ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਮਾਛੀਕੇ ਤੇ ਬੀਹਲਾ ਦੇ ਖੇਤਾਂ ਵਿਚ ਅੱਜ ਕਣਕ ਨੂੰ ਲੱਗੀ ਅੱਗ ਨੇ ਕਿਸਾਨਾਂ ਦੇ ਹਿਰਦਿਆਂ ਨੂੰ ਵਲੂੰਧਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੰਬਾਈਨ ਦੇ ਬੈਟਰੇ ’ਚੋਂ ਨਿਕਲੇ ਚੰਗਿਆੜੇ ਨੇ ਦੇਖਦਿਆਂ ਦੇਖਦਿਆਂ 250 ਏਕੜ ਖੜੀ ਕਣਕ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ 250 ਏਕੜ ਕਣਕ ਵਿਚੋਂ ਮੋਗਾ ਜ਼ਿਲ੍ਹੇ ਦੇ ਮਾਛੀਕੇ ਦੇ ਕਿਸਾਨਾਂ ਦੀ ਵੀ 50 ਦੇ ਕਰੀਬ ਏਕੜ ਕਣਕ ਦਾ ਨੁਕਸਾਨ ਹੋਇਆ ਹੈ। ਪੀੜਤ ਤਾਰਾ ਸਿੰਘ, ਦਵਿੰਦਰਜੀਤ ਸਿੰਘ, ਜੰਗੀਰ ਸਿੰਘ, ਅਮਨਦੀਪ ਸਿੰਘ ਤੇ ਗੁਰਦੀਪ ਸਿੰਘ ਸਮੇਤ ਹੋਰ ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਹਮਦਰਦਾਂ ਅਮਨਦੀਪ ਮਾਛੀਕੇ, ਰਣਜੀਤ ਬਾਵਾ, ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਡਾ. ਗੁਰਮੇਲ ਸਿੰਘ ਮਾਛੀਕੇ ਤੇ ਕਾਕਾ ਸਿੰਘ ਮਾਛੀਕੇ ਨੇ ਭਵਿੱਖ ਵਿਚ ਅਜਿਹੇ ਹਾਦਸੇ ਵਾਪਰਨ ਤੋਂ ਰੋਕਣ ਦੇ ਪੁਖਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ।
INDIA ਪੰਜਾਬ ’ਚ ਦੋ ਥਾਈਂ ਸਾਢੇ ਤਿੰਨ ਸੌ ਏਕੜ ਕਣਕ ਸੜੀ