ਹਮਬਰਗ 22 ਅਪੈਰਲ (ਰੇਸ਼ਮ ਭਰੋਲੀ)- ਰਣਜੀਤ ਬਾਵਾ ਕਿਸੇ ਵੀ ਜਾਣ ਪਹਿਚਾਣ ਦਾ ਮੁਤਾਜ ਨਹੀ ਹੈ ਜਿਸ ਨਾਲ ਵੀ ਰਣਜੀਤ ਬਾਵੇ ਬਾਰੇ ਗੱਲ ਕਰੀਦੀਆ ਅੱਗੋਂ ਝੱਟ ਦੇਣੀ ਕਹਿ ਦਿੰਦਾ ਜਿਸ ਦਾ ਲੋਗ ਗੀਤ ,
ਕਿੰਨੇ ਡਾਲਰ ਤੂੰ ਕਮਾਏ ਲੋਕੀਂ ਸਾਰੇ ਪੁੱਛਦੇ ,
ਰੋਟੀ ਖਾਦੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ,
ਸਾਨੂੰ ਮਾਨ ਵੀ ਮਹਿਸੂਸ ਹੁੰਦਾ ਹੈ ਕਿ ਅਸੀਂ ਇਕ ਇਹੋ ਜਿਹੇ ਪੰਜਾਬੀ ਲੋਕ ਗਾਇਕ ਦਾ ਪ੍ਰੋਗਰਾਮ ਕਰਾਉਣ ਜਾ ਰਹੇ ਹਾ ਜਿਸ ਨੂੰ ਸਾਰੇ ਪ੍ਰਵਾਰ ਵਿੱਚ ਬੈਠ ਕੇ ਸੁਣ ਸਕਦੇ ਹਾ,
ਇਹ ਟੀਮ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਟੀਮ ਹੈ ਤੇ ਪੰਜਾਬੀ ਭਾਈਚਾਰੇ ਵਿੱਚ ਸਤਿਕਾਰ ਰੱਖਣ ਵਾਲੇ ਇਨਸਾਨ ਨੇ ਤੇ ਇਹਨਾ ਵਿੱਚੋਂ ਜਿੱਵੇ ਰੇਸ਼ਮ ਭਰੋਲੀ ਤਾਂ (1990) ਤੋ ਪ੍ਰੋਗਰਾਮ ਕਰਾਉਂਦੇ ਆ ਰਹੇ ਨੇ। ਇਸ ਟੀਮ ਨੇ ਪਹਿਲਾ ਵੀ ਕਈ ਪ੍ਰੋਗਰਾਮ ਕਰਵਾਏ ਹਨ ਤੇ ਹੁਣ ਰਣਜੀਤ ਬਾਵੇ ਦਾ ਪ੍ਰੋਗਰਾਮ ਕਾਰੋਣ ਜਾ ਰਹੇ ਹਨ ਜਿਹਨਾ ਵਿੱਚ ਰੇਸ਼ਮ ਭਰੋਲੀ,ਅਸ਼ੋਕ ਕੁਮਾਰ ਬੰਗਾ, ਪ੍ਰਮੋਧ ਮਿੰਟੂ, ਸੁਭਾਸ਼ ਵਿਅੋਲੀ, ਰਾਜੀਵ ਬੇਰੀ, ਸੁਮਨ ਕੁਮਾਰ ਬੰਗਾ, ਰਾਜ ਸ਼ਰਮਾ, ਸੁਖਜਿੰਦਰ ਗਰੇਵਾਲ, ਰਾਕੇਸ ਵਿਅੋਲੀ, ਵਿਜੈ ਪਾਸੀ ਤੇ ਸਨੀ ਹਰਿਆਣਾ ਬਾਕੀ ਹੋਰ ਬਹੁਤ ਸਾਰੇ ਸਹਿਯੋਗੀ ਇਸ ਪ੍ਰੋਗਰਾਮ ਲਈ ਬਹੁਤ ਮਹਿਨਤ ਕਰ ਰਹੇ ਹਨ। ਅੱਜ ਦੀ ਮੀਟਿੰਗ ਵਿੱਚ ਪ੍ਰੋਗਰਾਮ ਦੀਆ ਤਿਆਰੀਆਂ ਵਾਰੇ ਗੱਲ ਬਾਤ ਹੋਈ ਜੋ ਕਿ ਪਹਿਲੇ ਪ੍ਰੋਗਰਾਮ ਨਾਲ਼ੋਂ ਵੀ ਚੰਗਾ ਹੋ ਸਕੇ, ਹੋ ਸਕਦਾ ਹੈ ਕਿ ਪਿਛਲੇ ਪ੍ਰੋਗਰਾਮ ਵਿੱਚ ਕੁਝ ਕੰਮੀਆਂ ਰਹਿ ਗਈਆਂ ਹੋਣ ਤਾਂ ਇਸ ਬਾਰ ਪਹਿਲਾ ਤੋਂ ਵੀ ਵਧੀਆਂ ਢੰਗ ਨਾਲ ਤਿਆਰੀਆਂ ਕੀਤੀਆਂ ਜਾਣ, ਇਸ ਪ੍ਰੋਗਰਾਮ ਦਾ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਸੋ ਕਿ ਇਹ ਸਾਰਿਆ ਦਾ ਸਾਂਝਾ ਪ੍ਰੋਗਰਾਮ ਹੈ ਸਾਰਿਆ ਨੂੰ ਖੁੱਲਾ ਸੱਦਾ ਹਾ।ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬੀ ਲੋਕ ਗਾਇਕ ਰਣਜੀਤ ਬਾਵੇ ਦੇ ਯੂਰਪ ਟੂਰ ਦਾ ਸੇਹਰਾ (ਤੇਜ ਟਰੈਵਲ ਬੈਲਜੀਅਮ) ਮਿਸਟਰ ਤੇਜ ਪਾਲ ਨੂੰ ਜਾਂਦਾ ਹੈ ਜਿਹਨੀ ਰਣਜੀਤ ਬਾਵਾ ਦੇ ਪੂਰੇ ਯੂਰਪ ਟੂਰ ਦਾ ਰੇਜਮਿੰਟ ਕੀਤਾ ਹੈ,ਮਿ: ਤੇਜ ਪਾਲ ਹੁਣੀ ਪਹਿਲਾ ਵੀ ਕਈ ਵੱਡੇ ਵੱਡੇ ਕਲਾਕਾਰਾਂ ਨੂੰ ਯੂਰਪ ਵਿੱਚ ਲੈਕੇ ਆਏ ਹਨ।