(ਸਮਾਜ ਵੀਕਲੀ)
ਪੰਜਾਬ ਜਿਹੜਾ ਵੀ ਆਇਆ ,
ਇੱਥੋਂ ਦਾ ਹੋ ਕੇ ਰਹਿ ਗਿਆ ।
ਯੂ ਪੀ ਤੋਂ ਆਏ ਊਧਮ ਸਿੰਘ ਦੇ ਮਾਪੇ ,
ਸੁਨਾਮ ਦੇ ਵਹਿਣਾਂ ਵਿਚ ਵਹਿ ਗਿਆ ।
ਸੂਰਬੀਰਾਂ, ਸਨਾਤਨੀਆਂ ਧਰਤੀ ਨੂੰ ਭਾਗ ਲਾਏ ,
ਦੇਸ਼ ਭਗਤੀ ਦੇ ਬਣੇ ਅਲੰਬਰਦਾਰ ।
ਮੌਤ ਨੂੰ ਵਾਜਾਂ ਮਾਰਦੇ ਸੀ ,
ਤਿਰੰਗਾ ਫੜ ਬਣਦੇ ਸੀ ਝੰਡਾ ਬਰਦਾਰ ।
ਯਤੀਮਖਾਨੇ ਅੰਮ੍ਰਿਤਸਰ ਨਾਲ ਜੁੜੀ ਸਾਂਝ ,
ਅੱਖੀਂ ਦੇਖ ਕੇ ਜਲ੍ਹਿਆਂਵਾਲੇ ਦਾ ਦਰਦ ਅਮਰੀਕਾ ਲੈ ਗਿਆ ।
ਪੈਦਾ ਬਣਕੇ ਬਾਗ ‘ਚ, ਜਵਾਲਾ ਉੱਠੀ ਮਨ ‘ਚ ,
ਗੋਲੀ ਮਾਰਨਾ ਓਡਵਾਇਰ ਨੂੰ ਲੰਡਨ ‘ਚ,
ਬਦਲੇ ਦਾ ਤਰੀਕਾ ਲੈ ਗਿਆ ।
ਵੰਡ ਨੇ ਭਾਵੇਂ ਦੇਸ਼ ਨੂੰ ਲਹੂ ਲੁਹਾਣ ਕੀਤਾ ,
ਮਨ ਕਾਹਲੇ ਪਏ ਰਹੇ ਮਾਤਭੂਮੀ ਤੇ ਵੱਸਣ ਲਈ ।
ਸੋਹਲ ਮਨਾਂ ਨੂੰ ਬੜੀ ਠੇਸ ਲੱਗੀ ,
ਦੋਵਾਂ ਦੇਸ਼ਾਂ ਦੀ ਸਰਕਾਰ ਚੌਕੰਨੀ ਹੋਈ, ਸ਼ਿਕੰਜੇ ਕਸਣ ਲਈ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly