ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਜ਼ਿਲ੍ਹਾ ਨਵਾਂ-ਸ਼ਹਿਰ ਜਿਸ ਨੂੰ ਸ਼ਹੀਦ ਭਗਤ ਸਿੰਘ ਨਗਰ ਵੀ ਕਿਹਾ ਜਾਂਦਾ ਹੈ ਦਾ ਗੀਤ-ਸੰਗੀਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਰਿਹਾ ਹੈ । ਪੰਜਾਬੀ ਗਾਇਕੀ ਦੀ ਝੋਲੀ ਵਿੱਚ ਜ਼ਿਲ੍ਹਾ ਨਵਾਂ-ਸ਼ਹਿਰ ਨੇ ਅਨੇਕਾਂ ਹੀ ਹੀਰੇ ਪਾਲੇ ਹਨ ਧਾਰਮਿਕ ਗਾਇਕੀ ਅਤੇ ਸੱਭਿਆਚਾਰਕ ਗਾਇਕੀ ਵਿੱਚ ਜ਼ਿਲ੍ਹਾ ਨਵਾਂ-ਸ਼ਹਿਰ ਦੇ ਗਾਇਕਾ ਤੇ ਗੀਤਕਾਰਾਂ ਨੇ ਇਸ ਦੀ ਪਹਿਚਾਣ ਅੰਤਰ-ਰਾਸ਼ਟਰੀ ਪੱਧਰ ਤੇ ਬਣਾਈ ਹੈ
ਇਸੇ ਹੀ ਜ਼ਿਲ੍ਹੇ ਦੇ(ਬੱਬਰ ਕਰਮ ਸਿੰਘ ਪਿੰਡਦੌਲਤਪੁਰ) ਵਿੱਚ ਜਨਮਿਆ ਬਿੱਟੂ ਦੌਲਤਪੁਰੀ ਆਪਣੀ ਕਲਮ ਦਾ ਨਾਂ ਪੰਜਾਬੀ ਸੱਭਿਆਚਾਰ ਨੂੰ ਸਾਫ਼-ਸੁਥਰੇ ਢੰਗ ਨਾਲ ਪੇਸ਼ ਕਰਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਿਹਾ ਹੈ ।ਬਿੱਟੂ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ ਦਸਵੀਂ ਪੀਸੀਜੀਐਮਐਨ ਹਾਈ ਸਕੂਲ ਜਾਡਲਾ ਤੋਂ ਪ੍ਰਾਪਤ ਕੀਤੀ, 10+2 ਦੀ ਪੜ੍ਹਾਈ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਨਵਾਂ-ਸ਼ਹਿਰ ਤੇ ਬੀ.ਏ.1 ਸਿੱਖ ਨੈਸਨਲ ਕਾਲਜ ਬੰਗਾ ਤੋਂ ਤੇ ਬੀ.ਏ. ਫ਼ਾਈਨਲ ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਪ੍ਰਾਪਤ ਕੀਤੀ l ਬਿੱਟੂ ਦਾਂ ਪੂਰਾ ਨਾਂ ਜਸਵਿੰਦਰ ਸਿੰਘ ਹੈ। ਬਿੱਟੂ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਹੈ। ਬਿੱਟੂ ਆਪਣੀਆਂ ਲਿਖਤਾਂ ਨੂੰ ਬਚਪਨ ਤੋਂ ਹੀ ਰੂਹ ਨਾਲ ਵਿਚਾਰਦਾ ਰਹਿੰਦਾ ਸੀ।
