ਪੰਜਾਬੀ ਥੀਏਟਰ ਦੀ ਪਹਿਲੀ ਅਭਿਨੇਤਰੀ ਉਮਾ ਗੁਰਬਖ਼ਸ਼ ਸਿੰਘ ਦਾ ਦੇਹਾਂਤ

ਅੰਮ੍ਰਿਤਸਰ (ਸਮਾਜਵੀਕਲੀ)  : ਪੰਜਾਬੀ ਥੀਏਟਰ ਦੀ ਪਹਿਲੀ ਅਭਿਨੇਤਰੀ ਅਤੇ ਨਾਵਲਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਧੀ ਉਮਾ ਗੁਰਬਖਸ਼ ਸਿੰਘ ਦਾ ਅੱਜ ਸਵੇਰੇ ਲੰਬੀ ਬਿਮਾਰੀ ਕਾਰਨ ਪ੍ਰੀਤ ਨਗਰ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼ ਵਿੱਚ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ।

ਸੰਨ 1939 ਵਿਚ ਜਦੋਂ ਪੰਜਾਬੀ ਥੀਏਟਰ ਵਿਕਸਤ ਹੋ ਰਿਹਾ ਸੀ ਅਤੇ ਔਰਤਾਂ ਨਾਟਕ ਕਰਨ ਜਾਂ ਥੀਏਟਰ ਵਿੱਚ ਕੰਮ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦੀਆਂ ਉਦੋਂ ਉਮਾ ਗੁਰਬਖਸ਼ ਸਿੰਘ ਪੰਜਾਬੀ ਨਾਟਕ ਦੀ ਪਹਿਲੀ ਅਭਿਨੇਤਰੀ ਬਣੀ ਸੀ।

ਉਹ ਉਸ ਵੇਲੇ ਸਿਰਫ 13 ਸਾਲਾਂ ਦੀ ਸੀ ਅਤੇ ਨਾਟਕ ਉਸ ਦੇ ਪਿਤਾ ਗੁਰਬਖਸ਼ ਸਿੰਘ ਨੇ ਲਿਖਿਆ ਸੀ, ਜਿਸ ਦਾ ਸਿਰਲੇਖ ਸੀ ‘ਰਾਜਕੁਮਾਰੀ ਲਤਿਕਾ’।

Previous articleਪਾਕਿ ’ਚ ਜਹਾਜ਼ ਹਾਦਸਾ, 45 ਮੌਤਾਂ
Next articleਹਾਈਡੌਕਸਾਈਕਲੋਰੋਕੋਇਨ ਸਬੰਧੀ ਨਵੀਆਂ ਸਿਫਾਰਸ਼ਾਂ