(ਸਮਾਜ ਵੀਕਲੀ)
ਤਿੰਨ ਦਹਾਕਿਆਂ ਤੋਂ ਮਾਂ ਬੋਲੀ ਨੂੰ ਖਤਰਾ ਹੈ ਸਾਹਿਤਕ ਸਭਾਵਾਂ ਤੇ ਸਮਾਜਕ ਜਥੇਬੰਦੀਆਂ ਅਨੁਕੂਲ ਮੌਸਮ ਦੇਖ ਕੇ ਕਿਤੇ ਨਾ ਕਿਤੇ ਧਰਨੇ ਲਗਾ ਲੈਂਦੀਆਂ ਸਨ ਆਪੂ ਸਥਾਪਤ ਹੋਈਆਂ ਸਮਾਜਿਕ ਸੇਵਾ ਜਥੇਬੰਦੀਆਂ ਦੇ ਨੌਜਵਾਨ ਸੜਕਾਂ ਤੇ ਲੱਗੇ ਮੀਲ ਪੱਥਰਾਂ ਤੇ ਇਹ ਕਹਿ ਕੇ ਕੂਚੀ ਮਾਰ ਦਿੰਦੇ ਸਨ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਸਥਾਨ ਉੱਪਰ ਕਿਉਂ ਨਹੀਂ ਦਿੱਤਾ ਗਿਆ ਬੁੱਧੀਜੀਵੀ ਸੰਗਠਨ ਸੁਹਾਣਾ ਮੌਸਮ ਵੇਖ ਕੇ ਇੱਕ ਅਰਜ਼ੀ ਲਿਖ ਕੇ ਸਰਕਾਰੀ ਦਫਤਰਾਂ ਦੇ ਬੋਰਡ ਪੰਜਾਬੀ ਵਿੱਚ ਲਿਖੇ ਹੋਣੇ ਚਾਹੀਦੇ ਹਨ
ਧਰਨਿਆਂ ਦੀਆਂ ਫੋਟੋਆਂ ਮੀਲ ਪੱਥਰਾਂ ਤੇ ਕੂਚੀ ਫੇਰਦਿਆਂ ਦੀਆਂ ਫੋਟੋਆਂ ਤੇ ਉੱਚ ਅਧਿਕਾਰੀਆਂ ਨੂੰ ਅਰਜ਼ੀ ਦਿੰਦੇ ਬੁੱਧੀਜੀਵੀਆਂ ਦੀਆਂ ਫੋਟੋਆਂ ਅਖਬਾਰਾਂ ਚ ਤੇ ਮੀਡੀਆ ਤੇ ਵੇਖਣ ਨੂੰ ਮਿਲਦੀਆਂ ਸਨ ਕੀ ਸੁਧਾਰ ਹੋਇਆ ਜਾਂ ਨਹੀਂ ਹੋਇਆ ਇਸ ਬਾਰੇ ਕੁਝ ਪਤਾ ਨਹੀਂ ਸੀ ਲੱਗਦਾ ਬਰਸਾਤੀ ਡੱਡੂਆਂ ਵਾਂਗ ਥੋੜ੍ਹੇ ਸਮੇਂ ਬਾਅਦ ਕਿਸੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਨੂੰ ਖਤਰਾ ਹੋਣ ਦਾ ਨਾਅਰਾ ਲੱਗ ਜਾਂਦਾ ਸੀ ਮਾਰਚ ਮਹੀਨੇ ਤੋਂ ਕਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਚੁੱਪ ਕਰਵਾ ਕੇ ਘਰਾਂ ਦੇ ਅੰਦਰ ਬੈਠਾ ਦਿੱਤਾ ਹੁਣ ਪੰਜਾਬੀ ਮਾਂ ਬੋਲੀ ਦੀ ਕੀ ਸਥਿਤੀ ਹੈ ਸਭ ਜਥੇਬੰਦੀਆਂ ਚੁੱਪ ਹਨ ਲੱਗਦਾ ਹੈ
ਕਰੋਨਾ ਮਹਾਂਮਾਰੀ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਭੁਗਤ ਗਈ ਸ਼ਾਇਦ ਹੁਣ ਸੁਰੱਖਿਅਤ ਹੈ ਹਰ ਕੋਈ ਘਰ ਵਿੱਚ ਬੈਠਾ ਹੋਵੇ ਪਰਿਵਾਰ ਤੋਂ ਇਲਾਵਾ ਪੜ੍ਹੇ ਲਿਖੇ ਦਾ ਸਬੰਧ ਸਿੱਧਾ ਮੀਡੀਆ ਨਾਲ ਹੁੰਦਾ ਹੈ ਚਾਹ ਦੇ ਕੱਪ ਨਾਲ ਅਖ਼ਬਾਰ ਜ਼ਰੂਰੀ ਹੁੰਦਾ ਹੈ ਪੰਜਾਬੀ ਟ੍ਰਿਬਿਊਨ ਦਾ ਜਨਮ 15 ਅਗਸਤ 1978 ਹੋਇਆ ਪੰਜਾਬੀ ਪੱਤਰਕਾਰੀ ਵਿੱਚ ਉਹ ਦਿਨ ਇੱਕ ਇਨਕਲਾਬੀ ਕਦਮ ਸੀ ਅਖ਼ਬਾਰਾਂ ਉਸ ਤੋਂ ਪਹਿਲਾਂ ਖ਼ਬਰਾਂ ਨੂੰ ਹੀ ਪਹਿਲ ਦਿੰਦੀਆਂ ਸਨ ਇਸ ਤੋਂ ਇਲਾਵਾ ਸੰਪਾਦਕੀ ਵਿੱਚ ਇੱਕ ਦੂਜੇ ਅਖ਼ਬਾਰ ਉੱਤੇ ਹਮਲੇ ਕੀਤੇ ਜਾਂਦੇ ਸਨ ਧਰਮ ਤੇ ਰਾਜਨੀਤੀ ਅਖ਼ਬਾਰਾਂ ਦਾ ਸੰਪਾਦਕੀ ਅਖਾੜਾ ਹੁੰਦਾ ਸੀ
