(ਸਮਾਜ ਵੀਕਲੀ)
ਅਸੀਂ ਹੁੰਦੇ ਆ ਪੰਜਾਬੀ,,
ਸਾਡੀ ਟੌਹਰ ਏ ਨਵਾਬੀ,,
ਹੈ ਕਿਸੇ ਹੱਦ ਤੱਕ ਨਰਮਾਈ, ਲੋੜ ਪੈਣ ਤੇ ਅੱਗ ਦੇ ਤੂਫਾਨਾਂ ਵਰਗੇ…।
ਹੌਸਲੇ ਨੇ ਸਾਡੇ ਪਹਾੜਾਂ ਵਰਗੇ,ਗੱਭਰੂ ਨੇ ਬੱਲਿਆ ਕਿਰਪਾਨਾਂ ਵਰਗੇ।
ਮਿੰਟਾਂ ਚ’ ਲਾ ਦੇਣੇ ਥੱਲੇ ਜਿਹੜੇ ਹੰਕਾਰੀ ਉੱਚੇ ਉੱਡੇ ਫਿਰਦੇ,,
ਜਦੋਂ ਤੋੜ ਦਿੱਤੀ ਚੁੱਪ, ਵੇਖੀਂ ਸੁੱਕੇ ਪੱਤਿਆਂ ਦੇ ਵਾਂਗ ਕਿਰਦੇ।
ਸਾਡਾ ਪੜ੍ਹ ਲੈ ਇਤਿਹਾਸ,,
ਮਿਲੂ ਹਰ ਗੱਲ ਖ਼ਾਸ,,
ਕਰ ਕੋਸ਼ਿਸ਼ਾਂ ਤੂੰ ਵੇਖ,ਨਿਸਾਨ ਬਣਨੇ ਨਹੀਂ ਸਾਡਿਆਂ ਨਿਸਾਨਾਂ ਵਰਗੇ…..।
ਹੌਸਲੇ ਨੇ………।।
ਮਨ ਆਈਆਂ ਕਰਦੇ ਨੇ ਜੇੜ੍ਹੇ,ਵਿਖਾ ਦਿਆਂ ਸਾਡਾ ਪਾਣੀ ਭਰਦੇ,
ਥੋੜ੍ਹਾ ਰੱਖਿਆ ਏ ਸਬਰ ਹਾਲੇ, ਬਹੁਤਾ ਚਿਰ ਨਾ ਜੁਲਮ ਜਰਦੇ।
ਸਾਡੀ ਸੋਚ ਏ ਨਿਰਾਲੀ,,
ਪਤਾ ਕਿੰਝ ਹੋਣੀ ਰਖਵਾਲੀ,,
ਅਸਾਂ ਦੇਸ ਕੌਮ ਲਈ ਵਫਾਦਾਰ, ਹੈ ਨਹੀੰ ਬੱਲਿਆ ਬੇਈਮਾਨਾਂ ਵਰਗੇ………।
ਹੌਸਲੇ ਨੇ……….।।
ਜੁਲਮ ਦੇ ਨਾਲ”ਪਾਲੀ”ਸਾਡਾ ਮੁੱਢ ਤੋਂ ਵੈਰ,ਕਦੇ ਨਹੀਂ ਅੱਗੇ ਝੁੱਕਦੇ,
ਮਰਦ ਕੀ ਹੋਊ “ਸ਼ੇਰੋਂ” ਵਾਲਿਆ,ਜੇ ਜੁਲਮ ਵਾਰ ਵਾਰ ਫ਼ਨ ਚੁੱਕਜੇ।
ਸਾਡੇ ਖੂਨ ਚ’ ਦਲੇਰੀ,,
ਗੱਲ ਕਰੀ ਜਾਵੇਂ ਕੇੜ੍ਹੀ,,
ਵੇਖੀ ਨੱਪ ਦੇਣੇ ਸਿਰ,ਘੁੰਮਦੇ ਨੇ ਗ਼ਦਾਰ ਜੇੜ੍ਹੇ ਬਨ੍ਹ ਕੇ ਸੈਤਾਨਾਂ ਵਰਗੇ……..।
ਹੌਸਲੇ ਨੇ………..।।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly