ਪ੍ਰੋ ਢਿੱਲੋ ਦੀ “ਤਾਰੀਖ਼ ਬੋਲਦੀ ਹੈ – ਗਾਥਾ ਕਰਤਾਰਪੁਰ ਲਾਂਘੇ ਦੀ” ਪੁਸਤਕ ਪਾਕਿਸਤਾਨ ‘ਚ ਸ਼ਾਹਮੁਖੀ ਚ ਹੋਵੇਗੀ ਪਰਕਾਸ਼ਿਤ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

 

ਲੈਸਟਰ(ਸਮਾਜ ਵੀਕਲੀ): ਕਰਤਾਰਪੁਰ ਦਾ ਲਾਂਘਾ 2019 ਦੀ ਏਸ਼ੀਆ ਦੇ ਖ਼ਿੱਤੇ ਦੀ ਹੀ ਨਹੀਂ ਬਲਕਿ ਪੂਰੇ ਵਿਸ਼ਵ ਚ ਵਾਪਰੀ ਇਕ ਮਹੱਤਵ ਪੂਰਨ ਘਟਨਾ ਹੈ । 1947 ਤੋ ਬਾਅਦ 72 ਸਾਲ ਕਈ ਉਤਰਾਵਾਂ ਚੜ੍ਹਾਵਾ ਤੋ ਗੁਜ਼ਰਦਾ ਹੋਇਆ ਬਹੁਤ ਸਾਰੀਆਂ ਸਿਆਸੀ ਸ਼ਾਜਿਸ਼ਾ ਦਾ ਸ਼ਿਕਾਰ ਹੁੰਦਾ ਹੋਇਆ 2019 ਵਿੱਚ ਇਹ ਲਾਂਘਾ ਕਿਵੇਂ ਸਾਕਾਰ ਹੋਇਆ, ਇਸ ਦੇ ਪਿਛੋਕੜ ਚ ਬਹੁਤ ਵੱਡਾ ਇਤਿਹਾਸ ਲੁਕਿਆ ਹੋਇਆ ਹੈ, ਜਿਸ ਨੂੰ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਨੇ ਆਪਣੀ ਪੁਸਤਕ “ਤਾਰੀਖ਼ ਬੋਲਦੀ ਹੈ – ਗਾਥਾ ਕਰਤਾਰ ਪੁਰ ਲਾਂਘੇ ਦੀ” ਰਾਹੀਂ ਕਲਮਬੰਦ ਕਰਕੇ ਦਸਤਾਵੇਜ਼ੀ ਰੂਪ ਦਿੱਤਾ । ਉਹਨਾਂ ਦੁਆਰਾ ਰਚਿਤ ਉਕਤ ਪੁਸਤਕ ਪੰਜਾਬੀਆ ਖ਼ਾਸ ਕਰ ਸਿੱਖਾਂ ਦੇ ਇਤਿਹਾਸ ਵਿੱਚ ਜਿੱਥੇ ਕਰਤਾਰਪੁਰ ਸੰਬੰਧੀ ਪਹਿਲੀ ਪੁਸਤਕ ਹੋਣ ਵਜੋਂ ਸਤਿਕਾਰੀ ਗਈ ਉੱਥੇ ਇਸ ਪੁਸਤਕ ਦੀ ਪੂਰੇ ਵਿਸ਼ਵ ਦੇ ਭਾਈਚਾਰੇ ਚ ਖ਼ੂਬ ਚਰਚਾ ਹੋਈ ।

ਬੀਤੇ ਦਿਨ ਪ੍ਰੋ ਢਿੱਲੋਂ ਦੀ ਉਕਤ ਪੁਸਤਕ ਨੇ ਦੋ ਹੋਰ ਨਵੇਂ ਰਿਕਾਰਡ ਦਰਜ ਕੀਤੇ ਹਨ । ਪਹਿਲਾ ਇਹ ਕਿ ਪਾਕਿਸਤਾਨ ਦੇ ਕਿਸੇ ਉਚ ਵਿੱਦਿਅਕ ਅਦਾਰੇ ਵੱਲੋਂ ਲਹਿੰਦੇ ਪੰਜਾਬ ਵਿੱਚ ਲੋਕ ਅਰਪਿਤ ਹੋਣ ਵਾਲੀ ਇਹ ਪਹਿਲੀ ਪੁਸਤਕ ਬਣੀ ਦਿਸ ਨੂੰ ਗੌਰਮਿੰਟ ਕਾਲੇਜ ਯੂਨੀਵਰਸਿਟੀ ਦੇ ਉਪ ਕੁਲਪਤੀ ਜਨਾਬ ਅਸਗਰ ਜੈਦੀ ਨੇ ਆਪਣੇ ਕਰ ਕਮਲਾਂ ਨਾਲ ਲੋਕ ਅਰਪਿਤ ਕੀਤਾ ।

