ਪ੍ਰਿੰਸੀਪਲ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਮਹਿਤਪੁਰ ਕੰਨਿਆ ਸਕੂਲ ਚ ਵਿਗਿਆਨ ਮੇਲਾ ਕਰਵਾਇਆ ਗਿਆ

ਮਹਿਤਪੁਰ (ਨੀਰਜ ਵਰਮਾ) – ਪ੍ਰਿੰਸੀਪਲ ਹਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਹਦਾਇਤਾਂ ਤੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਹਿਤਪੁਰ ਵਿਖੇ ਲਗਾਇਆ ਗਿਆ । ਦੋ ਦਿਨਾਂ ਸਾਇੰਸ ਮੇਲਾ ਹਰ ਪੱਖੋਂ ਵੱਖਰਾ ਸੀ। ਇਸ ਵਿਗਿਆਨ ਐਕਟਿਵਟੀ ਮੇਲੇ ਦਾ ਉਦਘਾਟਨ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਮੈਂਬਰ ਸ਼੍ਰੀਮਤੀ ਹਰਜਿੰਦਰ ਕੌਰ ਨੇ ਕੀਤਾ।
               ਇਸ ਮੌਕੇ ਵਿਭਾਗ ਵਲੋਂ ਬਲਾਕ ਮੈਂਟਰ ਸੁਖਵਿੰਦਰ ਸਿੰਘ ਮਾਣਕ ਉਚੇਰੇ ਤੋਰ ਅਤੇ ਸ਼੍ਰੀਮਤੀ ਬਿੰਦਰ ਕੌਰ, ਸ਼੍ਰੀਮਤੀ ਸੁਖਜਿੰਦਰ ਕੌਰ, ਗੁਰਮੀਤ ਸਿੰਘ ਹਾਜਰ ਸਨ। ਪਹਿਲੇ ਦਿਨ 6 ਵੀ ਤੋਂ 8 ਵੀ ਤੱਕ ਦੀਆ ਵਿਦਿਆਰਥਣਾਂ ਨੇ ਆਪਣੀਆਂ ਕਿਆਵਾਂ ਵੱਖ ਵੱਖ ਢੰਗਾਂ ਨਾਲ ਪੇਸ਼ ਕੀਤੀਆਂ । ਬਾਹਰੋ ਪ੍ਰਾਈਵੇਟ ਸਕੂਲਾਂ ਦੇ ਪਦਰਸ਼ਨੀ ਦੇਖਣ ਆਏ ਵਿਦਿਆਰਥੀਆਂ ਨੇ ਪ੍ਰਦਰਸ਼ਿਤ ਚਾਰਟਾਂ ਅਤੇ ਮਾਡਲਾਂ ਦੀ ਸ਼ਲਾਘਾ ਕੀਤੀ । ਵਿਗਿਆਨ ਮੇਲੇ ਨੂੰ ਸੁਚਾਰੂ  ਰੂਪ ਚ ਚਲਾਉਣ ਚ ਵਿਸ਼ੇਸ ਯੋਗਦਾਨ ਵਿਗਿਆਨ ਅਧਿਆਪਕਾਂ ਨਰੇਸ਼ ਕੁਮਾਰ, ਸ਼੍ਰੀਮਤੀ ਅਮਨਦੀਪ, ਸ਼੍ਰੀਮਤੀ ਮਨਿੰਦਰਪਾਲ ਕੌਰ, ਸ਼੍ਰੀਮਤੀ ਰੂਬੀ , ਸ਼੍ਰੀਮਤੀ ਨੀਤੂ ਨੇ ਪਾਇਆ।
Previous articleWill ED probe against Pawar help Cong-NCP in Maharashtra polls?
Next articleਨੰਬਰਦਾਰ ਯੂਨੀਅਨ ਮਨਾਏਗੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਹਾੜਾ- ਅਸ਼ੋਕ ਸੰਧੂ ਨੰਬਰਦਾਰ