ਪੰਜਾਬੀ ਬੋਲੀ

ਕਿ੍ਸ਼ਨਾ ਸ਼ਰਮਾ

(ਸਮਾਜ ਵੀਕਲੀ)

ਪੰਜਾਬੀ ਬੋਲੀ ਨੂੰ ਪਿਆਰਨਾ
ਪੰਜਾਬੀਆਂ ਦੇ ਖੂਨ ਦਾ ਹੈ ਰੰਗ
ਭਾਵੇਂ ਹੋਵੇ ਲਾੜੇ ਦੀ ਬਰਾਤ ਦਾ ਭੰਗੜਾ
ਭਾਵੇਂ ਹੋਵੇ ਫੌਜੀ ਲਈ ਮੈਦਾਨੇ ਜੰਗ।
ਪੰਜਾਬੀਏ ਨੀ ਸੋਹਨੀਏ ਸਿਆਣੀਏ ਨੀਂ ਬੋਲਿਏ, ਮੈਂ ਤਾਂ ਤੈਨੂੰ ਕਰਦੀ ਹਾਂ ਪਿਆਰ
ਨੀਂ ਅੜੀਏ ਮੈਂ ਤਾਂ ਤੈਨੂੰ ਕਰਦੀ ਹਾਂ ਪਿਆਰ
ਭਗਤਾਂ ਤੋਂ ਭਜਨ ਕਹਾਂਵੇ ਨੀਂ ਬੋਲੀਏ
ਭੀਖ ਲਈ ਮੰਗਤਾ ਲਾਵੇ ਨੀਂ ਪੁਕਾਰ
ਪੰਜਾਬੀਏ______
ਭੁਖਿਆ ਦੇ ਮੂੰਹੋਂ ਰੋਟੀ ਅਖਵਾਉਂਦੀ ਹੈਂ, ਪਿਆਸਿਆਂ ਦੇ ਪਾਣੀ ਦੀ ਪੁਕਾਰ
ਨੀ ਅੜੀਏ ਪਿਆਸਿਆਂ ਦੇ ਪਾਣੀ ਦੀ ਪੁਕਾਰ
ਪੰਜਾਬੀਏ ਨੀ______
ਗਮਾਂ ਵਿੱਚ ਹੰਜੂ ਬਹੋਨੀਏ ਨੀਂ ਬੋਲੀਏ, ਖੁਸ਼ੀ ਦੇ ਹਾਸੇ ਨੀਂ ਤੂੰ ਹੈਂ ਬੇਸ਼ੁਮਾਰ
ਨੀ ਅੜੀਏ ਖੁਸ਼ੀ ਦੇ ਹਾਸੇ ਤੂੰ ਹੈਂ ਬੇਸ਼ੁਮਾਰ
ਪੰਜਾਬੀਏ_____
ਮੌਤ ਦੇ ਬੈਣ ਪਵੋਨੀਏ‌ ਨੀਂ ਬੋਲੀਏ,
ਵਿਆਹਾਂ ਵਿੱਚ ਪਾਵੇਂ ਛਨਕਾਰ,
ਨੀ ਅੜੀਏ ਵਿਆਹਾਂ ਵਿੱਚ ਪਾਵੇਂ ਛਨਕਾਰ,
ਪੰਜਾਬੀਏ ਨੀ_____
ਕਿਹਨੇ ਤੇਰੇ ਅਖਰ ਬਨਾਏ ਨੀਂ ਬੋਲੀਏ,
ਕਿਹਨੇ ਦਿੱਤੇ ਲਗ-ਮਾਤਰ ਸ਼ਿਗਾਰ‌
ਨੀ ਅੜੀਏ ਕਿਹਨੇ ਦਿੱਤੇ ਲਗ-ਮਾਤਰ ਸ਼ਿਗਾਰ‌!
ਪੰਜਾਬੀਏ ਨੀ____
ਬੱਚੇ ਤੁਤਲੋਂਦੇ ਤੇ ਮਾਂ ਨੂੰ ਬੁਲੋਂਦੇ ਨੇ
ਰੱਬ ਦੀ ਸੌਂਹ ਨੀਂ ਜਾਵਾਂ ਬਲਿਹਾਰ ਨੀਂ ਅੜੀਏ ਰੱਬ ਦੀ ਸੌਂਹ ਜਾਂਵਾਂ ਬਲਿਹਾਰ
ਪੰਜਾਬੀਏ ਨੀ ਸੋਹਨੀਏ ਸਿਆਣੀਏ ਨੀਂ ਬੋਲਿਏ, ਮੈਂ ਤਾਂ ਤੈਨੂੰ ਕਰਦੀ ਹਾਂ ਪਿਆਰ
ਨੀਂ ਅੜੀਏ ਮੈਂ ਤਾਂ ਤੈਨੂੰ ਕਰਦੀ ਹਾਂ ਪਿਆਰ
ਗੁਰੂਆਂ ਨੇ ਤੈਨੂੰ ਅਪਨਾਇਆ ਨੀ ਬੋਲਿਏ
ਤੇਰੇ ਹੱਥ ਦਿੱਤੀ ਪੰਜਾਬੀ ਸਾਹਿਤ ਦੀ ਮੁਹਾਰ
ਨੀ ਅੜੀਏ ਤੇਰੇ ਹੱਥ ਦਿੱਤੀ ਪੰਜਾਬੀ ਸਾਹਿਤ ਦੀ ਮੁਹਾਰ
ਪੰਜਾਬੀਏ  ਨੀ ਸੋਨੀਏ ,ਸਿਆਣੀਏ ਨੀ ਬੋਲੀਏ , ਮੈਂ ਤਾਂ ਤੈਨੂੰ ਕਰਦੀ ਹਾਂ ਪਿਆਰ
ਕਿ੍ਸ਼ਨਾ ਸ਼ਰਮਾ
ਸੰਗਰੂਰ
Previous articleਨੌਜਵਾਨ ਗਾਇਕ ਮਨੀ ਲੋਹਟੀਆ ਦਾ ਪਲੇਠਾ ਧਾਰਮਿਕ ਟਰੈਕ ‘ਮੇਰਾ ਸਤਿਗੁਰੂ’ ਦਾ ਪੋਸਟਰ ਰੀਲੀਜ਼
Next articleਮੇਰੀ ਮਾਂ ਅਤੇ ਬੋਲੀ