ਇਸ ਪੁਸਤਕ ਨੇ ਦੂਜਾ ਨਵਾਂ ਮੁਆਰਕਾ ਇਹ ਮਾਰਿਆ ਹੈ ਕਿ ਇਸ ਪੁਸਤਕ ਦੇ ਉਰਦੂ ਤੇ ਸ਼ਾਹਮੁਖੀ ਐਡੀਸ਼ਨ ਉਕਤ ਯੂਨੀਵਰਸਿਟੀ ਪ੍ਰਕਾਸ਼ਤ ਕਰੇਗੀ । ਇਸ ਸੰਬੰਧੀ ਜਾਣਕਾਰੀ ਦੇਂਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਅਸਗਰ ਜੈਦੀ ਨੇ ਕਿਹਾ ਕਿ “ਸਾਡੇ ਵਾਸਤੇ ਇਹ ਇਕ ਬਹੁਤ ਹੀ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੋਵੇਗੀ ਕਿ ਜੇਕਰ ਇਸ ਉਚ ਦਰਜੇ ਦੀ ਖੋਜ ਭਰਪੂਰ ਪੁਸਤਕ ਵਿਚਲੀ ਜਾਣਕਾਰੀ ਨੂੰ ਅਸੀਂ ਆਪਣੀ ਨੌਜਵਾਨੀ ਤੱਕ ਪਹੁੰਚ ਸਕੀਏ । ਉਹਨਾ ਕਿਹਾ ਕਿ ਪ੍ਰੋ ਢਿੱਲੋ ਨੇ ਕਰਤਾਰ ਪੁਰ ਸੰਬੰਧੀ ਖੋਜ ਕਰਕੇ ਬਹੁਤ ਵੱਡਾ ਉੱਦਮ ਕੀਤਾ ਹੈ ਤੇ ਹੁਣ ਅਗਲਾ ਕਾਰਜ ਸਾਡਾ ਹੈ ਕਿ ਅਸੀਂ ਵੀ ਆਪਣਾ ਫਰਜ ਅਦਾ ਕਰੀਏ । ਇਸ ਵਾਸਤੇ ਗੌਰਮਿੰਟ ਕਾਲੇਜ ਯੂਨੀਵਰਸਿਟੀ ਇਸ ਪੁਸਤਕ ਦਾ ਤਰਜਮਾ ਕਰਵਾ ਕੇ ਇਸ ਨੂੰ ਆਪਣੇ ਤੌਰ ‘ਤੇ ਯੂਨੀਵਰਸਿਟੀ ਪਰੈਸ ਦੁਆਰਾ ਪ੍ਰਕਾਸ਼ਤ ਕਰਕੇ ਪਾਕਿਸਤਾਨ ਦੇ ਅਵਾਮ ਤੱਕ ਪਹੁੰਚਾਏਗੀ ।

ਪ੍ਰੋ: ਢਿੱਲੋਂ ਨੇ ਗੌਰਮਿੰਟ ਕਾਲੋਜ ਯੂਨੀਵਰਸਿਟੀ ਦੇ ਉਪ ਕੁਲਪਕੀ ਡਾ: ਜੈਦੀ ਦੇ ਉਕਤ ਐਵਾਨ ‘ਤੇ ਭਰਵੀ ਖੁਸ਼ੀ ਦਾ ਪ੍ਰਗਟਾਨਾ ਕਰਦਿਆਂ ਕਿਹਾ ਕਿ ਯੂਨੀਵਰਲਿਟੀ ਦੇ ਉਕਤ ਬਹੁਤ ਵੱਡੇ ਫੈਸਲੇ ‘ਤੇ ਉਹਨਾ ਨੂੰ ਬਹੁਤ ਖੁਸ਼ੀ ਹੋਈ ਹੈ, ਬਾਬੇ ਨਾਨਕ ਦਾ ਸੁਨੇਹਾ ਘਰ ਘਰ ਪਹੁੰਚਣ ਦਾ ਰਾਹ ਮੋਕਲਾ ਹੋਇਆ ਹੈ ਤੇ ਉਹ ਆਪਣੇ ਆਪ ਨੂੰ ਵੱਡਭਾਗੀ ਮੰਨਦੇ ਹੋਏ ਯੂਨੀਵਰਸਿਟੀ ਦੇ ਉਪਕੁਲਪਤੀ ਜਨਾਬ ਡਾ; ਅਸਗਰ ਜੈਦੀ ਜੀ ਦਾ ਹਿਰਦੇ ਦੀਆਂ ਗਹੱਰਾਈਆਂ ਤੋਂ ਕੋਟਿਨ ਕੋਟਿ ਧਨਵਾਦ ਕਰਕੇ ਹਨ।

