ਪੰਜਾਬੀਆਂ ਦੇ ਦਿਲਾਂ ਦੇ ਜਾਨੀ ‘ਦਿਲਜਾਨ’ ਨੂੰ ਸੈਂਕੜੇ ਨਮ ਅੱਖਾਂ ਨੇ ਕਿਹਾ ਅਲਵਿਦਾ

ਸੰਗੀਤ ਜਗਤ ਦੀਆਂ ਪੁੱਜੀਆਂ ਪ੍ਰਸਿੱਧ ਹਸਤੀਆਂ, ਹਲਕਾ ਵਿਧਾਇਕ ਅਤੇ ਸ਼੍ਰੀ ਪੰਨੂੰ ਵੀ ਪੁੱਜੇ

ਕਰਤਾਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ) – ਕਰਤਾਰਪੁਰ ਦੀ ਪਵਿੱਤਰ ਨਗਰੀ ਤੋਂ ਉੁਠ ਕੇ ਅੰਤਰਰਾਸ਼ਟਰੀ ਪ੍ਰਸਿੱਧੀ ਬਣਾਉਣ ਵਾਲੇ ਮਹਾਨ ਪੰਜਾਬੀ ਸੂਫ਼ੀ ਗਾਇਕ ਅਤੇ ਸਮੁੱਚੇ ਪੰਜਾਬੀਆਂ ਦੇ ਦਿਲਾਂ ਦੇ ਜਾਨੀ ਗਾਇਕ ‘ਦਿਲਜਾਨ’ ਨੂੰ ਸੈਂਕੜੇ ਨਮ ਅੱਖਾਂ ਨੇ ਅੱਜ ਕਰਤਾਰਪੁਰ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਤੋਂ ਪਹਿਲਾਂ ਅੰਤਿਮ ਦਰਸ਼ਨ ਕਰਦਿਆਂ ਅਲਵਿਦਾ ਕਿਹਾ।

