ਨਵੀਂ ਦਿੱਲੀ (ਸਮਾਜ ਵੀਕਲੀ) : ਇਕ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 72,330 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਇਸ ਤੋਂ ਪੀੜਤ ਲੋਕਾਂ ਦੀ ਗਿਣਤੀ 1,22,21,665 ਹੋ ਗਈ ਹੈ। ਇਸ ਸਾਲ ਲਾਗ ਦੇ ਇਹ ਸਭ ਤੋਂ ਵੱਧ ਕੇਸ ਦਰਜ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿੱਚ ਮੁਤਾਬਕ ਇਸ ਤੋਂ ਪਹਿਲਾਂ 11 ਅਕਤੂਬਰ 2020 ਨੂੰ ਇਕ ਦਿਨ ਵਿਚ 74,383 ਨਵੇਂ ਕੇਸ ਸਾਹਮਣੇ ਆਏ ਸਨ।
ਤਾਜ਼ਾ ਅੰਕੜਿਆਂ ਅਨੁਸਾਰ 459 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,62,927 ਹੋ ਗਈ। ਬੀਤੇ ਚੌਵੀ ਘੰਟਿਆਂ ਦੌਰਾਨ ਪੰਜਾਬ ਵਿੱਚ ਕਰੋਨਾ ਕਰਨ 55 ਵਿਅਕਤੀਆਂ ਦੀ ਜਾਨ ਗਈ ਤੇ ਇਸ ਨਾਲ ਰਾਜ ਵਿੱਚ ਹੁਣ ਤੱਕ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 6868 ਹੋ ਗਈ ਹੈ, ਜਦੋਂ ਕਿ 2,452 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਵਿਚ ਕੋਵਿਡ-19 ਲੋਕਾਂ ਦੀ ਗਿਣਤੀ 2,39,734 ਹੋ ਗਈ। ਜਲੰਧਰ ਵਿੱਚ ਸਭ ਤੋਂ ਵੱਧ 343, ਲੁਧਿਆਣਾ ਵਿੱਚ 328, ਅੰਮ੍ਰਿਤਸਰ ਵਿੱਚ 296 ਅਤੇ ਮੁਹਾਲੀ ਵਿੱਚ 254 ਨਵੇਂ ਕੇਸ ਸਾਹਮਣੇ ਆਏ। ਹੁਸ਼ਿਆਰਪੁਰ ਵਿੱਚ ਨੌਂ, ਲੁਧਿਆਣਾ ਅਤੇ ਪਟਿਆਲੇ ਵਿੱਚ ਅੱਠ-ਅੱਜ ਵਿਅਕਤੀਆਂ ਦੀ ਮੌਤ ਹੋਈ।