ਪੰਜਾਬੀਆਂ ਦੇ ਪਸੀਨੇ ਨਾਲ ਲਹਿਲਹਾ ਰਿਹੈ ਕੈਲੀਫੋਰਨੀਆ

ਸੈਕ੍ਰਾਮੈਂਟੋ ਵੈਲੀ (ਕੈਲੀਫੋਰਨੀਆ) : ਬਦਾਮ ਤੇ ਅਖਰੋਟ ਦੇ ਬਾਗ਼ਾਂ ਨਾਲ ਲਹਿਲਹਾਉਂਦੇ ਕੈਲੀਫੋਰਨੀਆ ਦੀ ਖ਼ੁਸ਼ਹਾਲੀ ਦੀ ਦਾਸਤਾਨ ਪੰਜਾਬੀਆਂ ਦੇ ਪਸੀਨੇ ਨਾਲ ਲਿਖੀ ਜਾ ਰਹੀ ਹੈ। ਜ਼ੋਖ਼ਿਮ ਉਠਾਉਣ ਤੇ ਮਿਹਨਤ ਨਾਲ ਕੁਝ ਵੀ ਹਾਸਲ ਕਰਨ ਦਾ ਜਜ਼ਬਾ ਹੀ ਹੈ ਕਿ ਪੰਜਾਬੀ ਮੂਲ ਦੇ ਕਈ ਲੋਕ ਇੱਥੇ ਨਾ ਸਿਰਫ਼ ਖੇਤੀਬਾੜੀ ਕਰ ਕੇ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ, ਬਲਕਿ ਵੱਡੇ ਵੱਡੇ ਬਾਗ਼ਾਂ ਦੇ ਮਾਲਕ ਬਣ ਕੇ ਦੂਜਿਆਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ। ਪੱਛਮੀ ਅਮਰੀਕਾ ਦੇ ਇਸ ਕੈਲੀਫੋਰਨੀਆ ਸੂਬੇ ਦੀ ਪਛਾਣ ਆਈਟੀ ਤੋਂ ਇਲਾਵਾ ਇੱਥੋਂ ਦੀ ਖੇਤੀਬਾੜੀ ਨਾਲ ਵੀ ਹੈ। ਇਸ ‘ਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਹੈ। ਅਮਰੀਕੀਆਂ ਨੂੰ ਵੀ ਉਨ੍ਹਾਂ ‘ਤੇ ਮਾਣ ਹੈ, ਕਿਉਂਕਿ ਕੈਲੀਫੋਰਨੀਆ ਨੇ ਅੱਜ ਬਾਗ਼ਵਾਨੀ ਦੇ ਖੇਤਰ ‘ਚ ਦੁਨੀਆ ‘ਚ ਇਸ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ।

Previous articleਈਯੂ ਨੇ ਬਰਤਾਨੀਆ ਨੂੰ ਦਿੱਤੀ ਚਿਤਾਵਨੀ, ਕਿਹਾ – ਬ੍ਰੈਗਜ਼ਿਟ ‘ਤੇ ਦੋਸ਼ ਲਾਉਣੇ ਬੰਦ ਕਰੇ
Next articleਕੈਨੇਡਾ ਦੀਆਂ ਚੋਣਾਂ ‘ਚ ਸਿੱਖ ਉਮੀਦਵਾਰ ਹੋਣਗੇ ਅਹਿਮ ਹਿੱਸਾ