ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਸਮਾਗਮ ਕਰਵਾਇਆ ਗਿਆ

ਬਰਨਾਲਾ  (ਸਮਾਜ ਵੀਕਲੀ)  (ਚੰਡਿਹੋਕ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਥਾਨਕ ਸ਼੍ਰੀ ਮਹਾਸ਼ਕਤੀ ਕਲਾ ਮੰਚ ਬਰਨਾਲਾ ਵਿਖੇ ‘ਅੱਜ ਦੇ ਦੌਰ ਵਿਚ ਸਾਹਿਤ ਅਤੇ ਕਲਾਵਾਂ ਦੀ ਭੂਮਿਕਾ’ ਬਾਰੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਕਤ ਵਿਸ਼ੇ ਨੂੰ ਕੇਂਦਰਿਤ ਕਰਦਿਆਂ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸਾਹਿਤ ਅਤੇ ਕਲਾ ਹਮੇਸ਼ਾ ਹੀ ਸੱਤਿਅਮ, ਸ਼ਿਵਮ ਅਤੇ ਸੁੰਦਰ ਦੀ ਧਾਰਨੀ ਰਹੀ ਹੈ। ਅੱਜ ਦੇ ਦੌਰ ਵਿਚ ਇਕ ਸਾਹਿਤਕਾਰ ਅਤੇ ਕਲਾਕਾਰ ਲਈ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਉਸ ਦੀ ਸਿਰਜਣਾ ਸਮਾਜ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਕਿ ਨਹੀਂ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਜੱਜ ਨੇ ਕਿਹਾ ਕਿ ਭਾਵੇਂ ਸਾਹਿਤ ਅਤੇ ਕਲਾ ਦੇ ਮਾਧਿਅਮ ਦੁਆਰਾ ਸਮਾਜ ਵਿਚ ਹੋ ਰਹੀਆਂ ਤਬਦੀਲੀਆਂ ਪ੍ਰਤੱਖ ਰੂਪ ਵਿੱਚ ਨਜ਼ਰ ਨਹੀਂ ਆਉਂਦੀਆਂ ਪਰ ਇਹਨਾਂ ਦਾ ਅਸਰ ਲੰਮੇ ਸਮੇਂ ਤੋਂ ਬਾਅਦ ਦਿਖਾਈ ਦਿੰਦਾ ਹੈ। ਅੱਜ ਦੇ ਲੇਖਕਾਂ ਅਤੇ ਕਲਾਕਾਰਾਂ ਅੱਗੇ ਬੇਸ਼ੱਕ ਪੈਰ ਪੈਰ ‘ਤੇ ਚੁਣੌਤੀਆਂ ਹਨ ਫਿਰ ਵੀ ਨਿਰਾਸ਼ ਹੋਣ ਵਾਲੀ ਗੱਲ ਨਹੀਂ। ਇਹਨਾਂ ਬੁਲਾਰਿਆਂ ਤੋਂ ਪਹਿਲਾਂ ਡਾ. ਹਰਿਭਗਵਾਨ ਅਤੇ ਭੋਲਾ ਸਿੰਘ ਸੰਘੇੜਾ ਨੇ ਜਿੱਥੇ ਪ੍ਰਗਤੀਸ਼ੀਲ ਲਹਿਰ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਓਥੇ ਬਰਨਾਲਾ ਦੇ ਲੇਖਕਾਂ ਅਤੇ ਕਲਾਕਾਰਾਂ ਵੱਲੋਂ ਸਮੇਂ ਸਮੇਂ ਇਸ ਲਹਿਰ ਨੂੰ ਉਭਾਰਨ ਵਿਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ।  ਇਸ ਮੌਕੇ ਇਕਬਾਲ ਕੌਰ ਉਦਾਸੀ, ਜਗਜੀਤ ਕੌਰ ਢਿਲਵਾਂ, ਰਜਿੰਦਰ ਸ਼ੌਕੀ, ਜਗਤਾਰ ਜਜ਼ੀਰਾ, ਲਛਮਣ ਦਾਸ ਮੁਸਾਫਿਰ, ਬਲਦੇਵ ਮੰਡੇਰ, ਲਖਵਿੰਦਰ ਸਿੰਘ ਠੀਕਰੀਵਾਲਾ ਆਦਿ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਵੀ ਕੀਤਾ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਡਾ. ਜੋਗਿੰਦਰ ਸਿੰਘ ਨਿਰਾਲਾ, ਸੀ. ਮਾਰਕੰਡਾ, ਬੂਟਾ ਸਿੰਘ ਚੌਹਾਨ, ਜਗਤਾਰ ਜਜ਼ੀਰਾ ਅਤੇ ਯਾਦਵਿੰਦਰ ਸਿੰਘ ਤਪਾ ਵੱਲੋਂ ਡਾ. ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੇਜਰ ਸਿੰਘ ਗਿੱਲ, ਤੇਜਾ ਸਿੰਘ ਤਿਲਕ, ਹਰਦੀਪ ਕੁਮਾਰ, ਡਾ. ਰਾਮ ਪਾਲ ਸ਼ਾਹਪੁਰੀ, ਗੁਰਪਾਲ ਸਿੰਘ ਬਿਲਾਵਲ, ਡਾ. ਤਰਸਪਾਲ ਕੌਰ, ਡਾ. ਹਰੀਸ਼, ਡਾ. ਸੰਪੂਰਨ ਸਿੰਘ ਟੱਲੇਵਾਲ, ਦਰਸ਼ਨ ਸਿੰਘ ਗੁਰੂ, ਡਾ. ਸੁਰਿੰਦਰ ਸਿੰਘ ਭੱਠਲ, ਤੇਜਿੰਦਰ ਚੰਡਿਹੋਕ, ਬਿੱਕਰ ਸਿੰਘ ਔਲਖ ਅਤੇ ਦਿਲਪ੍ਰੀਤ ਸਿੰਘ ਚੌਹਾਨ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਿੰਡ ਪੂਨੀਆਂ ਵਾਸੀਆਂ ਨੇ ਡਾ. ਅੰਬੇਦਕਰ ਜਨਮ ਦਿਹਾੜਾ ਮਨਾਇਆ
Next articleਪੰਜਾਬ ‘ਚ ‘ਆਪ’ ਵਿਧਾਇਕ ਦੇ ਘਰ ‘ਤੇ ED ਦਾ ਛਾਪਾ, 48,000 ਕਰੋੜ ਦੇ ਚਿੱਟ ਫੰਡ ਘੁਟਾਲੇ ‘ਚ ਤਲਾਸ਼ੀ ਮੁਹਿੰਮ ਜਾਰੀ