ਇਥੇ ਜਿਕਰਯੋਗ ਹੈ ਕਿ ਪ੍ਰੋ ਢਿੱਲੋਂ ਹੁਣ ਤੱਕ ਇਕ ਦਰਜਨ ਤੋ ਵੱਧ ਪੁਸਤਕਾ ਲਿਖ ਚੁੱਕੇ ਹਨ । ਉਹਨਾ ਦੁਆਰਾ ਅੰਗਰੇਜੀ ਭਾਸ਼ਾ ‘ਚ, ਸਮਾਜ ਵਿਗਿਆਨ ਤੇ ਮਨੋ ਵਿਗਿਆਨਕ ਵਿਸ਼ਿਆਂ ‘ਤੇ ਲਿਖਿਤ ਦੋ ਪੁਸਤਕਾ ਨੂੰ ਕੈਂਬਰਿਜ, ਆਕਸਫੋਰਡ ਤੇ ਲੰਡਨ ਯੂਨੀਵਰਸਿਟੀ ਵਰਗੇ ਨਾਮਵਰ ਤੇ ਵਿਸ਼ਵ ਪ੍ਰਸਿੱਧ ਅਦਾਰਿਆਂ ਦੀਆਂ ਰੈਫਰੈਂਸ ਪੁਸਤਕਾਂ ਹੋਣ ਦਾ ਮਾਣ ਪਰਾਪਤ ਕਰ ਚੁੱਕੀਆਂ ਹਨ ।

ਪੰਜਾਬ ਦੇ 1947 ਤੋ ਬਾਦ ਵਾਲੇ ਹਾਲਾਤਾਂ ਦਾ ਵਿਸਥਾਰ ਪੂਰਬਕ ਲੇਖਾ ਜੋਖਾ ਕਰਨ ਵਾਲੀ ਉਹਨਾ ਦੀ “ਰੰਗਲਾ ਪੰਜਾਬ ਕਿ ਕੰਗਲਾ ਪੰਜਾਬ !!” ਦੇ ਹੁਣ ਤੇਕ ਕਈ ਅਡੀਸ਼ਨ ਛਪ ਕੇ ਵਿਕ ਚੁਕੇ ਹਨ ਤੇ ਸੈਲਫ ਮੋਟੀਵੇਸ਼ਨਲ ਵਿਸੇ ਤੇ ਉਹਨਾ ਦੀਆਂ ਕਈ ਪੁਸਤਕਾਂ ਬਹੁ ਚਰਚਿਤ ਹਨ । ਪ੍ਰੋ ਢਿੱਲੋਂ ਚਲੰਤ ਮਾਮਲਿਆਂ ‘ਤੇ ਲਿਖਣ ਦੀ ਵਿਸ਼ੇਸ਼ ਮੁਹਾਰਤ ਰੱਖਦੇ ਹਨ ਤੇ ਉਹਨਾ ਦੇ ਵਿਸ਼ਲੇਸ਼ਣਾਤਮਕ ਲੇਖ ਅਕਸਰ ਹੀ ਅਖਬਾਰਾ ਤੇ ਸ਼ੋਸ਼ਲ ਮੀਡੀਏ ਵਿਚ ਛਪਦੇ ਰਹਿੰਦੇ ਹਨ ।

Previous articleIn a secular democracy, media turns a zealous fundraiser for Ram Temple
Next articleLate equaliser helps Goa draw 1-1 against Mohun Bagan