ਇਸ ਮੌਕੇ ਪ੍ਰਸਿੱਧ ਕਾਲਮ ਨਵੀਸ ਅਤੇ ਆਲੋਚਕ ਪੱਤਰਕਾਰ ਸ਼੍ਰੀ ਜਤਿੰਦਰ ਪੰਨੂੰ, ਪੰਜਾਬੀ ਲੋਕ ਗਾਇਕ ਮਾਸਟਰ ਸਲੀਮ, ਗਾਇਕਾ ਸ਼ੁਦੇਸ਼ ਕੁਮਾਰੀ, ਕੁਲਵਿੰਦਰ ਕੈਲੀ, ਬਲਵੀਰ ਸੂਫ਼ੀ, ਜੱਗੀ ਸਿੰਘ, ਸੁਰਿੰਦਰ ਲਾਡੀ, ਕੁਲਦੀਪ ਚੁੰਬਰ, ਕੁਲਵਿੰਦਰ ਕਿੰਦਾ, ਮੰਗੀ ਮਾਹਲ, ਰਣਜੀਤ ਮਣੀ, ਜੱਸੀ ਬੰਗਾ ਯੂ ਐਸ ਏ, ਮਾਸ਼ਾ ਅਲੀ, ਸੱਤੀ ਖੋਖੇਵਾਲੀਆ, ਉਸਤਾਦ ਸ਼੍ਰੀ ਪੂਰਨ ਸ਼ਾਹਕੋਟੀ, ਖਾਨ ਸਾਹਿਬ, ਜੀ ਖਾਨ, ਲਹਿੰਬਰ ਹੂਸੈਨਪੁਰੀ, ਅਲਾਪ ਸਿਕੰਦਰ, ਸਰਦਾਰ ਅਲੀ, ਗਾਇਕਾ ਰੰਜਨਾ, ਦਲਵਿੰਦਰ ਦਿਆਲਪੁਰੀ, ਕੰਠ ਕਲੇਰ, ਬਲਦੇਵ ਰਾਹੀ, ਤਾਜ ਨਗੀਨਾ, ਅਨਮੋਲ ਆਰਤੀ, ਮੱਖਣ ਸ਼ੇਰਪੁਰੀ, ਕਮਲ ਖਾਨ, ਰਿੱਕੀ ਮਨ, ਬਿੱਟੂ ਵਲੈਤੀਆ, ਕਾਕੇ ਸ਼ਾਹ, ਰੇਸ਼ਮ ਨੌਰਦ, ਪੇਜ਼ੀ ਸ਼ਾਹਕੋਟੀ, ਚੰਚਲ ਮੱਲ ਕੈਨੇਡਾ, ਪੰਮੀ ਲਾਲੋ ਮਜਾਰਾ, ਜੌਨੀ ਮਹੇ, ਨਰੇਸ਼ ਮਿੱਡਾ, ਵਿਜੇ ਭਾਟੀਆ, ਹਰਦੀਪ ਕਠਾਰ, ਕਾਕੂ ਸ਼ਾਹਕੋਟੀ, ਰੌਕੀ ਐਂਕਰ, ਕੁਮਾਰ ਰਾਜਨ, ਜਰਨੈਲ ਸੋਨੀ, ਦਲਵੀਰ ਸ਼ੌਂਕੀ, ਗੁਰਮੇਜ ਸਹੋਤਾ, ਗਗਨ ਥਿੰਦ, ਸਰਬਜੀਤ ਫੁੱਲ, ਸੁਰਿੰਦਰ ਕਜਲਾ, ਮਿਊਜਿਕ ਡਾਇਰੈਕਟਰ ਅਮਰ ਜਲੰਧਰ, ਰਾਜੂ ਢੋਲੀ, ਚਮਨ ਟੋਚਨ, ਕਾਕਾ ਜੋਗੀ, ਸਾਰੰਗ ਸਿਕੰਦਰ, ਭੋਟੂ ਸ਼ਾਹ, ਤਹਿਸੀਲਦਾਰ ਮਨੋਹਰ ਲਾਲ ਕਰਤਾਰਪੁਰ, ਏ ਐਸ ਆਈ ਰਾਜ ਕੁਮਾਰ, ਏ ਐਸ ਆਈ ਬਲਜੀਤ ਸਿੰਘ, ਜਸਵਿੰਦਰ ਬੱਲ, ਸੋਮ ਲਾਲ, ਮਨੋਹਰ ਧਾਰੀਵਾਲ, ਅਮਰੀਕ ਮਾਈਕਲ, ਸੋਨੂੰ ਮਹੇ, ਦੀਪਾ ਅਰਸ਼ੀ, ਸੁੱਖਾ ਹਰੀਪੁਰ, ਰਵਿੰਦਰ ਮਰਦਾਨਾ, ਗਾਇਕ ਜੁਗਨੀ, ਸੁਨੀਲ ਅਲਾਵਲਪੁਰ, ਪ੍ਰਿੰਸ ਸੁਖਦੇਵ ਤੋਂ ਇਲਾਵਾ ਗਾਇਕ ਹੰਸ ਰਾਜ ਹੰਸ, ਫਿਰੋਜ਼ ਖ਼ਾਨ, ਲਖਵਿੰਦਰ ਵਡਾਲੀ, ਬੂਟਾ ਮੁਹੰਮਦ, ਨਰਿੰਦਰ ਬੰਗਾ, ਬਲਰਾਜ, ਗੁਰਲੇਜ ਅਖ਼ਤਰ ਤੋਂ ਇਲਾਵਾ ਸੰਤ ਇੰਦਰ ਦਾਸ ਸੇਖ਼ੇ, ਡੀ ਐਸ ਪੀ ਕਰਤਾਰਪੁਰ, ਬਸਪਾ ਆਗੂ ਬਲਵਿੰਦਰ ਕੁਮਾਰ, ਰਜੀਵ ਕੁਮਾਰ ਐਸ ਐਚ ਓ ਕਰਤਾਰਪੁਰ, ਚਰਨ ਦਾਸ ਈ ਓ ਕਰਤਾਰਪੁਰ, ਰਾਮਜੀਤ ਈ ਓ ਭੋਗਪੁਰ, ਪ੍ਰਦੀਪ ਦੌਧਰੀਆ ਸੈਕਟਰੀ ਨਗਰ ਨਿਗਮ, ਚੌਧਰੀ ਸੁਰਿੰਦਰ ਸਿੰਘ ਐਮ ਐਲ ਏ ਕਰਤਾਰਪੁਰ, ਸੰਤ ਲੇਖ ਰਾਜ ਨੂਰਪੁਰ, ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਸੁਰਿੰਦਰ ਦਾਸ ਬਾਵਾ ਕਾਹਨਪੁਰ, ਸੰਤ ਬਾਬਾ ਗੁਰਮੁੱਖ ਦਾਸ ਚੋਮੋਂ, ਸ਼੍ਰੀਮਤੀ ਰਾਜਵਿੰਦਰ ਕੌਰ ਕੌਂਸਲਰ, ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀ ਸੁਰਿੰਦਰ ਪਾਲ, ਸ਼੍ਰੀ ਪਿ੍ਰੰਸ ਅਰੋੜਾ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਮਿੱਠੂ ਜੀ, ਸਮੇਤ ਕਈ ਹੋਰ ਗਾਇਕਾਂ ਅਤੇ ਇਲਾਕੇ ਦੇ ਪਤਵੰਤਿਆਂ, ਸੰਤਾਂ ਮਹਾਪੁਰਸ਼ਾਂ ਨੇ ਇਸ ਦੁੱਖ ਦੀ ਘੜੀ ਵਿਚ ਗਾਇਕ ਦਿਲਜਾਨ ਨੂੰ ਨਿੱਘੀ ਸ਼ਰਧਾਂਜ਼ਲੀ ਅਰਪਿਤ ਕੀਤੀ।

