ਗੁਹਾਟੀ (ਸਮਾਜ ਵੀਕਲੀ) : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਗੁਹਾਟੀ ਦੇ ਕਾਮਾਖਿਆ ਮੰਦਿਰ ਵਿੱਚ ਪੂਜਾ ਕਰਕੇ ਸੋਮਵਾਰ ਨੂੰ ਦੋ ਦਿਨਾਂ ਅਸਾਮ ਦੌਰੇ ਦੀ ਸ਼ੁਰੂਆਤ ਕੀਤੀ। ਅਸਾਮ ਵਿੱਚ 126 ਮੈਂਬਰੀ ਵਿਧਾਨ ਸਭਾ ਲਈ 27 ਮਾਰਚ, ਇਕ ਅਪਰੈਲ ਅਤੇ 6 ਅਪਰੈਨ ਨੂੰ ਤਿੰਨ ਗੇੜਾਂ ਵਿੱਚ ਮਤਦਾਨ ਹੋਵੇਗਾ। ਪ੍ਰਿਯੰਕਾ ਸਭ ਤੋਂ ਪਹਿਲਾਂ ਜਲੁਕਬਾਰੀ ਇਲਾਕੇ ਵਿੱਚ ਰੁਕੀ, ਜਿਥੇ ਕਾਂਗਰਸ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਬਾਅਦ ਉਹ ਨੀਲਾਂਚਲ ਦੀਆਂ ਪਹਾੜੀਆਂ ਵਿੱਚ ਸਥਿਤ ਸ਼ਕਤੀ ਪੀਠ ਲਈ ਰਵਾਨਾ ਹੋਈ। ਕਾਂਗਰਸ ਆਗੂ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਮੰਦਿਰ ਆਉਣਾ ਚਾਹੁੰਦੀ ਸੀ ਅਤੇ ‘‘ ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਗਈ। ’’ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ ਮੈਂ ਆਪਣੇ, ਆਪਣੇ ਪਰਿਵਾਰ ਅਤੇ ਸਭ ਤੋਂ ਵਧ ਅਸਾਮ ਦੇ ਲੋਕਾਂ ਲਈ ਦੁਆਵਾਂ ਮੰਗੀਆਂ। ’’ ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਆਪਣੇ ਫੇਸਬੁੱਕ ਪੇਜ ’ਤੇ ਅਸਾਮ ਦੇ ਆਪਣੇ ਦੋ ਦਿਨਾਂ ਦੌਰੇ ਦੀ ਸ਼ੁਰੂਆਤ ਕਾਮਾਖਿਆ ਮੰਦਿਰ ਵਿੱਚ ਨਤਮਸਤਕ ਹੋਣ ਨਾਲ ਕਰਨ ਦੀ ਜਾਣਕਾਰੀ ਦਿੱਤੀ ਸੀ।