ਕੁਝ ਅਖ਼ਬਾਰ ਸਿੱਧੇ ਹੀ ਰਾਜਨੀਤੀ ਪਾਰਟੀਆਂ ਨਾਲ ਸਬੰਧਿਤ ਹੁੰਦੇ ਸਨ ਅਖ਼ਬਾਰ ਨੂੰ ਧਰਮ ਤੇ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਲੋਕ ਹੀ ਪੜ੍ਹਦੇ ਤੇ ਖਰੀਦਦੇ ਸਨ ਸਾਹਿਤਕ ਪੰਨਾ ਹਫ਼ਤੇ ਵਿੱਚ ਇੱਕ ਦਿਨ ਉਹ ਵੀ ਕੁਝ ਆਪਣੇ ਰਾਖਵੇਂ ਲੇਖਕ ਅਖ਼ਬਾਰ ਦੇ ਪੱਧਰ ਨੂੰ ਦੇਖਿਆ ਜਾਵੇ ਪੰਜਾਬੀ ਸਾਹਿਤ ਇੱਕ ਖੜ੍ਹਾ ਪਾਣੀ ਨਜ਼ਰ ਆਉਂਦਾ ਸੀ ਪੰਜਾਬੀ ਟ੍ਰਿਬਿਊਨ ਨੇ ਖ਼ਬਰਾਂ ਦੇ ਨਾਲ ਸਾਹਿਤ ਦੇ ਹਰ ਰੰਗ ਨੂੰ ਖੁੱਲ੍ਹੀ ਥਾਂ ਪਹਿਲੇ ਦਿਨ ਤੋਂ ਹੀ ਦੇਣੀ ਚਾਲੂ ਕਰ ਦਿੱਤੀ ਪਾਠਕਾਂ ਦੀਆਂ ਚਿੱਠੀਆਂ ਸਾਰਥਕ ਆਲੋਚਨਾ ਭਰਪੂਰ ਛਾਪਣ ਦਾ ਉਪਰਾਲਾ ਇਸ ਅਖਬਾਰ ਤੋਂ ਹੀ ਚਾਲੂ ਹੋਇਆ ਇੱਕੋ ਗੱਲ ਕਹਿ ਕੇ ਹੀ ਇਹ ਮਾਮਲਾ ਸਮੇਟ ਲੈਂਦਾ ਹਾਂ ਅਖ਼ਬਾਰ ਹੁਣ ਹਰ ਪਾਠਕ ਲਈ ਇੱਕ ਕਿਤਾਬ ਬਣ ਗਿਆ ਸੀ
ਬਾਕੀ ਅਖ਼ਬਾਰਾਂ ਨੇ ਇਸ ਦੀ ਨਕਲ ਕੀਤੀ ਤੇ ਸਾਰੇ ਅਖ਼ਬਾਰ ਪੰਜਾਬੀ ਸਾਹਿਤ ਦਾ ਭਰਪੂਰ ਖਜ਼ਾਨਾ ਬਣ ਗਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਝਲਕ ਮਾਰਨ ਲੱਗੀ ਪੰਜਾਬੀ ਅਖ਼ਬਾਰ ਸਾਡੀ ਮਾਂ ਬੋਲੀ ਪੰਜਾਬੀ ਦਾ ਥੰਮ ਹਨ ਇਸ ਵਿੱਚ ਦੋ ਰਾਵਾਂ ਨਹੀਂ ਅਖ਼ਬਾਰਾਂ ਨੇ ਸਾਹਿਤ ਦੀਆਂ ਹਰ ਰੂਪ ਦੀਆਂ ਰਚਨਾਵਾਂ ਛਾਪਣੀਆਂ ਚਾਲੂ ਕੀਤੀਆਂ ਤਾਂ ਸਾਹਿਤਕ ਸਭਾਵਾਂ ਧੜਾਧੜ ਪੈਦਾ ਹੋਣ ਦੀ ਲੜੀ ਚਾਲੂ ਹੋ ਗਈ ਕੁੱਲ ਮਿਲਾ ਕੇ ਵੇਖਿਆ ਜਾਵੇ ਉਂਗਲਾਂ ਤੇ ਗਿਣਨ ਵਾਲੀਆਂ ਕੁਝ ਹੀ ਸਾਹਿਤਕ ਸਭਾਵਾਂ ਹਨ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਅੱਗੇ ਆਉਂਦੀਆਂ ਹਨ ਬਾਕੀ ਤਾਂ ਪਾਰਟੀਬਾਜ਼ੀ ਨੂੰ ਉਤਸ਼ਾਹਿਤ ਕਰਦੀਆਂ ਹਨ
ਹਰ ਸ਼ਹਿਰ ਵਿੱਚ ਅੱਧੀ ਕੁ ਦਰਜਨ ਸਾਹਿਤ ਸਭਾਵਾਂ ਮੌਜੂਦ ਹਨ ਜਿਨ੍ਹਾਂ ਦੀਆਂ ਮੀਟਿੰਗਾਂ ਹਫਤਾਵਾਰੀ ਜਾਂ ਮਹੀਨਾਵਾਰ ਹੁੰਦੀਆਂ ਹਨ ਜਿਸ ਵਿੱਚ ਰਚਨਾਵਾਂ ਪੜ੍ਹੀਆਂ ਅਤੇ ਬੋਲੀਆਂ ਜਾਂਦੀਆਂ ਹਨ ਤਾੜੀਆਂ ਵਜਾਉਣ ਤੋਂ ਇਲਾਵਾ ਕੋਈ ਵਿਚਾਰ ਚਰਚਾ ਨਹੀਂ ਹੁੰਦੀ ਦੂਸਰੀਆਂ ਸਾਹਿਤ ਸਭਾਵਾਂ ਦੀ ਆਲੋਚਨਾ ਕਰਨ ਲਈ ਕੱਚਾ ਚਿੱਠਾ ਤਿਆਰ ਹੁੰਦਾ ਹੈ ਸਾਡੀ ਮਾਂ ਬੋਲੀ ਦਾ ਕੀ ਹਾਲ ਚਾਲ ਹੈ ਉਸ ਤੇ ਕੋਈ ਵਿਚਾਰ ਚਰਚਾ ਨਹੀਂ ਹੁੰਦੀ ਅਖ਼ਬਾਰਾਂ ਵਿੱਚ ਮੀਟਿੰਗਾਂ ਦਾ ਵੇਰਵਾ ਛਪ ਜਾਂਦਾ ਹੈ
ਜਿਸ ਵਿੱਚ ਕੰਮ ਚਲਾਊ ਸਾਹਿਤਕਾਰਾਂ ਦੇ ਨਾਮ ਹੀ ਪੜ੍ਹਨ ਨੂੰ ਮਿਲਦੇ ਹਨ ਕੁਝ ਅਗਾਂਹ ਵਧੂ ਸਾਹਿਤਕ ਸਭਾਵਾਂ ਪੰਜਾਬੀ ਮਾਂ ਬੋਲੀ ਲਈ ਜਦੋਂ ਕੋਈ ਆਵਾਜ਼ ਉਠਾਉਂਦੀਆਂ ਹਨ ਤਾਂ ਦੇਖਾ ਦੇਖੀ ਹਰ ਸਾਹਿਤ ਸਭਾ ਪੁਤਲਾ ਬਣਾ ਕੇ ਸਾੜਨ ਨੂੰ ਖੜ੍ਹੀ ਹੁੰਦੀ ਹੈ ਕਦੇ ਜਾ ਕੇ ਉਨ੍ਹਾਂ ਦੇ ਮੈਂਬਰਾਂ ਨੂੰ ਪੁੱਛੋ ਕਿ ਤੁਸੀਂ ਇਹ ਪੁਤਲਾ ਕਿਉਂ ਸਾੜ ਰਹੇ ਹੋ ਜਵਾਬ ਹੁੰਦਾ ਹੈ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੂਰੀ ਥਾਂ ਨਹੀਂ ਦਿੱਤੀ ਜਾ ਰਹੀ ਪੁੱਛੋ ਕਿੱਥੇ ਤੇ ਕਿਉਂ ਕੋਈ ਜਵਾਬ ਨਹੀਂ ਹੁੰਦਾ ਕੀ ਤੁਹਾਡੇ ਪੁਤਲਾ ਜਲਾਉਣ ਨਾਲ ਸੁਧਾਰ ਹੋ ਜਾਵੇਗਾ ਚੁੱਪ ਚਾਪ ਚਲੇ ਜਾਂਦੇ ਹਨ ਕਿਉਂਕਿ ਮਦਿਰਾ ਪਾਨ ਦਾ ਸਮਾਂ ਹੋ ਜਾਂਦਾ ਹੈ ਸਾਡੇ ਸਰਕਾਰੀ ਸਕੂਲਾਂ ਵਿੱਚ ਮਾਂ ਬੋਲੀ ਪੰਜਾਬੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਪ੍ਰਾਈਵੇਟ ਸਕੂਲਾਂ ਵਿੱਚ ਵੀ ਪੰਜਾਬੀ ਵਿਸ਼ਾ ਪੜ੍ਹਾਉਣਾ ਲਾਜ਼ਮੀ ਹੈ
ਭਲੇ ਉਹ ਸਕੂਲ ਕਿਸੇ ਵੀ ਬੋਰਡ ਨਾਲ ਸਬੰਧਤ ਹੋਵੇ ਸਕੂਲ ਦਾ ਮਾਧਿਅਮ ਕੋਈ ਵੀ ਹੋਵੇ ਪੰਜਾਬੀ ਵਿਸ਼ਾ ਜ਼ਰੂਰੀ ਹੈ ਬਹੁਤ ਵਾਰ ਬੁੱਧੀਜੀਵੀ ਤੇ ਸਾਹਿਤ ਸਭਾਵਾਂ ਝੰਡਾ ਚੁੱਕ ਲੈਂਦੀਆਂ ਹਨ ਕਿ ਅੰਗਰੇਜ਼ੀ ਮਾਧਿਅਮ ਦੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਵਿੱਚ ਗੱਲ ਨਹੀਂ ਕਰਨ ਦਿੱਤੀ ਜਾਂਦੀ ਮੈਂ ਸਾਰੇ ਸਕੂਲਾਂ ਦੀ ਗਰਦਾਵਰੀ ਤਾਂ ਨਹੀਂ ਕੀਤੀ ਮੇਰੇ ਪਰਿਵਾਰ ਵਿੱਚੋਂ 1980 ਤੋਂ ਲੈ ਕੇ ਅੱਜ ਤੱਕ ਮੇਰੇ ਖਾਸ ਰਿਸ਼ਤੇਦਾਰਾਂ ਦੇ ਬੱਚੇ ਸੀ ਬੀ ਐੱਸ ਈ ਸਕੂਲਾਂ ਵਿੱਚ ਪੜ੍ਹਦੇ ਆ ਰਹੇ ਹਨ ਉਹ ਵਿਸ਼ੇ ਦੇ ਰੂਪ ਵਿੱਚ ਪੰਜਾਬੀ ਪੜ੍ਹੇ ਹੋਏ ਹਨ ਮੈਂ ਸਕੂਲਾਂ ਵਿੱਚ ਉਨ੍ਹਾਂ ਨੂੰ ਮਿਲਣ ਜਾਂਦਾ ਹਾਂ ਉਹ ਸਾਡੇ ਨਾਲ ਪੰਜਾਬੀ ਵਿੱਚ ਗੱਲਾਂ ਕਰਦੇ ਹਨ ਤੇ ਸਕੂਲ ਦਾ ਸਾਰਾ ਸਟਾਫ ਵੀ ਸਾਡੇ ਨਾਲ ਪੰਜਾਬੀ ਵਿੱਚ ਗੱਲਾਂ ਕਰਦਾ ਹੈ ਜ਼ਰੂਰੀ ਹੈ ਉੱਚ ਸਿੱਖਿਆ ਜਿਸ ਵਿੱਚ ਸਾਇੰਸ ਵਿਸ਼ਾ ਮੁੱਖ ਹੈ
