• ‘ਰਫਤਾਰ’ਸਵੈ-ਸਹਾਈ ਗਰੁੱਪ ਨੇ ਤਿਆਰ ਕੀਤੇ ਹਜ਼ਾਰਾਂ ਮਾਸਕ
ਕਪੁੂਰਥਲਾ 12 ਜੂਨ (ਕੌੜਾ)- ਪੰਜਾਬ ਗ੍ਰਮੀਣ ਬੈਂਕਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ ਨਬਾਰਡ ਦੇ ਸਹਿਯੋਗ ਨਾਲ ਤਿਆਰ ਕੀਤੇ ਸਵੈ-ਸਹਾਈ ਗਰੁੱਪਾਂ ਦੀਆਂ ਔਰਤਾਂ ਨੂੰ ਕਾਰਜਸ਼ੀਲ ਅਤੇ ਭਲਾਈ ਕਰਨਵਿੱਚ ਆਪਣਾ ਯੋਗਦਾਨ ਪਾ ਕੇ ਪਹਿਲਕਦਮੀ ਕਰ ਰਿਹਾ ਹੈ।ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਪੰਜਾਬ ਗ੍ਰਾਮੀਣ ਬੈਂਕ ਭੂਲਾਣਾ ਵਿਖੇ ਬ੍ਰਾਂਚ ਮੈਨੇਜ਼ਰ ਕਮਲ ਨਾਲ ਸਵੈ-ਸਹਾਈ ਗਰੁੱਪਾਂ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ ਵਿੱਚ ਕਹੇ।ਉਨਾਂ ਕਿਹਾ ਕਿ ਸਵੈ-ਸਹਾਈ ਗਰੁੱਪ ਅਜਿਹਾ ਮਾਧਿਅਮ ਹੈ ਜਿਸ ਨਾਲ ਸਮਾਜਿਕ ਵਿਕਾਸ ਦੇ ਬਹੁਤ ਸਾਰੇ ਰਾਸਤੇ ਖੁੱਲਦੇ ਹਨ।ਅਤੇ ਪੇਂਡੂ ਗਰੀਬ ਔਰਤਾਂ ਆਪਣੇ ਪੈਰਾਂ ‘ਤੇ ਖੜੀ ਹੁੰਦੀਆਂ ਹਨ।ਇਸ ਕਾਰਜ ਵਿੱਚ ਜਿਲਾ ਲੀਡ ਮੈਨੇਜ਼ਰ ਡੀ.ਐਲ ਭੱਲਾ,ਜਿਲਾ ਵਿਕਾਸ ਮੈਨੇਜ਼ਰ ਨਬਾਰਡ ਰਾਕੇਸ਼ ਵਰਮਾ ਅਤੇ ਡੀ.ਸੀ.ਓ ਪਵਨ ਕੁਮਾਰ ਸਹਿਯੋਗ ਪ੍ਰਾਪਤ ਹੈ।
ਇਸ ਮੌਕੇ ਤੇ‘ਰਫਤਾਰ’ਸਵੈ-ਸਹਾਈ ਗਰੁੱਪ ਦੀ ਪ੍ਰਧਾਨ ਪ੍ਰੀਤੀ,ਸੈਕਟਰੀ ਇੰਦਰਜੀਤ ਕੌਰ,ਅਤੇ ਕੈਸ਼ੀਅਰ ਗਰਵਿੰਦਰ ਕੌਰਵਲੋਂ ਬ੍ਰਾਂਚ ਮੈਨੇਜ਼ਰ ਨੂੰ ਮਾਸਕ ਸੌਪੇ ਗਏ ਤਾਂ ਜੋ ਲੋੜਵੰਦਾਂ ਤੱਕ ਪਹੁੰਚ ਸਕਣ।‘ਰਫਤਾਰ’ਸਵੈ-ਸਹਾਈ ਗਰੁੱਪ ਦੀ ਪ੍ਰਧਾਨ ਪ੍ਰੀਤੀ ਨੇ ਇਸ ਗੱਲ ਤੋਂ ਜਾਣੂ ਕਰਵਾਉਦਿਆਂ ਕਿਹਾ ਕਿ‘ਰਫਤਾਰ’ਸਵੈ-ਸਹਾਈ ਗਰੁੱਪਨੇ ਲਾਕ ਡਾਊਨ ਦੌਰਾਨ 5000 ਹਜ਼ਾਰ ਤੋਂ ਵੱਧ ਮਾਸਕ5 ਰੁਪੈ ਲੇਬਰ ਦੇ ਹਿਸਾਬ ਨਾਲ ਤਿਆਰ ਕਰਕੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਨੂੰ ਸੌਪੇ ਹਨ।ਇਸ ਤੋਂ ਇਲਾਵਾ 1000 ਤੋਂ ਵੱਧ ਮਾਸਕ ਖੁਦ ਤਿਆਰ ਕਰਕੇ ਵੇਚੇ ਹਨ।
ਚੜ੍ਹਦੀ ਕਲਾ ਸਵੈ-ਸਹਾਈ ਗਰੁੱਪ ਦੀ ਪ੍ਰਧਾਨ ਜਸਵਿੰਦਰ ਕੌਰ ਨੇ ਕਿਹਾ ਕਿ ਲਾਕ ਡਾਊਨ ਦੌਰਾਨ ਸਾਡੇ ਗਰੁੱਪ ਨੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਨੂੰ ਫਰੀਦਕੋਟ ਕੋਆਪਰੇਟਿਵ ਬੈਂਕ ਵਲੋਂ ਮਿਲੇ 500 ਜੂਟ ਬੈਗਾਂ ਦਾ ਆਰਡਰ ਪੂਰਾ ਕੀਤਾ ਹੈ।