ਨਵੀਂ ਦਿੱਲੀ (ਸਮਾਜਵੀਕਲੀ): ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਉਤੇ ਵਿਅੰਗ ਕਸਦਿਆਂ ਕਿਹਾ ਕਿ ਇਹ ਵੇਲਾ ਕਰੋਨਾਵਾਇਰਸ ਨਾਲ ਲੜਨ ਦਾ ਹੈ, ਚੋਣਾਂ ਲੜਨ ਦਾ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਚੋਣਾਂ ਕਰਵਾਉਣ ਦੀ ‘ਕਾਹਲੀ’ ਵਿਚ ਲੋਕਾਂ ਦੀ ਜਾਨ ਖ਼ਤਰੇ ਵਿਚ ਨਹੀਂ ਪਾਉਣੀ ਚਾਹੀਦੀ। ਕਿਸ਼ੋਰ ਨੇ ਕਿਹਾ ਕਿ ਸੂਬੇ ’ਚ ਸਥਿਤੀ ਵਿਗੜ ਰਹੀ ਹੈ ਤੇ ਸਰਕਾਰੀ ਮਸ਼ੀਨਰੀ ਦਾ ਵੱਡਾ ਹਿੱਸਾ ਤੇ ਸਰੋਤ ਚੋਣ ਤਿਆਰੀਆਂ ’ਚ ਲਾ ਦਿੱਤੇ ਗਏ ਹਨ।
HOME ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ’ਤੇ ਨਿਸ਼ਾਨਾ ਸੇਧਿਆ