ਸਮਾਗਮ ਦੌਰਾਨ ਗੱਡੀਆਂ ਦੀਆਂ ਚਾਬੀਆਂ ਅਤੇ ਕਰਜ਼ ਮਨਜੂਰੀ ਪੱਤਰ ਵੰਡੇ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) ਪੰਜਾਬ ਗ੍ਰਾਮੀਣ ਬੈਂਕ ਨੇ ਕਾਦੂਪੁਰ ਵਿਖੇ ਤੀਸਰਾ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਜਨਰਲ ਮੈਨੇਜਰ ਵਰਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕੇ ਰਿਜ਼ਨਲ ਮੈਨੇਜਰ ਕਰਤਾਰ ਚੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬ ਗ੍ਰਾਮੀਣ ਬੈਂਕ ਦੇ ਕੋਆਰਡੀਨਟਰ ਪਵਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਜਨਰਲ ਮੈਨੇਜਰ ਵਰਿੰਦਰ ਕੁਮਾਰ ਦੁਆ ਨੇ ਕਾਰਜ ਧਾਰਕਾਂ ਨੂੰ ਗੱਡੀਆਂ ਦੀਆਂ ਚਾਬੀਆਂ ਅਤੇ ਹੋਰ ਉਦਮੀਆਂ ਨੂੰ ਰੋਜਗਾਰ ਸ਼ੁਰੂ ਕਰਨ ਲਈ ਕਰਜ਼ ਮਨਜੂਰੀ ਪੱਤਰ ਵੰਡੇ।
ਜਨਰਲ ਮੈਨੇਜਰ ਵਰਿੰਦਰ ਕੁਮਾਰ ਦੁਆ ਨੇ ਸਮਾਗਮ ਵਿੱਚ ਇਕੱਤਰ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਬੈਂਕ ਦੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ। ਇਸ ਮੌਕੇ ਉਨਾਂ ਲੋਕਾਂ ਨੂੰ ਬੈਂਕ ਨਾਲ ਜੁੜਨ ਦੀ ਅਪੀਲ ਕੀਤੀ। ਬੈਂਕ ਵੱਲੋਂ ਸਰਕਾਰੀ ਸਕੂਲ ਕਾਦੂਪੁਰ ਨੂੰ ਕੰਪਿਊਟਰ ਦਾਨ ਕੀਤੇ। ਗੁਰਮੀਤ ਸਿੰਘ ਮੈਨੇਜਰ ਨੇ ਬੈਂਕ ਦੀਆਂ ਕਰਜ਼ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸਵੈ ਸਹਾਈ ਗਰੁੱਪ ਅਤੇ ਜੁਆਇਟ ਲਾਇਬਿਲਟੀ ਗਰੁੱਪਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਵੱਲੋ ਹੱਥੀ ਤਿਆਰ ਕੀਤੇ ਸਮਾਨ ਦੇ ਸਟਾਲ ਲਗਾਏ।