ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ। ਉਹਨਾਂ ਦੀ ਟੀਮ ਵਿਚ ਬਰੈਮਪਟਨ ਪੱਛਮੀ ਤੋਂ ਦੂਜੀ ਵਾਰ ਐੱਮ.ਪੀ. ਬਣਨ ਵਾਲੀ ਪੰਜਾਬੀ ਮੂਲ ਦੀ ਕਮਲ ਖਹਿਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰੂਡੋ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਹੈ।
ਇਸ ਸਬੰਧੀ ਕਮਲ ਖਹਿਰਾ ਨੇ ਟਵੀਟ ਕੀਤਾ,”ਇਹ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਦੇ ਰੂਪ ਵਿਚ ਨਿਯੁਕਤ ਹੋਣ ਦਾ ਸਨਮਾਨ ਹੈ। ਉਹ ਕੈਨੇਡਾ ਦੀ ਨਾਰੀਵਾਦੀ ਅੰਤਰਰਾਸ਼ਟਰੀ ਸਹਾਇਤਾ ਨੀਤੀ ਅਤੇ ਦੁਨੀਆ ਭਰ ਵਿਚ ਸਭ ਤੋਂ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਕੰਮ ਜਾਰੀ ਰੱਖਣ ਲਈ ਤਿਆਰ ਹੈ।”
ਜ਼ਿਕਰਯੋਗ ਹੈ ਕਿ ਕਮਲ ਖਹਿਰਾ ਦਾ ਪਿਛੋਕੜ ਖਰੜ ਦੇ ਨੇੜਲੇ ਪਿੰਡ ਭਾਗੋਮਾਜਰਾ ਨਾਲ ਸਬੰਧਤ ਹੈ। ਕਮਲ ਖਹਿਰਾ ਲਿਬਰਲ ਪਾਰਟੀ ਦੀ ਉਮੀਦਵਾਰ ਦੇ ਤੌਰ ‘ਤੇ ਲੱਗਭਗ 13 ਹਜ਼ਾਰ ਵੋਟਾਂ ਦੇ ਨਾਲ ਜਿੱਤੀ ਸੀ। ਉਸ ਨੇ 2015 ਵਿਚ ਪਹਿਲੀ ਵਾਰ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਕਮਲ ਖਹਿਰਾ ਓਟਾਵਾ ਵਿਚ ਸਭ ਤੋਂ ਘੱਟ ਉਮਰ (26 ਸਾਲ) ਵਿਚ ਐੱਮ.ਪੀ. ਬਣੀ ਸੀ।
ਕਮਲ ਖਹਿਰਾ ਛੋਟੀ ਉਮਰ ਵਿਚ ਹੀ ਪਰਿਵਾਰ ਸਮੇਤ ਕੈਨੇਡਾ ਆ ਗਈ ਸੀ। ਉਹਨਾਂ ਨੇ ਯੋਰਕ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ, ਜਿੱਥੇ ਉਸ ਨੇ ਮਨੋਵਿਗਿਆਨ ਤੇ ਨਰਸਿੰਗ ਵਿਚ ਡਿੱਗਰੀਆਂ ਹਾਸਲ ਕੀਤੀਆਂ ਅਤੇ ਕੈਨੇਡਾ ਵਿਚ ਇਕ ਰਜਿਸਟਰਡ ਨਰਸ ਬਣ ਗਈ ਸੀ।
ਹਰਜਿੰਦਰ ਛਾਬੜਾ – ਪਤਰਕਾਰ 9592282333