ਇਸ ਦਾ ਮਾਧਿਅਮ ਪੰਜਾਬੀ ਹੋਣਾ ਚਾਹੀਦਾ ਹੈ ਇਸ ਲਈ ਸਾਡੀ ਕੋਈ ਸਰਕਾਰ ਸੰਸਥਾਵਾਂ ਬੁੱਧੀਜੀਵੀ ਤੇ ਸਾਹਿਤਕ ਸਭਾਵਾਂ ਚੁੱਪ ਹਨ ਡਾਕਟਰੀ ਤੇ ਇੰਜੀਨੀਅਰ ਪੜ੍ਹਾਈ ਜੇ ਪੰਜਾਬੀ ਵਿੱਚ ਹੋਵੇ ਤਾਂ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਦੀ ਕੋਈ ਜ਼ਰੂਰਤ ਨਹੀਂ ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਹੋਏ ਵੇਖਿਆ ਹੈ ਇੰਗਲੈਂਡ ਅਮਰੀਕਾ ਆਸਟਰੇਲੀਆ ਕੈਨੇਡਾ ਇਨ੍ਹਾਂ ਦੇਸ਼ਾਂ ਵਿੱਚ ਅੰਗਰੇਜ਼ੀ ਮੁੱਖ ਭਾਸ਼ਾ ਹੈ ਬਾਕੀ ਯੂਰਪ ਏਸ਼ੀਆ ਦੇ ਬਾਕੀ ਦੇਸ਼ ਚੀਨ ਤੇ ਜਾਪਾਨ ਹਰ ਤਰ੍ਹਾਂ ਦੀ ਪੜ੍ਹਾਈ ਇਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਹੁੰਦੀ ਹੈ ਇਸੇ ਕਰਕੇ ਤਾਂ ਦੁਨੀਆਂ ਵਿੱਚ ਇਨ੍ਹਾਂ ਦੇ ਝੰਡੇ ਝੁੱਲ ਰਹੇ ਹਨ
ਅਸੀਂ ਵਿਦੇਸ਼ਾਂ ਵੱਲ ਆਪਣੇ ਬੱਚਿਆਂ ਨੂੰ ਭੇਜਣ ਲਈ ਆਪਣੀ ਜਾਇਦਾਦ ਤੱਕ ਵੇਚ ਦਿੰਦੇ ਹਾਂ ਸਹੀ ਹੱਲ ਹਰ ਸਿੱਖਿਆ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਹੋਵੇ ਪੜ੍ਹਨਾ ਤੇ ਸਿੱਖਣਾ ਬਹੁਤ ਆਸਾਨ ਹੈ ਸਾਡਾ ਪੰਜਾਬ ਸੂਬਾ ਖੇਤੀਬਾੜੀ ਵਿੱਚ ਮੁੱਖ ਹੈ ਖੇਤੀਬਾੜੀ ਨਾਲ ਸਬੰਧਿਤ ਮਾਲ ਵਿਭਾਗ ਵਿੱਚ ਜੋ ਵੀ ਕੰਮ ਹੁੰਦਾ ਹੈ ਲਿੱਪੀ ਗੁਰਮੁਖੀ ਹੈ ਪਰ ਉਸ ਵਿੱਚ ਸ਼ਬਦ ਮੁਗ਼ਲਾਂ ਵੇਲੇ ਦੇ ਵਰਤੇ ਜਾ ਰਹੇ ਹਨ ਉਰਦੂ ਫ਼ਾਰਸੀ ਦਾ ਮਿਲਗੋਭਾ ਕੋਈ ਫਰਦ ਲੈ ਕੇ ਪੜ੍ਹ ਕੇ ਵੇਖੋ ਪੰਜਾਬੀ ਦਾ ਉੱਚ ਸਿੱਖਿਆ ਪ੍ਰਾਪਤ ਆਦਮੀ ਉਸ ਨੂੰ ਨਹੀਂ ਪੜ੍ਹ ਸਕੇਗਾ ਆਪਣੇ ਕਿਸਾਨ ਕਿੰਨੇ ਕੁ ਪੜ੍ਹੇ ਲਿਖੇ ਹੁੰਦੇ ਹਨ
ਇਸੇ ਕਾਰਨ ਮਾਲ ਵਿਭਾਗ ਦੇ ਕਰਮਚਾਰੀ ਉਨ੍ਹਾਂ ਨੂੰ ਸ਼ਰੇਆਮ ਲੁੱਟਦੇ ਹਨ ਸਾਡੀ ਨਿਆਂ ਪਾਲਿਕਾ ਸਾਡੇ ਪ੍ਰਸ਼ਾਸਨ ਤੇ ਨਿਆਂ ਪਾਲਿਕਾ ਦੇ ਜੱਜ ਇਨ੍ਹਾਂ ਦੇ ਦਫ਼ਤਰ ਦੇ ਅੱਗੇ ਨਾਮ ਪੰਜਾਬੀ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਇਸ ਲਈ ਬਹੁਤ ਵਾਰ ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੇ ਝੰਡੇ ਚੁੱਕ ਕੇ ਨਾਅਰੇ ਮਾਰੇ ਹਨ ਪਰ ਅੰਦਰ ਹਰ ਕੋਈ ਕਾਗਜ਼ ਅੰਗਰੇਜ਼ੀ ਨਾਲ ਭਰਿਆ ਹੋਇਆ ਹੈ ਸਾਡੇ ਅਫਸਰ ਤੇ ਵਕੀਲ ਵੀ ਪੰਜਾਬੀ ਹੀ ਹਨ ਉਹ ਕਿਉਂ ਮੰਗ ਨਹੀਂ ਕਰਦੇ ਕਿ ਸਾਡਾ ਸਾਰਾ ਕੰਮ ਗੁਰਮੁੱਖੀ ਲਿਪੀ ਤੇ ਪੰਜਾਬੀ ਭਾਸ਼ਾ ਵਿੱਚ ਹੋਵੇ ਆਪਣੇ ਕਾਨੂੰਨਾਂ ਅਨੁਸਾਰ ਜਿਸ ਬੀ ਏ ਕੀਤੀ ਹੋਵੇ ਉਹ ਖੁਦ ਵਕਾਲਤ ਕਰ ਸਕਦਾ ਹੈ
