ਪੰਜਾਬ ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਮੌਜੂਦਾ ਮੰਤਰੀਆਂ ’ਚ ਮਚੀ ਤੜਥੱਲੀ

ਜਲੰਧਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ (ਸਮਾਜ ਵੀਕਲੀ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਦਿਨਾਂ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਕਾਰਨ ਪੰਜਾਬ ਕੈਬਨਿਟ ਵਿਚ ਖਾਲੀ ਪਏ ਅਹੁਦੇ ਨੂੰ ਭਰਨ ਦੇ ਮਾਮਲੇ ਸਬੰਧੀ ਆਪਣੇ ਸਹਾਇਕਾਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰਨ ਤੋਂ ਬਾਅਦ ਮੌਜੂਦਾ ਮੰਤਰੀਆਂ ਵਿਚ ਤੜਥੱਲੀ ਮਚ ਗਈ ਹੈ।

ਕੈਪਟਨ ਨੂੰ ਇਹ ਸੁਝਾਅ ਦਿੱਤਾ ਗਿਆ ਹੈ ਕਿ ਉਹ ਸਿੱਧੂ ਕਾਰਨ ਖਾਲੀ ਪਏ ਮੰਤਰੀ ਅਹੁਦੇ ਨੂੰ ਭਰਨ ਦੇ ਨਾਲ-ਨਾਲ ਬਾਗੀ ਰਵੱਈਆ ਅਪਨਾਉਣ ਵਾਲੇ ਕੁਝ ਮੰਤਰੀਆਂ ਨੂੰ ਵੀ ਝਟਕਾ ਦੇ ਦੇਣ। ਇਸ ਨੂੰ ਵੇਖਦਿਆਂ ਕੁਝ ਮੰਤਰੀਆਂ ਵਿਚ ਘਬਰਾਹਟ ਵੇਖੀ ਜਾ ਰਹੀ ਹੈ। ਕੁਝ ਹੋਰ ਮੰਤਰੀ ਕਾਂਗਰਸ ਹਾਈਕਮਾਨ ਤਕ ਪਹੁੰਚ ਬਣਾਉਣ ’ਚ ਜੁਟ ਗਏ ਹਨ ਤਾਂ ਜੋ ਆਪਣੇ ਮਹਿਕਮਿਆਂ ਵਿਚ ਤਬਦੀਲੀ ਕਰਵਾ ਸਕਣ।

ਪਤਾ ਲੱਗਾ ਹੈ ਕਿ ਇਕ-ਦੋ ਮੰਤਰੀਆਂ ਦੇ ਮਹਿਕਮਾ ਬਦਲਣ ਜਾਂ ਉਨ੍ਹਾਂ ਦੀ ਜਗ੍ਹਾ ਨਵੇਂ ਚਿਹਰਿਆਂ ਨੂੰ ਅੱਗੇ ਕਰਨ ਦੀ ਕਵਾਇਦ ਵੀ ਅੰਦਰਖਾਤੇ ਚੱਲ ਰਹੀ ਹੈ।ਕਾਂਗਰਸੀ ਹਲਕਿਆਂ ਅਨੁਸਾਰ ਮਾਝਾ ਖੇਤਰ ਨਾਲ ਸਬੰਧਤ 2 ਮੰਤਰੀਆਂ ਦੀ ਕੋਸ਼ਿਸ਼ ਹੈ ਕਿ ਚੋਣ ਵਰ੍ਹੇ ਵਿਚ ਉਨ੍ਹਾਂ ਨੂੰ ਚੰਗੇ ਮਹਿਕਮੇ ਦਿੱਤੇ ਜਾਣ। ਹੁਣ ਵੇਖਣਾ ਇਹ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਸਾਰੇ ਮਾਮਲੇ ਵਿਚ ਕੀ ਭੂਮਿਕਾ ਨਿਭਾਉਂਦੀ ਹੈ। ਸਭ ਤੋਂ ਪਹਿਲਾਂ ਸਿੱਧੂ ਬਾਰੇ ਫ਼ੈਸਲਾ ਹੋਣਾ ਹੈ। ਉਸ ਤੋਂ ਬਾਅਦ ਹੀ ਕੈਬਨਿਟ ਵਿਚ ਫੇਰਬਦਲ ਸਬੰਧੀ ਰਸਮੀ ਚਰਚਾ ਚੱਲੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚ
Next articleਮਾਤਾ ਸਾਹਿਬ ਕੌਰ ਖਾਲਸਾ ਸੰਸਥਾ ਢੰਡੋਵਾਲ ਵਿਖੇ ਮਿਤੀ 12 ਮਈ ਨੂੰ ਦੂਜੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।