ਅਸਲ ਗੀਤਕਾਰ ਦਾ ਜਜ਼ਬਾ ਬਿੱਟੂ ਨੂੰ ਵਿਰਸੇ ਵਿੱਚੋਂ ਹੀ ਮਿਲਿਆਂ ਹੈ। ਉਨ੍ਹਾਂ ਦੇ ਚਾਚਾ ਜੀ ਸਰਦਾਰ ਤਾਰਾ ਸਿੰਘ ਸਾਗਰ ਨਾਮੀ ਲੇਖਕ ਹਨ ਤੇ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਬੇ-ਏਰੀਆ ਦੇ ਲਗਾਤਾਰ 10 ਸਾਲ ਪ੍ਰਧਾਨ ਵੀ ਰਹਿ ਚੁੱਕੇ ਹਨ l ਬਿੱਟੂ ਦੌਲਤਪੁਰੀ ਦਾ ਪਹਿਲਾ ਗੀਤ ਸੰਨ 2002 ਵਿੱਚ (ਅੰਬਰਾਂ ਦਾ ਚੰਨ) ਕੈਸਿਟ ਵਿੱਚ (ਘੁੰਡ ਚੱਕ ਮੁੱਖੜਾ ਵਿਖਾ ਨੀ ਮਜਾਜਣੇ) ਰਿਕਾਰਡ ਹੋਇਆ। ਜਿਸ ਨੂੰ ਸ੍ਰੋਤਿਆਂ ਨੇ ਖ਼ੂਬ ਪਿਆਰ ਬਖ਼ਸ਼ਿਆ। ਉਸ ਤੋਂ ਬਾਅਦ ਅਨੇਕਾਂ ਨਾਮਵਰ ਗਾਇਕਾਂ ਜਿਵੇਂ ਰਣਜੀਤ ਮਣੀ , ਗੁਰਮੇਜ ਮੇਹਲੀ, ਮੁਹੰਮਦ ਬੂਟਾ, ਮਕਬੂਲ, ਨਿਰਮਲ ਨਿੰਮਾ, ਸੋਹਣ ਸ਼ੰਕਰ, ਹਰਦੇਵ ਚਾਹਲ, ਜਸਵੀਰ ਦੌਲਤਪੁਰੀ, ਜਗਦੀਸ ਜਾਡਲਾ, ਬੰਸ਼ੀ ਬਰਨਾਲਾ, ਵਿਪਨ ਮਾਲੇਵਾਲੀਆ, ਸ਼ਮਸ਼ੇਰ ਸਾਮੂੰ, ਗੋਰਵ ਭਾਟੀਆ, ਆਰ ਡੀ ਸਾਗਰ,ਮੰਗਤ ਅਲ਼ੀ, ਕਰਨੈਲ ਦਰਦੀ, ਦਲਵਿੰਦਰ ਦਿਆਲਪੁਰੀ, ਸੋਨਾ ਸਿੰਘ, ਪੰਮਾ ਸੁੰਨੜ, ਰੂਪਾ ਪੰਡਵੇ ਵਾਲਾ, ਰਾਏ ਬੈਂਸ,ਅਮਰਜੀਤ ਕੌਲ,ਗੁਰਵਿੰਦਰ ਬੱਲੋਵਾਲ,ਜੱਸੀ ਮਹਾਲੋਂ, ਸ਼ਮਸ਼ੇਰ ਕਟਵਾਰਾ,ਰਾਜ ਦਦਰਾਲ,ਜੱਸੀ ਭਾਮ, ਬਲਵਿੰਦਰ ਮੱਤੇਵਾੜੀਆ, ਰਵੀ ਵਿਜੇ ਭਾਟੀਆ, ਬੂਟਾ ਪੀਰਾਂ ਦਾ, ਨਰਿੰਦਰ ਨੂਰ, ਮਨਪ੍ਰੀਤ ਮਨੀ, ਸੰਨ੍ਹੀ ਸਿੰਘ, ਵਿਕਰਮ ਲੇਹਲ, ਵਿੱਕੀ ਬਹਾਦੁਰਕੇ,ਹਨੀ ਹਰਦੀਪ, ਦਿਲਵਰਜੀਤ ਦਿਲਵਰ, ਦਲੇਰ ਪੰਜਾਬੀ, ਸੁਦੇਸ਼ ਕੁਮਾਰੀ,ਹਰਲੀਨ ਅਖਤਰ,ਅਨਮੋਲ ਵਿਰਕ, ਰਹਿਮਤ ਭਾਰਟਾ, ਮੰਨਤ ਬਾਜਵਾ, ਪ੍ਰੀਆ ਹੰਸ, ਮਿਸ ਰੂਪੀ ਰੀਟਾ, ਸਿੱਧੂ ਕੋਮਲ ਰੰਧਾਵਾ, ਸ਼ੀਨਾ ਵਿਰਕ, ਸਾਹਿਬ ਕੌਰ ਸੁਲੇਖਾਂ ਬੰਗੜ ਆਦਿ ਕਲਾਕਾਰ ਅੰਕਿਤ ਹਨ l
ਇਸ ਤੋਂ ਇਲਾਵਾ ਸੁਰਿੰਦਰ ਸ਼ਿੰਦਾ, ਹਾਕਮ ਬਖਤੜੀ ਵਾਲਾ ਮੈਡਮ ਦਲਜੀਤ ਦੋਗਾਣਾ ਜੋੜੀ , ਗੁਲਸ਼ਨ ਕੋਮਲ, ਅਮਰ ਸਿੰਘ ਲਿੱਤਰਾਂ ਵਾਲਾ, ਸੁਖਬੀਰ ਸਾਬਰ, ਲਖਵਿੰਦਰ ਸੂਰਾਪੁਰੀ, ਪੰਮਾ ਡੂਮੇਵਾਲ,ਗੁਰਬਖਸ਼ ਸ਼ੌਂਕੀ ,ਮੇਸ਼ੀ ਬੰਗੜ, ਗੁਰਮੀਤ ਮੀਤ, ਪਾਲੀ ਦੇਤਵਾਲੀਆ, ਸ਼ੰਕਰ ਸਾਹਨੀ,ਬਾਲੀਵੁੱਡ ਗਾਇਕ ਵੀ ਸ਼ਾਮਿਲ ਨੇ । ਬਿੱਟੂ ਲਗਭਗ 23 ਸਾਲ ਤੋਂ ਕੈਲੇਫੋਰਨੀਆਂ ਬੇ-ਏਰੀਏ ਦੇ ਸ਼ਹਿਰ ਲਿਵਰਮੋਰ ਵਿੱਚ ਰਹਿ ਰਿਹਾ ਹੈ। ਬਿੱਟੂ ਦਾ ਪੰਜਾਬ ਦੀ ਧਰਤੀ ਤੇ ਮਾਂ-ਬੋਲੀ ਪੰਜਾਬੀ ਨਾਲ ਇੰਨਾ ਗਹਿਰਾ ਪਿਆਰ ਹੈ ਕਿ ਓਹ ਅਮਰੀਕਾ ਦੀ ਧਰਤੀ ਤੇ ਰਹਿੰਦੇ ਹੋਏ ਵੀ ਆਪਣੇ ਪੰਜਾਬ ਅਤੇ ਮਾਂ-ਬੋਲੀ ਨੂੰ ਇੱਕ ਪਲ਼ ਲਈ ਵੀ ਮਨ ਤੋਂ ਦੂਰ ਨਹੀਂ ਕਰਦਾ। ਜਿੱਥੇ ਜਾਂਦੇ ਵੱਖਰੀ ਹੁੰਦੀ ਟੌਹਰ ਪੰਜਾਬੀਆਂ ਦੀ ਬਣਕੇ ਫਿਰਨ ਨਵਾਬ ਤੇ ਵੱਖਰੀ ਤੋਰ ਪੰਜਾਬੀਆਂ ਦੀ ਬਿੱਟੂ ਆਪਣੀ ਪਤਨੀ ਪਰਮਜੀਤ ਕੌਰ,ਬੇਟੀ ਕਿਰਨਦੀਪ ਕੌਰ,ਬੇਟੇ ਅਰਸ਼ਦੀਪ ਸਿੰਘ ਨਾਲ ਸ਼ਹਿਰ ਲਿਵਰਮੋਰ ਵਿਖੇ ਰਹਿ ਰਿਹਾ ਹੈ।
ਹੱਸ-ਮੁੱਖ ਸੁਭਾਅ ਵਾਲਾ ਬਿੱਟੂ ਸਦਾ ਪੰਜਾਬੀ ਸ੍ਰੋਤਿਆਂ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹੈ ਤੇ ਸਭ ਦੀ ਸੁੱਖ ਮੰਗਦਾ ਹੈ। ਜ਼ਿਹਨਾਂ ਦੇ ਪਿਆਰ ਸਦਕਾ ਉਹ ਅੱਜ ਇਸ ਮੰਜਿਲ ਤੱਕ ਪਹੁੰਚ ਸਕਿਆ । ਬਿੱਟੂ ਦੀ ਸਾਦਗੀ ਅਤੇ ਨਿੱਗਰ ਸੋਚ ਸਮਾਜ ਸੇਵਾ ਉਨ੍ਹਾ ਦੀ ਸ਼ਖ਼ਸੀਅਤ ਨੂੰ ਹੋਰ ਵੀ ਚਾਰ ਚੰਨ ਲਾਉਦੀਂ ਹੈ। ਰੱਬ ਅੱਗੇ ਦੁਆ ਕਰਦੇ ਹਾਂ ਕਿ ਪੰਜਾਬ ਦਾ ਇਹ ਹੀਰਾ ਪੁੱਤਰ ਪੰਜਾਬੀ ਸੱਭਿਅਤਾ ਨੂੰ ਆਪਣੀ ਕਲਮ ਨਾਲ ਇੰਝ ਹੀ ਬਿਆਨ ਕਰਦਾ ਰਹੇ।ਅਤੇ ਗੀਤਕਾਰੀ ਦੇ ਖੇਤਰ ਵਿੱਚ ਹੋਰ ਵੀ ਉੱਚੀਆ ਤੇ ਲੰਬੀਆਂ ਉਡਾਰੀਆਂ ਮਾਰੇ ਤੇ ਹੋਰ ਵੀ ਨਾਮਣਾ ਖੱਟੇ l