ਅਦਾਲਤਾਂ ਦਾ ਸਾਰਾ ਕੰਮ ਪੰਜਾਬੀ ਵਿੱਚ ਹੋ ਗਿਆ ਫੇਰ ਵਕੀਲਾਂ ਦਾ ਧੰਦਾ ਚੌਪਟ ਹੋ ਜਾਵੇਗਾ ਇਸੇ ਗੱਲ ਦੀ ਹਾਮੀ ਭਰਦਾ ਹੋਇਆ ਬਾਬੂ ਸਿੰਘ ਮਾਨ ਦਾ ਲਿਖਿਆ ਗੀਤ ਮੈਨੂੰ ਨਾ ਮਨੋਂ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ ਮੈਂ ਖੜ੍ਹੀ ਦਫਤਰੋਂ ਬਾਹਰ ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ ਕਾਨੂੰਨ ਦਾ ਘੁੰਡ ਕੱਢਿਆ ਹੋਵੇ ਕੀ ਕਰ ਸਕਦੀ ਹੈ ਸਾਡੀ ਮਾਂ ਬੋਲੀ ਪੰਜਾਬੀ ਸਾਡੀਆਂ ਅੱਜ ਦੀਆਂ ਪੰਜਾਬੀ ਫ਼ਿਲਮਾਂ ਪੂਰੀ ਦੁਨੀਆਂ ਵਿੱਚ ਵੇਖੀਆਂ ਤੇ ਪਸੰਦ ਕੀਤੀਆਂ ਜਾਂਦੀਆਂ ਹਨ ਪਰ ਜ਼ਿਆਦਾਤਰ ਫ਼ਿਲਮਾਂ ਵਿੱਚ ਪੰਜਾਬੀ ਭਾਸ਼ਾ ਦੋ ਅਰਥੀ ਸ਼ਬਦਾਂ ਤੇ ਗੀਤਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਪੰਜਾਬੀ ਦੇ ਗੀਤ ਪੂਰੀ ਦੁਨੀਆਂ ਵਿੱਚ ਸੁਣੇ ਜਾਂਦੇ ਹਨ
ਹਿੰਦੀ ਫ਼ਿਲਮਾਂ ਵਿੱਚ ਜ਼ਿਆਦਾ ਪ੍ਰਤੀਸ਼ਤ ਪੰਜਾਬੀ ਗੀਤ ਫੇਰ ਬਦਲ ਕਰਕੇ ਪੇਸ਼ ਕੀਤੇ ਜਾਂਦੇ ਹਨ ਜਿਸ ਨਾਲ ਹਿੰਦੀ ਫਿਲਮਾਂ ਦਾ ਆਧਾਰ ਬਹੁਤ ਮਜ਼ਬੂਤ ਹੁੰਦਾ ਹੈ ਤੇਰੀ ਦੋ ਟਕਿਆਂ ਦੀ ਨੌਕਰੀ ਪੰਜਾਬੀ ਗੀਤ ਦਾ ਪੂਰਨ ਰੂਪ ਵਿੱਚ ਉਲੱਥਾ ਹੈ ਜੋ ਫ਼ਿਲਮ ਦਾ ਮਜ਼ਬੂਤ ਆਧਾਰ ਬਣਿਆ ਸੀ ਗੀਤਾਂ ਦੇ ਨਾਲ ਪੰਜਾਬੀ ਸੰਗੀਤ ਹਿੰਦੀ ਫ਼ਿਲਮਾਂ ਵਿੱਚ ਮੋਢੀ ਹੈ ਜਿਹੜੀਆਂ ਹਿੰਦੀ ਫਿਲਮਾਂ ਵਿੱਚ ਪੰਜਾਬੀ ਗੀਤ ਜਾਂ ਸੰਗੀਤ ਦਾਖਲ ਕਰ ਲਿਆ ਜਾਂਦਾ ਹੈ ਉਹ ਫਿਲਮ ਨੂੰ ਬਹੁਤ ਕੀਮਤੀ ਬਣਾ ਦਿੰਦਾ ਹੈ ਮੈਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਹਾਂ ਮੇਰੇ ਨਾਲ ਵਿਦੇਸ਼ੀ ਰੂਸ ਇੰਗਲੈਂਡ ਬਰਮਾ ਸ੍ਰੀਲੰਕਾ ਤੇ ਸਾਡੇ ਦੱਖਣੀ ਖੇਤਰੀ ਸੂਬੇ ਦੇ ਸਾਥੀ ਹੁੰਦੇ ਹਨ
ਪੰਜਾਬੀਆਂ ਨਾਲ ਭਾਸ਼ਾ ਕਰਕੇ ਉਹ ਬੇਹੱਦ ਪਿਆਰ ਕਰਦੇ ਹਨ ਜਦੋਂ ਵੀ ਕੋਈ ਪਾਰਟੀ ਚੱਲੇ ਤਾਂ ਪੰਜਾਬੀ ਗੀਤ ਸੰਗੀਤ ਦੀ ਮੰਗ ਕੀਤੀ ਜਾਂਦੀ ਹੈ ਫਿਲੀਪੀਨ ਤੇ ਰੂਸ ਦੇ ਭਾਈ ਭਾਸ਼ਾ ਦੀ ਬਹੁਤ ਜਲਦੀ ਨਕਲ ਕਰ ਲੈਂਦੇ ਹਨ ਮੇਰੇ ਕੋਲੋਂ ਪੰਜਾਬੀ ਵਿੱਚ ਗਾਲਾਂ ਕੱਢਣੀਆਂ ਤੇ ਗੀਤ ਸਿੱਖਦੇ ਹਨ ਦੂਸਰੇ ਦਿਨ ਅਰਥ ਉਨ੍ਹਾਂ ਨੂੰ ਬੇਸ਼ੱਕ ਪਤਾ ਨਹੀਂ ਹੁੰਦੇ ਪਰ ਪੂਰਨ ਰੂਪ ਵਿੱਚ ਗਾਲਾਂ ਤੇ ਗੀਤ ਗਾ ਕੇ ਨਿਭਾਅ ਦਿੰਦੇ ਹਨ ਯੂਕਰੇਨ ਇੱਕ ਬੰਦਰਗਾਹ ਉੱਤੇ ਸਾਡਾ ਜਹਾਜ਼ ਖੜ੍ਹਾ ਸੀ ਸੀ ਮੈਨ ਕਲੱਬ ਵਾਲਿਆਂ ਨੇ ਦੀਵਾਲੀ ਹੋਣ ਕਾਰਨ ਸਾਨੂੰ ਪਾਰਟੀ ਲਈ ਬੁਲਾਇਆ ਜਦੋਂ ਅਸੀਂ ਅੰਦਰ ਦਾਖਲ ਹੋਏ ਤਾਂ ਪੰਜਾਬੀ ਸੰਗੀਤ ਦੀ ਆਵਾਜ਼ ਤੂੰ ਨਹੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ ਗੀਤ ਤੇ ਕਲੱਬ ਦੀਆਂ ਕੁੜੀਆਂ ਨੱਚ ਰਹੀਆਂ ਸਨ
