ਫਿਲੌਰ ਅੱਪਰਾ (ਸਮਾਜ ਵੀਕਲੀ)- ਕਰੋਨਾ ਮਹਾਂਮਾਰੀ ਕਾਰਣ ਪੈਦਾ ਹੋਏ ਪੰਜਾਬੀ ਗਾਇਕਾਂ, ਕਲਾਕਾਰਾਂ ਤੇ ਸਾਜ਼ੀਆਂ ਦੇ ਹਾਲਤਾਂ ਨੂੰ ਦਰਸਾਉਂਦੀ ਪੰਜਾਬੀ ਲਘੂ ਫਿਲਮ ਭੁੱਖ ਦਾ ਹੰਗਰ ਰੀਲੀਜ਼ ਹੋ ਗਈ ਹੈ। ਇਹ ਫਿਲਮ ਬਾਬਾ ਕਮਲ ਦੁਆਰਾ ਤਿਆਰ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਿਲਮ ਦੇ ਪ੍ਰੋਡਿਊਸਰ ਧੰਨਪਤ ਰਾਏ ਤੇ ਪੰਮਾ ਕਲੇਰ ਨੇ ਦੱਸਿਆ ਕਿ ਇਸ ਫਿਲਮ ਦੇ ਡਾਇਰੈਕਟਰ ਕੁਲਵੰਤ ਕਾਂਤੀ ਹਨ। ਉਨਾਂ ਦੱਸਿਆ ਕਿ ਵਿਸ਼ਵ ਭਰ ‘ਚ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਕਾਰਣ ਪੈਦਾ ਹੋਏ ਹਾਲਾਤਾਂ ਨੂੰ ਇਸ ਫਿਲਮ ਰਾਹੀਂ ਪਰਦੇ ‘ਤੇ ਉਤਾਰਿਆ ਗਿਆ ਹੈ। ਜੋ ਕਿ ਪੰਜਾਬੀ ਸਰੋਤਿਆਂ ਤੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬ ਰਹੀ ਹੈ।