ਪੰਜਾਬੀ ’ਵਰਸਿਟੀ ਦੇ 18 ਸੈਨੇਟ ਮੈਂਬਰਾਂ ਦਾ ਐਲਾਨ

ਮਾਨਸਾ (ਸਮਾਜਵੀਕਲੀ) :  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੱਜ ਪੰਜਾਬ  ਸਰਕਾਰ ਵੱਲੋਂ 18 ਸੈਨੇਟ ਮੈਂਬਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਲੋਕ ਮੈਂਬਰ ਪ੍ਰਨੀਤ ਕੌਰ,  ਸਮੇਤ 18 ਜਣਿਆਂ ਨੂੰ ਮੈਂਬਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਦੋ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ (ਮਾਨਸਾ), ਦੇਵਿੰਦਰ ਜੀਤ ਸਿੰਘ ਦਰਸ਼ੀ (ਬੁਢਲਾਡਾ-ਮਾਨਸਾ) ਅਤੇ ਪ੍ਰੋ. ਧਰਮਿੰਦਰ ਸਪੋਲੀਆ ਮਾਨਸਾ ਦੇ ਜੰਮਪਲ ਹਨ।

ਇਸ ਤੋਂ ਇਲਾਵਾ ਡਾ. ਦੀਪਕ ਮਨਮੋਹਨ ਸਿੰਘ, ਡਾ. ਸਤਿੰਦਰ ਕੌਰ ਢਿੱਲੋਂ, ਪ੍ਰੋ. ਅਟਾਰ ਸਿੰਘ ਢੇਸੀ, ਜਸਮੇਰ ਸਿੰਘ ਬਾਲਾ, ਪ੍ਰੋ. ਸਵਰਨਜੀਤ ਕੌਰ ਮਹਿਤਾ, ਡਾ. ਸੀਮਾ ਸਰੀਨ, ਵੇਦ ਪ੍ਰਕਾਸ਼ ਗੁਪਤਾ, ਡਾ. ਬਲਦੇਵ ਸਿੰਘ ਸੰਧੂ, ਬ੍ਰਿਗੇਡੀਅਰ ਸੀਐੱਸ ਸੰਧੂ, ਮਦਨ ਲਾਲ ਹਸੀਜਾ, ਆਰਪੀਐਸ ਬਰਾੜ, ਸੁਖਵਿੰਦਰ ਸਿੰਘ ਬੱਲ, ਸੀਤਾਰ ਮੁਹੰਮਦ ਤੇ ਸ੍ਰੀਮਤੀ ਮੀਰਾ ਧਾਲੀਵਾਲ ਸ਼ਾਮਲ ਹਨ।

Previous articleਰੂਰਲ ਫਾਰਮੇਸੀ ਅਫ਼ਸਰਾਂ ਦਾ ਸੰਘਰਸ਼ ਜਾਰੀ
Next articleਸ਼ਰਤਾਂ ਦੀ ਪਾਲਣਾ ਨਾ ਕਰਨ ਵਾਲੇ ਹਸਪਤਾਲ ਬੰਦ ਕੀਤੇ ਜਾਣਗੇ: ਅਮਰਿੰਦਰ ਸਿੰਘ