ਕੀ ਸਾਡੀ ਮਾਂ ਬੋਲੀ ਪੰਜਾਬੀ ਕਿਸੇ ਗੱਲੋਂ ਘੱਟ ਹੈ ਪੰਜਾਬੀ ਪਹਿਰਾਵਾ ਤੇ ਖਾਣਾ ਵਿਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ ਪਰ ਅਸੀਂ ਉਲਟਾ ਜਾ ਕੇ ਉਨ੍ਹਾਂ ਦੇ ਪਹਿਰਾਵੇ ਦੀ ਨਕਲ ਕਰਦੇ ਹਾਂ ਆਪਣੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਛੱਡ ਕੇ ਪੀਜ਼ਾ ਖਾਣ ਲੱਗਦੇ ਹਾਂ ਆਪ ਖੁਦ ਹੀ ਆਪਣੀ ਮਾਂ ਬੋਲੀ ਪੰਜਾਬੀ ਦਾ ਪ੍ਰਸਾਰ ਨਹੀਂ ਚਾਹੁੰਦੇ ਇਸ ਨੂੰ ਛੋਟੀ ਭਾਸ਼ਾ ਸਮਝ ਕੇ ਵਿਦੇਸ਼ੀ ਭਾਸ਼ਾ ਤੇ ਪਹਿਰਾਵੇ ਨਾਲ ਵੱਡਾ ਬਣਨਾ ਸੋਚਦੇ ਹਾਂ ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਸਮਾਜਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੰਜਾਬ ਨਾਲੋਂ ਵੀ ਵੱਧ ਤੇ ਬਹੁਤ ਮਹਿੰਗੇ ਭਾਅ ਨਾਲ ਕਰਵਾਏ ਜਾਂਦੇ ਹਨ ਇਹ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਹੀ ਹੈ
ਪਰ ਇੱਕ ਗੱਲ ਵਿਚਾਰਨ ਵਾਲੀ ਹੈ ਸਾਡੇ ਅੰਦਰ ਅਸੀਂ ਦੁਨੀਆਂ ਵਿੱਚ ਕਿਤੇ ਵੀ ਜਾਈਏ ਸਾਡੀ ਮਾਂ ਬੋਲੀ ਪੰਜਾਬੀ ਹੀ ਰਹਿੰਦੀ ਹੈ ਪਰ ਵਿਦੇਸ਼ੀ ਪਹਿਰਾਵੇ ਨੂੰ ਵਧੀਆ ਸਮਝ ਕੇ ਥੋੜ੍ਹੀ ਗਲਤੀ ਜ਼ਰੂਰ ਕਰਦੇ ਹਾਂ ਜਿਸ ਦਿਨ ਟੌਰੇ ਵਾਲੀ ਪੱਗ ਤੇ ਚਾਦਰਾ ਬੰਨ੍ਹ ਕੇ ਦੇਸੀ ਜੁੱਤੀ ਨਾਲ ਵਿਦੇਸ਼ੀ ਸ਼ਹਿਰਾਂ ਵਿੱਚ ਘੁੰਮਣ ਲੱਗੇ ਤੇ ਉਨ੍ਹਾਂ ਦੀਆਂ ਪੀਜ਼ੇ ਬਰਗਰ ਵਾਲੇ ਹੋਟਲਾਂ ਦੀ ਨੌਕਰੀ ਛੱਡ ਕੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਖੀਰ ਤੇ ਕੜਾਹ ਆਪਣੇ ਹੋਟਲ ਖੋਲ੍ਹ ਕੇ ਪਰੋਸਣ ਲੱਗੇ ਗੋਰੇ ਸਾਡੇ ਨਾਲ ਘਿਰਣਾ ਨਹੀਂ ਕਰਨਗੇ ਸਾਡੇ ਵਾਲਾ ਪਹਿਰਾਵਾ ਅਪਣਾਉਣਗੇ ਤੇ ਸਾਡਾ ਖਾਣਾ ਖਾਣਗੇ ਸਾਡੇ ਪੰਜਾਬ ਦੀ ਪੰਜਾਬ ਕਲਾ ਪ੍ਰੀਸ਼ਦ ਇਸ ਦੀ ਚੋਣ ਦਾ ਮੀਡੀਆ ਵਿੱਚ ਪਤਾ ਲੱਗ ਜਾਂਦਾ ਹੈ
ਇਨ੍ਹਾਂ ਦਾ ਕੰਮ ਕੀ ਹੈ ਤੇ ਕੀ ਕਰਦੇ ਹਨ ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਅੱਜ ਤੱਕ ਪਤਾ ਨਹੀਂ ਲੱਗਿਆ ਏਨਾ ਪਤਾ ਜਰੂਰ ਹੈ ਹਰ ਕੋਈ ਇਸ ਦੀ ਪ੍ਰਧਾਨਗੀ ਲੈਣ ਲਈ ਉੱਸਲ ਵੱਟੇ ਹਰ ਕੋਈ ਬੁੱਧੀਜੀਵੀ ਲੈਂਦਾ ਰਹਿੰਦਾ ਹੈ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿੱਚ ਇਸ ਦਾ ਦਫ਼ਤਰ ਡਿੱਗਣ ਲਈ ਤਿਆਰ ਹੈ ਭਾਸ਼ਾ ਲਈ ਪਹਿਲਾਂ ਬਹੁਤ ਕੁਝ ਕੀਤਾ ਉਸ ਦਾ ਜ਼ਿਕਰ ਕਰਨ ਦਾ ਤਾਂ ਫਾਇਦਾ ਹੋਵੇ ਜੇ ਭਾਸ਼ਾ ਵਿਭਾਗ ਦੇ ਵਿੱਚ ਸਰਕਾਰ ਸਮਾਜਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਕੁਝ ਜਾਨ ਪਾਉਣ ਉੱਥੇ ਬੁੱਧੀਜੀਵੀ ਤੇ ਸਾਹਿਤਕਾਰ ਮੀਟਿੰਗਾਂ ਕਰਕੇ ਲੜਾਈ ਛੋਟੀ ਜਿਹੀ ਗੱਲ ਤੇ ਕਰਕੇ ਅਖਬਾਰਾਂ ਜਰੂਰ ਭਰ ਦਿੰਦੇ ਹਨ ਪਰ ਪੰਜਾਬੀ ਮਾਂ ਬੋਲੀ ਦੀ ਜੇਬ ਖਾਲੀ ਰਹਿੰਦੀ ਹੈ ਭਾਰਤ ਸਰਕਾਰ ਵੱਲੋਂ ਪ੍ਰਸਾਰ ਭਾਰਤੀ ਦੇ ਤਹਿਤ ਆਕਾਸ਼ਵਾਣੀ ਤੇ ਦੂਰਦਰਸ਼ਨ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਲਈ ਸਥਾਪਤ ਕੀਤੇ ਹੋਏ ਹਨ ਪਰ ਉੱਥੇ ਕੀ ਦਿਖਾਇਆ ਤੇ ਸੁਣਾਇਆ ਜਾਂਦਾ ਹੈ
ਕਦੇ ਕਿਸੇ ਨੇ ਸੁਣਿਆ ਤੱਕ ਨਹੀਂ ਦੂਰਦਰਸ਼ਨ ਪੰਜਾਬੀ ਜਲੰਧਰ ਕਮਾਈ ਲਈ ਇਸ ਦਾ ਕੀਮਤੀ ਸਮਾਂ ਵੇਚ ਦਿੱਤਾ ਜਾਂਦਾ ਹੈ ਮਾਂ ਬੋਲੀ ਦਾ ਪ੍ਰਸਾਰ ਸਮਾਂ ਕੌਡੀਆਂ ਦੇ ਭਾਅ ਵਿਕ ਰਿਹਾ ਹੈ ਜਿਸ ਵਿੱਚ ਘਟੀਆ ਗੀਤ ਬਾਬਾਵਾਦ ਦਾ ਪ੍ਰਚਾਰ ਤੇ ਪ੍ਰਸਾਰ ਝੋਲਾ ਛਾਪ ਡਾਕਟਰਾਂ ਦੀ ਮਸ਼ਹੂਰੀ ਬੱਸ ਥੋੜ੍ਹੀਆਂ ਬਹੁਤ ਖਬਰਾਂ ਆਕਾਸ਼ਵਾਣੀ ਤੇ ਕੇਂਦਰ ਜਲੰਧਰ ਪਟਿਆਲਾ ਤੇ ਬਠਿੰਡਾ ਵਿੱਚ ਸਥਾਪਤ ਹਨ ਜਲੰਧਰ ਕੇਂਦਰ ਮੁੱਖ ਹੈ ਜੋ ਪੰਜਾਬੀ ਭਾਸ਼ਾ ਨੂੰ ਭੁੱਲ ਕੇ ਪੂਰਾ ਦਿਨ ਗੀਤ ਹੀ ਵਜਾਉਂਦੇ ਰਹਿੰਦੇ ਹਨ ਹਾਂ ਬਠਿੰਡਾ ਤੇ ਪਟਿਆਲਾ ਆਕਾਸ਼ਬਾਣੀ ਦੇ ਕੇਂਦਰ ਮਾਂ ਬੋਲੀ ਪੰਜਾਬੀ ਲਈ ਪ੍ਰੋਗਰਾਮ ਕਰਦੇ ਰਹਿੰਦੇ ਹਨ
ਇੱਥੋਂ ਸਹੀ ਰੂਪ ਵਿੱਚ ਮਾਂ ਬੋਲੀ ਪੰਜਾਬੀ ਦਾ ਪ੍ਰਸਾਰ ਹੋਵੇ ਸਰਕਾਰਾਂ ਪੰਜਾਬ ਕਲਾ ਪ੍ਰੀਸ਼ਦ ਬੁੱਧੀ ਜੀਵੀ ਤੇ ਸਾਹਿਤਕ ਸਭਾਵਾਂ ਕੀ ਇਨ੍ਹਾਂ ਦੇ ਕੰਨ ਤੇ ਅੱਖਾਂ ਨਹੀਂ ਲੱਗਦਾ ਅੰਨ੍ਹੇ ਤੇ ਬਹਿਰੇ ਹੋ ਗਏ ਹਨ ਕਿਉਂਕਿ ਸਾਡੀ ਮਾਂ ਬੋਲੀ ਪੰਜਾਬੀ ਧੱਕੇ ਖਾ ਰਹੀ ਹੈ ਸਾਡੀਆਂ ਪੰਜਾਬੀ ਅਖ਼ਬਾਰਾਂ ਤੇ ਵੀ ਸਾਹਿਤਕ ਮਾਫੀਆ ਦਾ ਜਾਲ ਵਿਛਿਆ ਹੋਇਆ ਹੈ ਕਬਜ਼ੇ ਦੇ ਰੂਪ ਵਿੱਚ ਆਪਣੇ ਲਈ ਕਾਲਮ ਰਾਖਵੇਂ ਰਖਵਾਏ ਹੋਏ ਹਨ ਜੋ ਮਰਜ਼ੀ ਲਿਖ ਕੇ ਭੇਜ ਦੇਣ ਲੇਖਕ ਦਾ ਨਾਮ ਵੇਖ ਕੇ ਰਚਨਾ ਛਪ ਜਾਂਦੀ ਹੈ ਜਿੱਥੇ ਮਰਜ਼ੀ ਵੰਗਾਂ ਚੜ੍ਹਵਾ ਲਈਂ ਨੀਂ ਮਿੱਤਰਾਂ ਦਾ ਨਾਂ ਚਲਦਾ ਨਵੇਂ ਲੇਖਕਾਂ ਨੂੰ ਥਾਂ ਮਿਲਦੀ ਨਹੀਂ ਜਿਸ ਕਰਕੇ ਸਾਹਿਤਕ ਰੂਪ ਵਿੱਚ ਪੰਜਾਬੀ ਮਾਂ ਬੋਲੀ ਦਾ ਭਵਿੱਖ ਧੁੰਦਲਾ ਹੈ
ਸਥਾਪਤ ਲੇਖਕਾਂ ਨੂੰ ਛਾਪੋ ਪਰ ਨਵੇਂ ਲੇਖਕਾਂ ਲਈ ਪੰਨੇ ਰਾਖਵੇਂ ਹੋਣੇ ਚਾਹੀਦੇ ਹਨ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਅਖ਼ਬਾਰ ਪਹਿਰੇਦਾਰੀ ਕਰ ਰਹੇ ਹਨ ਕਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੇ ਅਖ਼ਬਾਰ ਘਾਟੇ ਵਿੱਚ ਵੱਲ ਰਹੇ ਹਨ ਪੰਜਾਬ ਦੀ ਸਰਕਾਰ ਬੁੱਧੀਜੀਵੀ ਤੇ ਸਾਹਿਤਕਾਰ ਦਾ ਫਰਜ਼ ਬਣਦਾ ਹੈ ਤੁਸੀਂ ਆਪਣੀ ਮਸ਼ਹੂਰੀ ਲਈ ਇਸ਼ਤਿਹਾਰ ਵੀ ਦਿੰਦੇ ਹੀ ਹੋ ਕਰੋਨਾ ਕਰਕੇ ਇਸ਼ਤਿਹਾਰਬਾਜ਼ੀ ਬੰਦ ਹੈ ਪਰ ਹਾਲਾਤ ਕੱਲ੍ਹ ਜਦੋਂ ਠੀਕ ਹੋ ਗਏ ਅਖ਼ਬਾਰ ਗਰੀਬੀ ਵਿੱਚ ਧੱਕੇ ਖਾਂਦੇ ਬੰਦ ਹੋ ਜਾਣਗੇ ਫੇਰ ਮਸ਼ਹੂਰੀ ਲਈ ਇਸ਼ਤਿਹਾਰ ਤੇ ਸਾਹਿਤਕਾਰੋ ਤੁਹਾਡੀਆਂ ਰਚਨਾਵਾਂ ਕਿੱਥੇ ਛਪਣਗੀਆਂ
ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਸਾਡੀ ਮਾਂ ਬੋਲੀ ਪੰਜਾਬੀ ਨੂੰ ਕੋਈ ਖਤਰਾ ਨਹੀਂ ਸਾਡੇ ਧਾਰਮਿਕ ਗ੍ਰੰਥ ਕਿੱਸਾ ਕਾਵਿ ਕਾਫੀਆਂ ਤੇ ਬੋਲੀਆਂ ਜਦੋਂ ਤੱਕ ਹਨ ਪੰਜਾਬੀ ਮਾਂ ਬੋਲੀ ਦੇ ਝੰਡੇ ਝੁੱਲਦੇ ਰਹਿਣਗੇ ਝੰਡਾ ਫੜਨ ਲਈ ਹੱਥ ਮਜ਼ਬੂਤ ਕਰੋ ਪਰ ਸਾਡਾ ਜੋ ਫਰਜ਼ ਬਣਦਾ ਹੈ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਪੰਜਾਬ ਕਲਾ ਪ੍ਰੀਸ਼ਦ ਜੋ ਸੁੱਤੀ ਪਈ ਹੈ ਉਸ ਨੂੰ ਹੋਕਾ ਦੇ ਕੇ ਜਗਾਉਣਾ ਚਾਹੀਦਾ ਹੈ ਭਾਸ਼ਾ ਵਿਭਾਗ ਦਾ ਦੀਵਾ ਬੁਝਦਾ ਜਾ ਰਿਹਾ ਹੈ ਉਸ ਵਿੱਚ ਤੇਲ ਪਾਓ ਸਮਾਜਿਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਵਾਲਿਓ ਤੁਸੀਂ ਮਜ਼ਬੂਰੀ ਕਰਕੇ ਘਰ ਬੈਠੇ ਹੋ ਮੀਟਿੰਗਾਂ ਕਰਨੀਆਂ ਕੋਈ ਬਹੁਤੀਆਂ ਜ਼ਰੂਰੀ ਨਹੀਂ ਆਪਣੇ ਮੂੰਹ ਨੂੰ ਜਿੰਦਰਾ ਮਾਰ ਕੇ ਨਾ ਬੈਠੋ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਮੀਡੀਆ ਸੋਸ਼ਲ ਮੀਡੀਆ ਅਖ਼ਬਾਰ ਹਨ ਤਲਵਾਰ ਤੋਂ ਤਿੱਖੀ ਕਲਮ ਹੁੰਦੀ ਹੈ ਚਲਾਓ ਸਾਡੀ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੂੰ 9914880392