ਪੰਜਾਬ ’ਚ ਕਰੋਨਾ ਨਾਲ ਇਕ ਹੋਰ ਮੌਤ; 41 ਨਵੇਂ ਕੇਸ

ਚੰਡੀਗੜ੍ਹ (ਸਮਾਜਵੀਕਲੀ)  – ਪੰਜਾਬ ਵਿੱਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਚਲਦਿਆਂ ਪਿਛਲੇ ਇੱਕ ਹਫਤੇ ਤੋਂ ਵਾਇਰਸ ਦੀ ਲਪੇਟ ਵਿੱਚ ਆਏ ਵਿਅਕਤੀਆਂ ਦੀਆਂ ਰੋਜ਼ਾਨਾ ਮੌਤਾਂ ਦਾ ਅਮਲ ਅੱਜ ਵੀ ਜਾਰੀ ਰਿਹਾ। ਸਿਹਤ ਵਿਭਾਗ ਨੇ ਅੱਜ ਹੁਸ਼ਿਆਰਪੁਰ ਵਿੱਚ ਵਾਇਰਸ ਦੀ ਲਪੇਟ ’ਚ ਆਉਣ ਵਾਲੇ ਵਿਅਕਤੀ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦਾ ਅੰਕੜਾ 28 ਬਿਆਨ ਕੀਤਾ ਹੈ। ਪਿਛਲੇ ਇੱਕ ਹਫਤੇ ਦੌਰਾਨ ਇਹ 8ਵੀਂ ਮੌਤ ਹੈ। ਇਹ ਤੱਥ ਵੀ ਸਾਹਮਣੇ ਆ ਰਹੇ ਹਨ ਕਿ ਪੰਜਾਬ ਵਿੱਚ ਗੁਆਂਢੀ ਸੂਬਿਆਂ ਨਾਲੋਂ ਜ਼ਿਆਦਾ ਵਿਅਕਤੀ ਵਾਇਰਸ ਦੀ ਭੇਟ ਚੜ੍ਹ ਰਹੇ ਹਨ।

ਮੌਤਾਂ ਦੇ ਮਾਮਲੇ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਸੁੱਖ ਦਾ ਸਾਹ ਆਇਆ ਹੈ। ਪੰਜਾਬ ਵਿੱਚ ਕਰੋਨਾ ਨਾਲ ਜ਼ਿਆਦਾਤਰ ਮੌਤਾਂ ਉਨ੍ਹਾਂ ਵਿਅਕਤੀਆਂ ਦੀਆਂ ਹੋਈਆਂ ਹਨ, ਜੋ ਪਹਿਲਾਂ ਤੋਂ ਹੀ ਸ਼ੂਗਰ,, ਸਾਹ ਤੇ ਦਮੇ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਸਨ।

ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਡੀ ਗਿਣਤੀ ਲੋਕਾਂ ਦੇ ਇਸ ਖਤਰਨਾਕ ਵਾਇਰਸ ਦੀ ਜ਼ੱਦ ’ਚ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ। ਸੂਬੇ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1644 ਹੋ ਗਈ ਹੈ। ਅੰਮ੍ਰਿਤਸਰ,, ਜਲੰਧਰ,, ਤਰਨਤਾਰਨ ਅਤੇ ਲੁਧਿਆਣਾ ਵਿੱਚ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ 684 ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ 26,, ਪਟਿਆਲਾ ਵਿੱਚ 6,, ਫਤਿਹਗੜ੍ਹ ਸਾਹਿਬ, ਸੰਗਰੂਰ ਤੇ ਲੁਧਿਆਣਾ ਵਿੱਚ 1,-1, ਬਠਿੰਡਾ ’ਚ 2,, ਗੁਰਦਾਸਪੁਰ ਵਿੱਚ 6, ਅਤੇ ਜਲੰਧਰ ’ਚ 12, ਮਰੀਜ਼ ਸਾਹਮਣੇ ਆਏ ਹਨ।

ਪੰਜਾਬ ਵਿੱਚ ਹੁਣ ਤੱਕ 34,701 ਨਮੂਨੇ ਲਏ ਗਏ ਹਨ। ਇਨ੍ਹਾਂ ਵਿੱਚੋਂ 28,933 ਨੈਗੇਟਿਵ ਵੀ ਆ ਚੁੱਕੇ ਹਨ। ਸਿਹਤ ਵਿਭਾਗ ਨੂੰ 4124 ਨਤੀਜਿਆਂ ਦੀ ਉਡੀਕ ਹੈ। ਵਾਇਰਸ ਦੀ ਲਾਗ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਰਾਹਤ ਭਰੀ ਖਬਰ ਇਹ ਵੀ ਹੈ ਕਿ ਹੁਣ ਤੱਕ 149 ਵਿਅਕਤੀ ਠੀਕ ਹੋ ਚੁੱਕੇ ਹਨ।

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ 10 ਕੁ ਦਿਨਾਂ ਦੌਰਾਨ ਜ਼ਿਆਦਾਤਰ ਮਾਮਲੇ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਨਾਲ ਸਬੰਧਤ ਹਨ ਤੇ ਲਾਗ ਦੇ ਲੱਛਣ ਵੀ ਬਾਹਰਲੇ ਸੂਬਿਆਂ ਤੋਂ ਹੀ ਆਏ ਹਨ। ਪੰਜਾਬ ਵਿੱਚ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਹੈ।

Previous articleਪੰਜਾਬ ਵਿਚ ਠੇਕਿਆਂ ’ਤੇ ਲਟਕਦੇ ਰਹੇ ਤਾਲੇ
Next articleMaha govt to pay Rs 5l compensation to kin of train accident victims