ਪਿਆਰ ਦੋਸਤੋ,
ਤੁਹਾਡੀਆਂ ਦੁਆਵਾਂ ਤੇ ਸ਼ੁਭ ਇੱਛਾਵਾਂ ਦੀ ਭਰਪੂਰ ਛਹਿਬਰ ਸਦਕਾ ਇਕ ਵਾਰ ਫਿਰ ਤੋਂ ਬਰਤਾਨੀਆ ਦੀ ਮਲਿਕਾ Her Majesty Queen Elizabeth ਦੀ ਸਰਪ੍ਰਸਤੀ ਹੇਠ ਲੋਕ ਸੇਵਾ ਕਰਨ ਦਾ ਲਾਇਸੰਸ ਮਿਲ ਗਿਆ ਹੈ । ਉਂਜ ਤਾਂ ਮੇਰੇ ਕੋਲ ਇਹ ਲਾਇਸੰਸ ਪਿਛਲੇ ਲਗਭਗ 14 ਕੁ ਸਾਲ ਤੋ ਹੈ, ਪਰ 2019 ਤੋਂ ਬਾਅਦ ਕੋਰੋਨਾ ਮਹਾਂਮਾਰੀ ਕਰਕੇ ਦੁਬਾਰਾ ਕਦੇ ਵੀ ਅਪਲਾਈ ਨਹੀਂ ਕੀਤਾ ਸੀ, ਹੁਣ ਬਰਤਾਨੀਆਂ ਦੇ ਹਾਲਾਤ ਮੁੜ ਤੋਂ ਪਟੜੀ ‘ਤੇ ਚੜ੍ਹ ਰਹੇ ਹਨ ਜਿਸ ਕਰਕੇ ਇਸ ਲਾਇਸੰਸ ਵਾਸਤੇ ਬੇਨਤੀ ਪੱਤਰ ਭੇਜਣ ਉਪਰੰਤ ਅੱਜ ਦੁਬਾਰਾ ਤੋਂ ਪ੍ਰਾਪਤ ਹੋ ਗਿਆ ਹੈ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰੌਇਲ ਸੋਸਾਇਟੀ ਦਾ ਇਹ ਲਾਇਸੰਸ ਬਹੁਤ ਸਖ਼ਤ ਸ਼ਰਤਾਂ ਪੂਰੀਆ ਕਰਨ ਤੋਂ ਬਾਅਦ ਮਿਲਦਾ ਹੈ ਜੋ ਕਿਸੇ ਵੀ ਤਰਾਂ ਸੂਈ ਦੇ ਨੱਕੇ ਚੋਂ ਲੰਘਣ ਤੋਂ ਘੱਟ ਨਹੀਂ । ਤੁਹਾਡੀਆਂ ਦੁਆਵਾਂ ਤੇ ਸ਼ੁਭਇਛਾਵਾਂ ਵਾਸਤੇ ਤਹਿ ਦਿਲੋਂ ਧੰਨਵਾਦੀ ਹਾਂ ਤੇ ਹਮੇਸ਼ਾ ਰਿਣੀ ਰਹਾਂਗਾ ।
ਬਹੁਤ ਹੀ ਸੁਨੇਹ ਨਾਲ
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
20/05/2021