(ਸਮਾਜ ਵੀਕਲੀ)
ਪ੍ਰਸਥਿਤੀਆਂ ਵੀ ਜ਼ਿੰਦਗੀ ‘ਚ ਆਪਣਾ ਦਸਤੂਰ ਭਰਦੀਆਂ ਨੇ
ਆਪਣੇ ਅਨੁਸਾਰ ਹੀ ਜੀਣ ਲਈ ਅਕਸਰ ਮਜ਼ਬੂਰ ਕਰਦੀਆਂ ਨੇ
ਚਾਹ ਕੇ ਵੀ ਇਨਸਾਨ ਇਨ੍ਹਾਂ ਤੋਂ ਦੂਰ ਕਿਤੇ ਨਹੀਂ ਜਾ ਸਕਦਾ,
ਹਾਲਾਤ ਵਿਗੜ ਸਕਦੇ ਨੇ, ਸੁਪਨੇ ਚਕਨਾਚੂਰ ਕਰਦੀਆਂ ਨੇ
ਕੈਦ ਕਰਦੀਆਂ ਨੇ ਬੰਦਿਸ਼ਾਂ ਇਨਸਾਨ ਦੀਆਂ ਆਜ਼ਾਦ ਇੱਛਾਵਾਂ ਨੂੰ
ਆਜ਼ਾਦੀ ਮਿਲ ਵੀ ਜਾਵੇ ਜੇ ਅਸੂਲੋਂ ਦੂਰ ਕਰਦੀਆਂ ਨੇ
ਦੋਰਾਹੇ, ਚੌਰਾਹੇ ਸਫ਼ਰ-ਏ-ਜ਼ਿੰਦਗੀ ‘ਚ ਆਉਂਦੇ ਹੀ ਰਹਿੰਦੇ ਨੇ ਅਕਸਰ
ਸਨਮੁਖ ਹੋ ਪ੍ਰਸਥਿਤੀਆਂ ਸੋਚਣ ਲਈ ਮਜਬੂਰ ਕਰਦੀਆਂ ਨੇ
ਹਾਲਾਤ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਵੀ ਕਲਾ ਹੈ ਦੋਸਤ!
ਨਵੀਂ ਸੋਚ, ਨਵੀਂ ਜ਼ਿੰਦਗੀ ‘ਚ ਨਵਾਂ ਹੀ ਸਰੂਰ ਭਰਦੀਆਂ ਨੇ
ਜਿੱਦੀ ਹੋਣਾ ਵੀ ਕਿਸੇ ਹੱਦ ਤੱਕ ਬਿਲਕੁਲ ਠੀਕ ਨਹੀਂ ਹੁੰਦਾ
ਅਜਿਹੀਆਂ ਸੋਚਾਂ ਇਨਸਾਨੀ ਫ਼ਿਤਰਤ ਵਿਚ ਗ਼ਰੂਰ ਭਰਦੀਆਂ ਨੇ
ਸਮਝੌਤਿਆਂ ਦੇ ਨਾਲ ਹੀ ਸੌਖੀ ਚਲਦੀ ਹੈ ਜ਼ਿੰਦਗੀ ‘ਲਾਂਬੜਾ’
ਅਨੁਕੂਲ ਪ੍ਰਸਥਿਤੀਆਂ ਹੀ ਸਾਡੇ ਜੀਵਨ ‘ਚ ਨੂਰ ਭਰਦੀਆਂ ਨੇ
ਸੁਰਜੀਤ ਸਿੰਘ ਲਾਂਬੜਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly