ਪ੍ਰੋ ਪੂਰਨ ਸਿੰਘ ਸਾਹਿਤ ਉਤਸਵ ਦੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸ਼ੁਰੂਆਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ ਪ੍ਰੋ. ਪੂਰਨ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਚੌਥਾ ਪ੍ਰੋ. ਪੂਰਨ ਸਿੰਘ ਸਹਿਤ ਉਤਸਵ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਸਰਪ੍ਰਸਤੀ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਦੀ ਯੋਗ ਅਗਵਾਈ ਅਧੀਨ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਜੀ ਨੇ ਕੀਤੀ। ਇਸ ਸਾਲ ਦਾ ਪ੍ਰੋ. ਪੂਰਨ ਸਿੰਘ ਲਾਈਫ ਟਾਈਮ ਅਚੀਵਮੈਂਟ ਐਵਾਰਡ ਡਾ. ਦੀਪਕ ਮਨਮੋਹਨ ਸਿੰਘ ਨੂੰ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਲਈ ਦਿਤਾ ਗਿਆ।

ਉਹਨਾਂ ਨੇ ਇਸ ਸਨਮਾਨ ਲਈ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਅਦਾਰੇ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਡਾ. ਦੀਪਕ ਮਨਮੋਹਨ ਨੇ ਕਿਹਾ ਕਿ ਪ੍ਰੋ. ਪੂਰਨ ਸਿੰਘ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪ ਨੂੰ ਨਿਵੇਕਲੇ ਤਰੀਕੇ ਨਾਲ ਪੇਸ਼ ਕੀਤਾ। ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋ. ਪੂਰਨ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ ਦਿਤੀਆਂ ਅਤੇ ਉਹਨਾਂ ਦੇ ਜੀਵਨ ਸੰਘਰਸ਼ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੋ. ਪੂਰਨ ਸਿੰਘ ਦੀ ਕਵਿਤਾ ਅਤੇ ਸਾਹਿਤ ਦਾ ਜੀਵਨ ਵਿਚ ਕੀ ਮਹੱਤਵ ਹੈ ਬਾਰੇ ਦੱਸਿਆ।

ਆਪਣੇ ਪ੍ਰ੍ਰਧਾਨਗੀ ਭਾਸ਼ਣ ਵਿਚ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਕਵਿਤਾ ਅੰਤਰ ਰਾਸ਼ਟਰੀ ਪਧਰ ਦੀ ਕਵਿਤਾ ਹੈ ਇਸਨੂੰ ਸੰਜੀਦਗੀ ਨਾਲ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਉਹਨਾਂ ਨੇ ਉਹਨਾਂ ਨੇ ਕਾਵਿਕ ਅੰਦਾਜ਼ ਵਿਚ ਵਿਦਿਆਰਥੀਆਂ ਨੂੰ ਪ੍ਰੋ. ਪੂਰਨ ਸਿੰਘ ਅਤੇ ਪੰਜਾਬੀ ਕਵਿਤਾ ਬਾਰੇ ਜਾਣਕਾਰੀ ਦਿੱਤੀ । ਡਾ. ਦੀਪਕ ਮਨਮੋਹਨ ਨੇ ਕਿਹਾ ਕਿ ਪ੍ਰੋ. ਪੂਰਨ ਸਿੰਘ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪ ਨੂੰ ਨਿਵੇਕਲੇ ਤਰੀਕੇ ਨਾਲ ਪੇਸ਼ ਕੀਤਾ। ਪੰਜਾਬੀ ਸ਼ਾਇਰ ਸਵਰਨਜੀਤ ਸਵੀ ਨੇ ਕਿਹਾ ਕਿ ਪ੍ਰੋ. ਪੂਰਨ ਸਿੰਘ ਨੇ ਪੰਜਾਬੀ ਜ਼ੁਬਾਨ ਨੂੰ ਅੰਤਰ-ਰਾਸ਼ਟਰੀ ਪਧਰ ’ਤੇ ਵਿਕਸਿਤ ਕੀਤਾ।

ਲੈਫਟੀਨੈਂਟ ਜਨਰਲ ਜੀ.ਐਸ.ਢਿੱਲੋਂ ਨੇ ਬਾਬਾ ਜੀ ਦੇ ਇਤਿਹਾਸ ਉਪਰ ਚਾਨਣਾ ਪਇਆ। ਇਸ ਕਵੀ ਦਰਬਾਰ ਵਿਚ ਪੰਮਦੀਪ, ਸੁਰਿੰਦਰ ਸਿੰਘ, ਸ਼ਬਨਮ, ਰਾਜ ਸੰਧੂ, ਹਰਮਿੰਦਰ ਸਿੰਘ ਵਿਰਦੀ, ਹਰਮਨਪ੍ਰੀਤ ਕੌਰ, ਸੰਦੀਪ, ਸਰਬਜੀਤ ਸਿੰਘ ਡਾ. ਹਰਪ੍ਰੀਤ ਸਿੰਘ, ਸਵਰਨਜੀਤ ਸਵੀ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਇਸ ਸਮਾਗਮ ਵਿਚ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਸੁਰਿੰਦਰ ਸਿੰਘ ਪਰਮਾਰ (ਜੁਆਇੰਟ ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਪਰਮਜੀਤ ਸਿੰਘ (ਮੈਂਬਰ ਸੋਸਾਇਟੀ), ਸ. ਕੁਲਜੀਤ ਸਿੰਘ (ਮੈਂਬਰ ਸੋਸਾਇਟੀ), ਰਜਿਸਟ੍ਰਾਰ ਡਾ ਧੀਰਜ ਸ਼ਰਮਾ, ਡੀਨ ਯੂ.ਆਈ.ਈ.ਟੀ ਡਾ. ਵਿਜੇ ਧੀਰ, ਡਾ. ਇੰਦੂ ਸ਼ਰਮਾ, ਡੀਨ ਅਕਾਦਮਿਕ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਨੇ ਬਾਖੂਬੀ ਕੀਤਾ। ਅੰਤ ਵਿਚ ਡਾ. ਅਮਰਜੀਤ ਸਿੰਘ ਨੇ ਆਏ ਹੋਏ ਸਮੁਚੇ ਮਹਿਮਾਨਾਂ ਦਾ ਧੰਨਵਾਦ ਕੀਤਾ।

Previous articleਸੁਰਗ ਦਾ ਝੂਟਾ
Next articleਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਧੁਦਿਆਲ ’ਚ 21 ਨੂੰ