ਪੰਜਾਬ ’ਚ ਹੁਣ ਡਰਾਈਵਿੰਗ ਲਾਇਸੈਂਸ ਤੇ ਆਰਸੀ ਡਿਜੀਟਲ ਰੂਪ ਵਿੱਚ ਵੈਧ

ਚੰਡੀਗੜ੍ਹ (ਸਮਾਜ ਵੀਕਲੀ) :ਪੰਜਾਬ ਨੇ ਭਾਰਤ ਸਰਕਾਰ ਦੀ ਮੋਬਾਈਲ ਐਪ mPARIVAHAN ਤੇ Digi Locker ’ਤੇ ਵਾਹਨਾਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਵੇਲੇ ਵੈਧ ਮੰਨਣ ਦਾ ਹੁਕਮ ਦਿੱਤਾ ਹੈ। ਹੁਣ ਇਸ ਐਪ ਤੇ ਡਿਜੀ ਲੌਕਰ ’ਤੇ ਵਾਹਨ ਮਾਲਕਾਂ ਜਾਂ ਚਾਲਕਾਂ ਦੇ ਰੱਖੇ ਡਰਾਈਵਿੰਗ ਲਾਇਸੈਂਸ (ਡੀਐੱਲ) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਨੂੰ ਕਾਨੂੰਨੀ ਦਰਜਾ ਦੇ ਦਿੱਤਾ ਹੈ। ਹੁਣ ਜੇ ਕਿਸੇ ਕੋਲ ਅਸਲ ਦਸਤਾਵੇਜ਼ ਨਾ ਹੋ ਕੇ ਇਹ ਦਸਤਾਵੇਜ਼ ਤਾਜ਼ਾ ਹੁਕਮ ਮੁਤਾਬਕ ਹੋਣਗੇ ਤਦ ਵੀ ਉਹ ਵੈਧ ਹੋਣਗੇੇ ਤੇ ਚਲਾਨ ਨਹੀਂ ਕੱਟਿਆ ਜਾਵੇਗਾ।

Previous articleਭਾਰਤ ਤੇ ਚੀਨ ਦਰਮਿਆਨ ਹੋਰ ਇਲਾਕੇ ਖਾਲੀ ਕਰਨ ਲਈ ਵਾਰਤਾ ਅੱਜ
Next articleਨਾਸਾ ਦਾ ‘ਪਰਜ਼ਵਰੈਂਸ’ ਰੋਵਰ ਮੰਗਲ ’ਤੇ ਉਤਰਿਆ