ਪੰਜਾਬੀ ਗਾਇਕਾ ਅਰਸ਼ਦੀਪ ਕੋਰ ਦੇ ਨਵੇਂ ਟਰੈਕ ਬਿਲਕੁਲ ਤਿਆਰ ਹਨ

ਪੰਜਾਬੀ ਗਾਇਕਾ ਅਰਸ਼ਦੀਪ ਕੋਰ
ਪ੍ਰਮੋਟਰ ਰਵੀ ਮਾਨ

(ਸਮਾਜ ਵੀਕਲੀ)- ਪ੍ਮੋਟਰ ਰਵੀ ਮਾਨ ਜੀ ਤੇ ਪੰਜਾਬੀ ਗਾਇਕਾ ਅਰਸ਼ਦੀਪ ਕੋਰ ਜੀ ਅੱਜ ਕੱਲ ਬਹੁਤ ਹੀ ਚਰਚਾ ਵਿਚ ਹਨ ਕਿਉਂਕਿ ਦੋਵੇਂ ਮਿਲ ਕੇ ਕੁੱਝ ਨਵੇਂ ਪੰਜਾਬੀ ਟਰੈਕ ਕਰ ਰਹੇ ਹਨ ਤੇ ਪ੍ਰਮੋਟਰ ਰਵੀ ਮਾਨ ਜੀ ਉਹਨਾਂ ਨੂੰ ਪ੍ਰਮੋਟ ਕਰ ਰਹੇ ਹਨ ਜਦੋਂ ਪ੍ਰਮੋਟਰ ਰਵੀ ਮਾਨ ਜੀ ਤੇ ਪੰਜਾਬੀ ਗਾਇਕਾ ਅਰਸ਼ਦੀਪ ਕੌਰ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਡੇ ਨਾਲ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਕਿ ਜੋਂ ਅਸੀਂ ਨਵੇਂ ਪੰਜਾਬੀ ਟਰੈਕ ਕਰ ਰਹੇ ਹਾਂ ਉਹ ਗੀਤ ਤੁਸੀਂ ਪਰਿਵਾਰ ਵਿੱਚ ਬੈਠ ਕੇ ਸੁਣ ਸਕਦੇ ਹੋ.  ਖੂਬ ਸੂਰਤ ਅਵਾਜ਼ ਦੀ ਮਾਲਿਕਾਂ ਅਰਸ਼ਦੀਪ ਕੌਰ ਜੀ ਬਹੁਤ ਹੀ ਵਧੀਆ ਤੇ ਸੋਰੀਲਾ ਗਾਉਦੀ ਹੈ.  ਅਰਸ਼ਦੀਪ ਕੌਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਤੇ ਇਹ ਸ਼ੋਕ ਅਰਸ਼ਦੀਪ ਕੌਰ ਨੂੰ ਗਾਇਕੀ ਵੱਲ ਲੈ ਆਇਆ.  ਅਰਸ਼ਦੀਪ ਕੌਰ ਨੇ ਅਨੇਕਾਂ ਗੀਤ ਗਾਏ ਤੇ ਕੁੱਝ ਪੰਜਾਬੀ ਗਾਇਕਾਂ ਨਾਲ ਡਿਊਟ ਵੀ ਗਾਇਆ ਅਰਸ਼ਦੀਪ ਕੌਰ ਨੇ ਗਾਇਕੀ ਵਿੱਚ ਬਹੁਤ ਮਿਹਨਤ ਕੀਤੀ ਹੈ.  ਅਰਸ਼ਦੀਪ ਕੌਰ ਦੇ ਨਵੇਂ ਟਰੈਕ ਬਿਲਕੁਲ ਤਿਆਰ ਹਨ ਜੋਂ ਬਹੁਤ ਹੀ ਜਲਦੀ ਲੋਕਾਂ ਦੇ ਰੂਬਰੂ ਹੋਣ ਗਏ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਪ੍ਰਮੋਟਰ ਰਵੀ ਮਾਨ ਜੀ ਤੇ ਅਰਸ਼ਦੀਪ ਕੌਰ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ.

Previous articleहै कोई डॉक्टर जो जातिवादी वायरस के खिलाफ वैक्सीन बना दे?
Next articleBadminton great Padukone making good recovery after Covid