ਗਾਇਕ ਦਿਲਜਾਨ ਦੇ ਪਿਤਾ ਬਲਦੇਵ ਸਿੰਘ, ਮਾਤਾ ਬਿਮਲਾ ਦੇਵੀ, ਪਤਨੀ ਹਰਮਨ ਬੈਂਸ, ਬੇਟੀ ਸੁਰਾਯਾ, ਭਰਾ ਮੋਹਿਤ, ਮਨੀ, ਮਿੱਕੀ ਮਢਾਰ, ਭੈਣ ਡੋਲੀਸ਼ਾ, ਚਾਚਾ ਟੇਕ ਰਾਜ ਅਮਰੀਕ ਬੈਂਸ ਸਮੁੱਚਾ ਪਰਿਵਾਰ ਅਤੇ ਸਹੁਰਾ ਪਰਿਵਾਰ ਗਹਿਰੇ ਸਦਮੇ ਵਿਚ ਹੈ। ਉਸਤਾਦ ਸ਼੍ਰੀ ਮਦਨ ਮਢਾਰ ਅਤੇ ਈ ਓ ਰਾਮਜੀਤ ਭੋਗਪੁਰ ਨੇ ਦੱਸਿਆ ਕਿ 11 ਅਪ੍ਰੈਲ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਕਰਤਾਰਪੁਰ ਵਿਖੇ ਹੋਵੇਗਾ।

Previous article14 अप्रैल को शर्द्धापूर्वक मनाया जाएगा बाबा साहब डॉ. अंबेडकर का जन्मदिन
Next articleਐਫ ਸੀ ਆਈ ਗੋਦਾਮ ਨਸਰਾਲਾ ਸਾਹਮਣੇ ਲਗਾਇਆ ਕਿਸਾਨਾਂ ਨੇ ਧਰਨਾ