ਸਮਾਜ ਵੀਕਲੀ
ਹੱਸੂੰਂ ਹੱਸੂਂ ਚੇਹਰੇ ਦੀ ਮਾਲਕ , ਕਲਾ ਅਦਬ ਅਤੇ ਨਿਮਰਤਾ ਦੀ ਮੂਰਤ ਦਾ ਨਾਮ ਹੈ ਰਾਹਤ ਗੁਰਮੀਤ । ਪੰਜਾਬ ਦੀ ਜਰਖੇਜ਼ ਧਰਤੀ ਤੇ ਵਿਦਿਅਕ ਦੇ ਸੋਮੇ (ਭੀਖੂਵਾਲ) ਹੁਸ਼ਿਆਰਪੁਰ ਸ਼ਹਿਰ ਵਿਚ ਰਹਿੰਦਿਆਂ ਰਾਹਤ ਗੁਰਮੀਤ ਨੇ ਬਚਪਨ ਵਿੱਚ ਹੀ , ਆਪਣੇ ਪ੍ਰੀਵਾਰ ਵਿਚ ਹੱਦੋਂ ਵੱਧ ਹੋੲੇ ਦੁੱਖ ਸੰਤਾਪ ਤੇ ਵਿਛੋੜਿਆਂ ਨੂੰ ਆਪਣੇ ਤੰਨ ਤੇ ਹੰਢਾਇਆ ਹੈ ।
ਉਸ ਨੇ ਗੌਰਮਿੰਟ ਕਾਲਜ ਵਿੱਚ ਮਾਸਟਰ ਡਿਗਰੀ ,ਐਮ ਏ ਕਰਨ ਉਪਰੰਤ ਸੰਗੀਤ ਜਗਤ ਵਿਚ ਦਸਤਕ ਦਿੱਤੀ। ਉਸ ਨੂੰ ਗਾਇਕੀ ਦੀ ਦਾਤ ਵਿਰਸੇ ਵਿਚੋਂ ਮਿਲੀ । ਪਰ ਉਸ ਦੇ ਚੰਡੀਗੜ੍ਹ ਵਾਲ਼ੇ ਘਰ ਤੱਕ ਦਾ ਸਫ਼ਰ ਬਹੁਤ ਹੀ ਅਜੀਬ ਤੇ ਦੁੱਖਾਂ ਤਕਲੀਫਾਂ ਵਾਲਾ ਹੋ ਨਿੱਬੜਿਆ। ਉਹ ਸੁਭਾਅ ਦੀ ਕੋਮਲ ਪਰ ਨਿੱਗਰ ਸੋਚ ਤੇ ਦਿ੍ੜ ਵਿਸ਼ਵਾਸ ਵਾਲੀ ਲੜਕੀ ਹੈ। ਉਸ ਨੂੰ ਆਪਣਾ ਤੇ ਆਪਣੇ ਪ੍ਰੀਵਾਰ ਨੂੰ ਸਥਿਰ ਰੱਖਣ ਅਤੇ ਜ਼ਿੰਦਗੀ ਵਿਚ ਖੁਸ਼ੀਆਂ ਖੇੜੇ ਤੇ ਰੰਗਤ ਭਰਨ ਲਈ ਬਹੁਤ ਹੀ ਮੁਸ਼ੱਕਤ ਕਰਨੀ ਪਈ ।
ਅੱਜ ਉਹ ਇੱਕ ਨਾਮਵਰ ਤੇ ਸਫ਼ਲ ਇੰਟਰਨੈਸ਼ਨਲ ਗਾਇਕਾ ਹੈ। ਜਦੋਂ ਉਹ ਖੁਬਸੂਰਤ ਰਵਾਇਤੀ ਡਰੈੱਸਾ ਵਿੱਚ ਸਟੇਜਾਂ ਤੇ ਪ੍ਰਮੌਰਮ ਕਰਦੀ ਹੈ ਤਾਂ ਰਾਹ ਜਾਂਦੇ ਰਾਹੀ ਵੀ ਰੁਕ ਜਾਂਦੇ ਹਨ। ਉਸ ਦੇ ਗਾਏ ਮਿਆਰੀ ਗੀਤ ਭਾਵੇਂ ਉਹ ਰੋਮਾਂਟਿਕ ਹੋਂਣ , ਭਾਵੇਂ ਫੋਕ ਕਲਚਰਲ ਅਤੇ ਭਾਵੇਂ ਸੂਫ਼ੀਆਨਾ ਕਲਾਮ , ਉਹ ਸਰੇਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦੇ ਹਨ। ਰਾਹਤ ਗੁਰਮੀਤ ਨੇ ਵੱਡੇ ਵੱਡੇ ਵਰਾਇਟੀ ਸ਼ੋਅਜ਼ ਵੀ ਕੀਤੇ ਹਨ ਅਤੇ ਫਕੀਰਾਂ ਦੀਆਂ ਮਹਿਫ਼ਲਾਂ ਵੀ।
ਉਸ ਹਰੇਕ ਵਰਗ ਦੇ ਸਰੋਤਿਆਂ ਤੋਂ ਮਾਣ ਸਨਮਾਨ ਮਿਲਿਆ ਹੈ। ਉਸ ਦੀਆਂ ਮਾਰਕੀਟ ਵਿਚ ਆਈਆਂ ਐਲਬਮਾਂ ਚੋਂ ਪੀਰਾਂ ਦੀ ਮਹਿਫ਼ਿਲ , ਮੈਨੂੰ ਰੋਕੋ ਨਾਂ , ਮੈਂ ਦੀਵਾਲੀ ਮਸਤਾਂ ਦੀ , ਮੇਰੇ ਮਨ ਵਿੱਚ ਆ ਗੲੀ ਅਸਲ ਕਹਾਣੀ ਮਸਤਾਂ ਦੀ ਵਰਨਣਯੋਗ ਹਨ। ਉਸ ਦੀ ਸੁਰੀਲੀ ਆਵਾਜ਼ ਵਿਚ ਗਾਈਆਂ ਮਾਤਾ ਰਾਣੀ ਦੀਆ ਭੇਟਾ ਦੀਆਂ ਵੀ ਤਕਰੀਬਨ ਦੱਸ ਅੇਲਬਮਸ ਆ ਚੁੱਕੀਆਂ ਹਨ। ਉਸ ਦਾ ਗਾਇਆ ਸਿੰਗਲ ਟਰੈਕ ਜਿਪਸੀ ਵੀ ਸੁਪਰ ਡੁਪਰ ਰਿਹਾ।
ਇਥੇ ਹੋਰ ਵੀ ਵਿਸ਼ੇਸ਼ਤਾ ਦੀ ਗੱਲ ਹੈ ਕਿ ਰਾਹਤ ਗੁਰਮੀਤ ਆਪਣੇ ਸਾਰੇ ਗੀਤ ਖੁਦ ਆਪ ਹੀ ਲਿਖਦੀ ਹੈ। ਉਸ ਦੇ ਮਨਪਸੰਦ ਸੰਗੀਤਕਾਰ ਸ੍ਰੀ ਅਤੁਲ ਸ਼ਰਮਾ ਜੀ ਅਤੇ ਏ ਬੀ ਕਿੰਗ ਹਨ । ਉਸ ਦੇ ਗਾਏ ਗੀਤਾਂ ਨੂੰ ਇੰਟਰਨੈਸ਼ਨਲ ਕੈਸਿਟ ਕੰਪਨੀ ਆਈ ਐੱਸ ਬੀ ਅਤੇ ਜੱਸ ਰਿਕਾਰਡਸ ਨੇ ਰਲੀਜ਼ ਕੀਤਾ ਹੈ। ਸਹਿਯੋਗੀਆਂ ਵਿਚ ਆਪਣੀ ਮਾਂ ਤੋਂ ਇਲਾਵਾ ਐਕਟਰ ਕਰਮਜੀਤ ਸਿੰਘ ਸੰਧੂ , ਪੀ ਕੇ ਕਲੇਰ, ਗੀਤਕਾਰ ਤੇ ਐਂਕਰ ਬਲਦੇਵ ਰਾਹੀ ਅਤੇ ਬਾਬਾ ਕਮਲ ਦਾ ਜ਼ਿਕਰ ਕਰਦੇ ਹਨ ।
ਕੲੀ ਕੲੀ ਘੰਟੇ ਰਿਆਜ਼ ਵਾਲ਼ੀ ਖੂਬਸੂਰਤ ਗਾਇਕਾ ਕੲੀ ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਸੋਸ਼ਲ ਵਰਕਰ ਤੌਰ ਤੇ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਸ ਨੂੰ ਹੁਣ ਤੱਕ ਅਨੇਕਾਂ ਹੀ ਮਾਣ ਸਨਮਾਨ ਤੇ ਪੁਰਸਕਾਰ ਮਿਲ ਚੁਕੇ ਹਨ ਪਰ ਉਹ ਮੌਂਟਰੀਅਲ ਕਨੇਡਾ ਵਿੱਚ ਸਨਮਾਨ ਅਤੇ ਸ਼੍ਰੀਮਤੀ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਮਿਲੇ ਸਨਮਾਨ ਨੂੰ ਆਪਣੀ ਜ਼ਿੰਦਗੀ ਦੀ ਮਾਣਮੱਤੀ ਪ੍ਰਾਪਤੀ ਦੱਸਦੀ ਹੈ। ਵਾਹਿਗੁਰੂ ਕਰੇ ਇਹ ਸਾਫ਼ ਦਿਲ ਤੇ ਰਹਿਮ ਦਿਲ ਗਾਇਕਾ ਰਾਹਤ ਗੁਰਮੀਤ ਹੋਰ ਵੀ ਮਾਣ ਸਨਮਾਨ ਹਾਸਲ ਕਰੇ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰਛੂਹੇ । ਆਮੀਨ!!!
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly