ਪੰਜਾਬੀ ਨੌਜਵਾਨ ਦੀ ਸਾਊਦੀ ਅਰਬ ’ਚ ਮੌਤ

ਟਾਂਡਾ– ਸਾਊਦੀ ਅਰਬ ’ਚ ਹੋਏ ਸੜਕ ਹਾਦਸੇ ਵਿਚ ਇੱਥੋਂ ਨੇੜਲੇ ਪਿੰਡ ਮਿਆਣੀ ਦੇ ਨੌਜਵਾਨ ਗੁਰਦੇਵ ਸਿੰਘ ਦੀ ਮੌਤ ਹੋ ਗਈ। ਹਾਦਸਾ 7 ਜਨਵਰੀ ਨੂੰ ਵਾਪਰਿਆ ਤੇ ਪਰਿਵਾਰ ਨੂੰ ਸੂਚਨਾ 8 ਜਨਵਰੀ ਨੂੰ ਮਿਲੀ। ਗੁਰਦੇਵ ਸੱਤ ਮਹੀਨੇ ਪਹਿਲਾਂ ਹੀ ਸਾਊਦੀ ਅਰਬ ਗਿਆ ਸੀ ਤੇ ਰਵੈਦਾ ਸ਼ਹਿਰ ਨੇੜੇ ਉਸ ਦੇ ਵਾਹਨ ਵਿੱਚ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਗੁਰਦੇਵ ਸਿੰਘ ਦੇ ਪਿਤਾ ਕਾਲਾ ਸਿੰਘ ਅਤੇ ਮਾਂ ਸੰਤ ਕੌਰ ਨੇ ਉਸ ਦੀ ਦੇਹ ਭਾਰਤ ਲਿਆਉਣ ਲਈ ਕੇਂਦਰ ਤੋਂ ਮਦਦ ਮੰਗੀ ਹੈ।

Previous articleਸੰਸਦ ਹੁਕਮ ਦੇਵੇਗੀ ਤਾਂ ਪੀਓਕੇ ਨੂੰ ਵੀ ਆਜ਼ਾਦ ਕਰਾਵਾਂਗੇ: ਨਰਵਾਣੇ
Next articleI don’t accept CAA notification, it will remain on paper: Mamata