ਪੰਜਾਬ ‘ਚੋਂ ਚੁਣੇ ਸਾਰੇ ਸਾਂਸਦ ਕਰੋੜਪਤੀ, ਬਾਦਲ ਸਭ ਤੋਂ ਅਮੀਰ, ਭਗਵੰਤ ਮਾਨ ਸਭ ਤੋਂ ਗਰੀਬ

ਮਹਿਤਪੁਰ -(ਹਰਜਿੰਦਰ ਛਾਬੜਾ)  ਪੰਜਾਬ ਦੇ ਵਿੱਚੋਂ ਨਵੇਂ ਚੁਣੇ ਸਾਰੇ 13 ਸਾਂਸਦ ਕਰੋੜਪਤੀ ਹਨ ਅਤੇ ਇਹਨਾਂ ਦੀ ਔਸਤ ਜਾਇਦਾਦ ਕਰੀਬ ਸਾਢੇ 32 ਕਰੋੜ ਪ੍ਰਤੀ ਸਾਂਸਦ ਬਣਦੀ ਹੈ। ਸਭ ਤੋਂ ਅਮੀਰ ਸਾਂਸਦ ਅਕਾਲੀ ਦਲ ਵੱਲੋਂ ਚੁਣੇ ਬਾਦਲ ਪਤੀ-ਪਤਨੀ ਸੁਖਬੀਰ ਅਤੇ ਹਰਸਿਮਰਤ ਬਾਦਲ ਹਨ ਜਿਨ੍ਹਾਂ ਦੇ ਕੋਲ ਕਰੀਬ 217 ਕਰੋੜ ਦੀ ਜਾਇਦਾਦ ਹੈ। ਇਸੇ ਤਰ੍ਹਾਂ ਸਭ ਤੋਂ ਗਰੀਬ ਕਰੋੜਪਤੀ ਸਾਂਸਦ ਆਪ ਦੇ ਭਗਵੰਤ ਮਾਨ ਹਨ ਜਿਨ੍ਹਾਂ ਦੀ ਕਿ ਨਾਮਜ਼ਦਗੀ ਪੱਤਰ ਅਨੁਸਾਰ ਜਾਇਦਾਦ 1.64 ਕਰੋੜ ਹੈ। ਇਸਦੇ ਇਲਾਵਾ ਭਾਜਪਾ ਦੇ ਸਾਂਸਦ ਸੰਨੀ ਦਿਓਲ, ਬਾਦਲ ਜੋੜੇ ਦੇ ਬਾਅਦ 87 ਕਰੋੜ ਜਾਇਦਾਦ ਨਾਲ ਦੂਜੇ ਸਭ ਤੋਂ ਅਮੀਰ ਸਾਂਸਦ ਹਨ।
ਇਹਨਾਂ ਤੋਂ ਇਲਾਵਾ ਕਾਂਗਰਸ ਵਿੱਚੋਂ ਸਭ ਤੋਂ ਅਮੀਰ ਸਾਂਸਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਹਨ ਜਿਨ੍ਹਾਂ ਦੇ ਕੋਲ 63 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਇਹਨਾਂ ਸਭ ਦੇ ਇਲਾਵਾ ਬਾਕੀ ਜਿੱਤੇ ਹੋਏ ਸਾਰੇ ਉਮੀਦਵਾਰ ਵੀ ਕਰੋੜਪਤੀ ਹਨ। ਇਹਨਾਂ ਦੇ ਵਿੱਚੋਂ ਭਾਜਪਾ ਦੇ ਹੁਸ਼ਿਆਰਪੁਰ ਤੋਂ ਸਾਂਸਦ ਸੋਮ ਪ੍ਰਕਾਸ਼ ਦੀ ਜਾਇਦਾਦ ਕਰੀਬ 3 ਕਰੋੜ, ਫਰੀਦਕੋਟ ਤੋਂ ਕਾਂਗਰਸੀ ਸਾਂਸਦ ਮੁਹੰਮਦ ਸਦੀਕ ਦੀ ਜਾਇਦਾਦ ਕਰੀਬ 2 ਕਰੋੜ, ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਦੀ ਜਾਇਦਾਦ ਕਰੀਬ ਸਵਾ 3 ਕਰੋੜ, ਅਨੰਦਪੁਰ ਸਾਹਿਬ ਤੋਂ ਜਿੱਤੇ ਕਾਂਗਰਸੀ ਮਨੀਸ਼ ਤਿਵਾੜੀ ਦੀ ਜਾਇਦਾਦ ਕਰੀਬ ਸਵਾ 14 ਕਰੋੜ, ਫਤਿਹਗੜ੍ਹ ਸਾਹਿਬ ਤੋਂ ਜਿੱਤੇ ਕਾਂਗਰਸੀ ਡਾ. ਅਮਰ ਸਿੰਘ ਦੀ ਜਾਇਦਾਦ ਕਰੀਬ ਸਵਾ 3 ਕਰੋੜ, ਜਲੰਧਰ ਤੋਂ ਜਿੱਤੇ ਕਾਂਗਰਸੀ ਸੰਤੋਖ ਚੌਧਰੀ ਦੀ ਜਾਇਦਾਦ ਕਰੀਬ 10 ਕਰੋੜ, ਖਡੂਰ ਸਾਹਿਬ ਤੋਂ ਜਿੱਤੇ ਜਸਬੀਰ ਗਿੱਲ ਡਿੰਪਾ ਦੀ ਜਾਇਦਾਦ ਕਰੀਬ ਸਵਾ 8 ਕਰੋੜ ਅਤੇ ਲੁਧਿਆਣਾ ਤੋਂ ਜਿੱਤੇ ਕਾਂਗਰਸੀ ਰਵਨੀਤ ਬਿੱਟੂ ਦੀ ਜਾਇਦਾਦ ਕਰੀਬ ਸਾਢੇ 5 ਕਰੋੜ ਹੈ।
Previous articleUS-Japan trade announcement may come in August: Trump
Next articleEuropean elections: Power blocs lose grip on Parliament