ਲਖ਼ਨਊ ਟਰੈਫ਼ਿਕ ਪੁਲੀਸ ਨੇ ਉਸ ਸਕੂਟਰੀ ਦੇ ਮਾਲਕ ਦਾ 6,300 ਰੁਪਏ ਦਾ ਚਲਾਨ ਕੀਤਾ ਹੈ ਜਿਸ ’ਤੇ ਬੈਠ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਸਾਬਕਾ ਆਈਪੀਐੱਸ ਅਧਿਕਾਰੀ ਐੱਸ.ਆਰ. ਦਾਰਾਪੁਰੀ ਦੇ ਘਰ ਪੁੱਜੀ ਸੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਸੀ। ਸਾਬਕਾ ਅਧਿਕਾਰੀ ਦੇ ਘਰ ਜਾਂਦਿਆਂ ਪ੍ਰਿਯੰਕਾ ਦੇ ਵਾਹਨ ਨੂੰ ਪੁਲੀਸ ਨੇ ਰੋਕਿਆ ਸੀ ਤੇ ਮਗਰੋਂ ਉਹ ਸਕੂਟਰੀ ’ਤੇ ਬੈਠ ਮੰਜ਼ਿਲ ’ਤੇ ਪਹੁੰਚ ਗਈ ਸੀ। ਪੁਲੀਸ ਮੁਤਾਬਕ ਚਾਲਕ ਤੇ ਪਿੱਛੇ ਬੈਠੀ ਪ੍ਰਿਯੰਕਾ ਨੇ ਹੈਲਮਟ ਨਹੀਂ ਪਹਿਨਿਆ ਹੋਇਆ ਸੀ। ਸਕੂਟਰੀ ਕਾਂਗਰਸੀ ਆਗੂ ਧੀਰਜ ਗੁੱਜਰ ਦੀ ਹੈ। ਪ੍ਰਿਯੰਕਾ ਗਾਂਧੀ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ’ਤੇ ਸਾਰੀਆਂ ਹੱਦਾਂ ਉਲੰਘਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਦੀ ਮਹਿਲਾ ਵਰਕਰ ਸਦਾਫ਼ ਜ਼ਫ਼ਰ ਨੂੰ ‘ਬੇਬੁਨਿਆਦ’ ਦੋਸ਼ਾਂ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
INDIA ਪ੍ਰਿਯੰਕਾ ਨੂੰ ਸਕੂਟਰੀ ’ਤੇ ਬਿਠਾਉਣ ਵਾਲੇ ਕਾਂਗਰਸੀ ਆਗੂ ਦਾ ਚਲਾਨ