ਪੰਜਾਬ ’ਚ ਕਰੋਨਾ ਕਾਰਨ ਚਾਰ ਹੋਰ ਮੌਤਾਂ

ਚੰਡੀਗੜ੍ਹ (ਸਮਾਜਵੀਕਲੀ) :  ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ’ਚ ਚਾਰ ਹੋਰ ਕਰੋਨਾ ਪੀੜਤਾਂ ਦੀ ਮੌਤ ਹੋਣ ਨਾਲ ਸੂਬੇ ’ਚ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 105 ਹੋ ਗਈ ਹੈ ਜਦਕਿ 162 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ 4397 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਵਿੱਚ ਸਭ ਤੋਂ ਜ਼ਿਆਦਾ 38, ਲੁਧਿਆਣਾ ’ਚ 34, ਸੰਗਰੂਰ ’ਚ 18

, ਪਟਿਆਲਾ ’ਚ 12, ਬਠਿੰਡਾ ’ਚ 11, ਫਤਹਿਗੜ੍ਹ ਸਾਹਿਬ ’ਚ 10, ਮੋਗਾ ’ਚ 9, ਅੰਮ੍ਰਿਤਸਰ ’ਚ 7, ਗੁਰਦਾਸਪੁਰ, ਫਿਰੋਜ਼ਪੁਰ ਅਤੇ ਕਪੂਰਥਲਾ ’ਚ 4-4, ਮਾਨਸਾ ਤੇ ਬਰਨਾਲਾ ’ਚ 3-3, ਰੋਪੜ ’ਚ 2, ਤਰਨ ਤਾਰਨ, ਫਰੀਦਕੋਟ ਅਤੇ ਹੁਸ਼ਿਆਰਪੁਰ ਵਿੱਚ 1-1 ਕੇਸ ਸਾਹਮਣੇ ਆਇਆ ਹੈ।

ਅੰਮ੍ਰਿਤਸਰ, ਮੋਗਾ, ਲੁਧਿਆਣਾ ਅਤੇ ਸੰਗਰੂਰ ਵਿੱਚ ਪੁਲੀਸ ਮੁਲਾਜ਼ਮ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ। ਪੰਜਾਬ ਵਿੱਚ 3047 ਕਰੋਨਾ ਪੀੜਤ ਠੀਕ ਵੀ ਹੋਏ ਹਨ ਤੇ 222 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਅੱਜ ਹੀ ਘਰੀਂ ਤੋਰਿਆ ਹੈ। ਇਸ ਸਮੇਂ 1245 ਵਿਅਕਤੀ ਇਲਾਜ ਅਧੀਨ ਹਨ।

Previous articleਬਿਹਾਰ ਪੁਲੀਸ ਨੇ ਸਿੱਧੂ ਦੇ ਘਰ ਬਾਹਰ ਨੋਟਿਸ ਚਿਪਕਾਇਆ
Next article‘ਆਪ’ ਵਿਧਾਇਕ ਵੱਲੋਂ ਕੈਪਟਨ ਦੀ ਰਿਹਾਇਸ਼ ਅੱਗੇ ਧਰਨਾ