ਸੈਕਟਰ 78 ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਚੱਲ ਰਹੀ ਛੇਵੀਂ ਵ੍ਹੀਲਚੇਅਰ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਅੱਜ ਤੀਜੇ ਦਿਨ 11 ਮੁਕਾਬਲੇ ਖੇਡੇ ਗਏ। ਪੁਰਸ਼ਾਂ ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ, ਜਦੋਂਕਿ ਤਾਮਿਲਨਾਡੂ ਨੇ ਛਤੀਸਗੜ੍ਹ ਨੂੰ, ਤਿਲੰਗਾਨਾ ਨੇ ਗੁਜਰਾਤ ਨੂੰ, ਜੰਮੂ-ਕਸ਼ਮੀਰ ਨੇ ਰਾਜਸਥਾਨ ਨੂੰ, ਕੇਰਲ ਨੇ ਉਤਰਾਖੰਡ ਨੂੰ, ਮਨੀਪੁਰ ਨੇ ਕਰਨਾਟਕਾ ਨੂੰ ਅਤੇ ਹਰਿਆਣਾ ਨੇ ਗੋਆ ਨੂੰ ਹਰਾਇਆ। ਮਹਿਲਾਵਾਂ ਦੇ ਮੁਕਾਬਲਿਆਂ ਵਿੱਚ ਕਰਨਾਟਕਾ ਨੇ ਗੁਜਰਾਤ ਨੂੰ, ਛਤੀਸਗੜ੍ਹ ਨੇ ਉੱਤਰ ਪ੍ਰਦੇਸ਼ ਨੂੰ, ਤਾਮਿਲਨਾਡੂ ਨੇ ਹਰਿਆਣਾ ਨੂੰ ਅਤੇ ਕੇਰਲ ਨੇ ਦਿੱਲੀ ਨੂੰ ਮਾਤ ਦਿੱਤੀ। ਸਮੁੱਚੇ ਮੁਕਾਬਲਿਆਂ ਦੌਰਾਨ ਭਾਰਤੀ ਵ੍ਹੀਲਚੇਅਰ ਬਾਸਕਟਬਾਲ ਫ਼ੈਡੇਰਸ਼ਨ ਦੇ ਜਨਰਲ ਸਕੱਤਰ ਸ੍ਰੀਮਤੀ ਕਲਿਆਣੀ ਰਾਜਾਰਮਨ ਮੌਜੂਦ ਸਨ।ਇੱਥੋਂ ਦੇ ਸੈਕਟਰ 78 ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਚੱਲ ਰਹੀ ਛੇਵੀਂ ਵ੍ਹੀਲਚੇਅਰ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਅੱਜ ਤੀਜੇ ਦਿਨ 11 ਮੁਕਾਬਲੇ ਖੇਡੇ ਗਏ। ਪੁਰਸ਼ਾਂ ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ, ਜਦੋਂਕਿ ਤਾਮਿਲਨਾਡੂ ਨੇ ਛਤੀਸਗੜ੍ਹ ਨੂੰ, ਤਿਲੰਗਾਨਾ ਨੇ ਗੁਜਰਾਤ ਨੂੰ, ਜੰਮੂ-ਕਸ਼ਮੀਰ ਨੇ ਰਾਜਸਥਾਨ ਨੂੰ, ਕੇਰਲ ਨੇ ਉਤਰਾਖੰਡ ਨੂੰ, ਮਨੀਪੁਰ ਨੇ ਕਰਨਾਟਕਾ ਨੂੰ ਅਤੇ ਹਰਿਆਣਾ ਨੇ ਗੋਆ ਨੂੰ ਹਰਾਇਆ। ਮਹਿਲਾਵਾਂ ਦੇ ਮੁਕਾਬਲਿਆਂ ਵਿੱਚ ਕਰਨਾਟਕਾ ਨੇ ਗੁਜਰਾਤ ਨੂੰ, ਛਤੀਸਗੜ੍ਹ ਨੇ ਉੱਤਰ ਪ੍ਰਦੇਸ਼ ਨੂੰ, ਤਾਮਿਲਨਾਡੂ ਨੇ ਹਰਿਆਣਾ ਨੂੰ ਅਤੇ ਕੇਰਲ ਨੇ ਦਿੱਲੀ ਨੂੰ ਮਾਤ ਦਿੱਤੀ। ਸਮੁੱਚੇ ਮੁਕਾਬਲਿਆਂ ਦੌਰਾਨ ਭਾਰਤੀ ਵ੍ਹੀਲਚੇਅਰ ਬਾਸਕਟਬਾਲ ਫ਼ੈਡੇਰਸ਼ਨ ਦੇ ਜਨਰਲ ਸਕੱਤਰ ਸ੍ਰੀਮਤੀ ਕਲਿਆਣੀ ਰਾਜਾਰਮਨ ਮੌਜੂਦ ਸਨ।
Sports ਪੰਜਾਬ, ਕੇਰਲ ਤੇ ਤਾਮਿਲਨਾਡੂ ਵੱਲੋਂ ਜਿੱਤਾਂ ਦਰਜ