ ਰਹੇ ਹਨ ਉੱਥੇ ਪੰਜਾਹ ਤੋਂ ਵੀ ਵੱਧ ਨੌਜਵਾਨ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਰੈੱਡ ਜਿੰਮ ਦਾ ਨਾਮ ਚਮਕਾ ਚੁੱਕੇ ਹਨ ਇਸ ਤੋ ਇਲਾਵਾ ਨਿਊਟਰੇਸ਼ਨ ਕੌਰਸ ਦੀਆ ਕਲਾਸਾਂ ਵੀ ਆਪ ਦਿੰਦੇ ਹਨ ਤਾਂ ਜੋ ਨੋਜਵਾਨਾਂ ਨੂੰ ਚੰਗੀ ਖੁਰਾਕ ਦੀ ਅਹਿਮੀਅਤ ਬਾਰੇ ਦੱਸਿਆਂ ਜਾਵੇ ਅਨੇਕਾਂ ਨੌਜਵਾਨ ਸਰਟੀਫਾਇਡ ਨਿਊਟਰੀਸ਼ਨ ਕੌਰਸ ਰੈੱਡ ਜਿੰਮ ਤੋਂ ਕਰ ਰਹੇ ਹਨ
ਆਪਣੀ ਫਿਟਨੈਸ `ਚ ਹੋਰ ਨਵਾਂ ਮੀਲ ਪੱਧਰ ਸਾਇਜ਼ ਕਰਦਿਆ 2015 `ਚ ਵਰਲਡ ਫਿਟਨੈਸ ਫਡਰੇਸ਼ਨ ਵੱਲੋ ਕਰਵਾਏ ਗਏ ਮੁਕਾਬਲਿਆ ਵਿੱਚ ਮਿਸਟਰ ਵਰਲਡ ਦਾ ਖਿਤਾਬ ਹਾਸਿਲ ਕੀਤਾ ਇਸ ਤੋ ਇਲਾਵਾ 2016/ 17 / 18 ਵਿੱਚ ਮਿਸਟਰ ਏਸ਼ੀਆ ਦਾ ਕਿਤਾਬ ਵੀ ਉਨ੍ਹਾਂ ਨੇ ਆਪਣੇ ਨਾਮ ਕੀਤਾ ਮਾੜਕੂ ਜਿਹੇ ਸਰੀਰ ਵਾਲਾ ਹਰਮਿੰਦਰ ਅੱਜ ਪੰਜਾਬ `ਚ ਸਭ ਤੋ ਵੱਡੇ ਡੋਲੇ ਵਾਲੇ ਆਇਰਨ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਦਾਹਰਨ ਹੈ ਉਨ੍ਹਾਂ ਹਜ਼ਾਰਾ ਲੱਖਾਂ ਨੌਜਵਾਨਾਂ ਲਈ ਜੋ ਸੁਪਣੇ ਤਾਂ ਦੇਖਦੇ ਹਨ ਪਰ ਸਹੂਲਤਾ ਦੀ ਕਮੀ ਅਤੇ ਆਰਥਿਕ ਮੰਦੀ ਅੱਗੇ ਨਹੀ ਵਧਣ ਦਿੰਦੀ
ਪਰ ਸਭ ਤੋ ਉੱਪਰ ਹੁੰਦੀ। ਹੈ ਜਿੱਦ ਅਤੇ ਜਨੂਨ ਜੋ। ਹਰਮਿੰਦਰ ਵਿੱਚ ਸੀ ਹਰਮਿੰਦਰ ਨੇ ਦੱਸਿਆ ਕਿ 700 ਰੁਪਏ ਮਹੀਨੇ ਦੀ ਕਮਾਈ `ਤੇ ਅਖਬਾਰਾਂ ਵੇਚਣ ਦਾ ਕੰਮ ਵੀ ਉਨ੍ਹਾਂ ਨੇ ਕੀਤਾ ਜਿਸ ਨੇ ਉਸ ਦੀ ਚਿਣਗ ਨੂੰ ਮੱਠਾ ਨਹੀ ਹੋਣ ਦਿੱਤਾ। ਬਸ ਲੋੜ ਹੈ ਆਪਣੇ ਸੁਪਣਿਆ ਨੂੰ ਪਛਾਛਣ ਦੀ ਅਤੇ ਖੁੱਲੀਆਂ ਅੱਖਾਂ ਨਾਲ ਸੁਪਣਿਆ ਨੂੰ ਪੂਰਾ ਕਰਨ ਦੀ| ਇਹ ਮਾਣ ਵਾਲੀ ਗੱਲ ਹੈ ਕਿ ਹਰਮਿੰਦਰ FIF ( Fitness of International Foundation ) ਇਹ ਪ੍ਰਧਾਨ ਵੀ ਹਨ ਅਤੇ ਹਰ ਸਾਲ ਅੰਤਰਰਾਸ਼ਟਰੀ ਜੱਜ ਵਜੋਂ ਸ਼ਿਰਕਤ ਕਰਦੇ ਹਨ –
ਰਮੇਸ਼ਵਰ ਸਿੰਘ
ਸੰਪਰਕ ਨੰਬਰ 9914880392