ਭਵਿੱਖ ਵਿੱਚ ਵੀ ਦਿੱਲੀ ਬੈਠੇ ਕਿਸਾਨਾਂ ਲਈ ਹਰ ਸੰਭਵ ਸਹਾਇਤਾ ਹੋਵੇਗੀ-ਮਲਕਿੰਦਰ ਸਿੰਘ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਤੇ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਤਿੰਨ ਕਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਵਿੱਚ ਚੱਲ ਕਿਰਸਾਨੀ ਸਘੰਰਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਪ੍ਰਵਾਸੀ ਭਾਰਤੀ ਤੇ ਸਮਾਜ ਸੇਵਕ ਟਰਾਂਸਪੋਰਟ ਵਾਲੇ ਮਲਕਿੰਦਰ ਸਿੰਘ ਸੁਨਰ ਯੂ ਐਸ ਏ ਵਾਲਿਆਂ ਆਪਣੇ ਵੱਲੋਂ ਦਿੱਲੀ ਵਿੱਚ ਕਿਰਸਾਨੀ ਸਘੰਰਸ਼ ਲਈ ਭੇਜੇ ਰਾਸ਼ਨ ਦੇ ਦੋ ਟਰੱਕਾਂ ਨੂੰ ਦਿੱਲੀ ਰਵਾਨਾ ਕਰਨ ਲਈ ਹਰੀ ਝੰਡੀ ਦੇਣ ਮੌਕੇ ਜਸਵੰਤ ਸਿੰਘ ਕਾਹਲੋਂ, ਜਸਵਿੰਦਰ ਸਿੰਘ, ਗੁਲਜਾਰ ਸਿੰਘ ,ਮਨਜਿੰਦਰ ਸਿੰਘ,ਮੁਖਤਿਆਰ ਸਿੰਘ ਆਦਿ ਦੀ ਹਾਜਰੀ ਵਿੱਚ ਕੀਤਾ।
ਉਹਨਾਂ ਕਿਹਾ, ਉਹ ਵੀ ਕਿਸਾਨ ਦੇ ਪੁੱਤ ਹਨ । ਇਸ ਲਈ ਉਹਨਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਸਘੰਰਸ਼ ਕਰ ਰਹੇ ਕਿਸਾਨਾਂ ਦੀ ਬਾਂਹ ਫੜਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਰਵੀਈਆ ਛੱਡਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਕਨੂੰਨ ਰੱਦ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਮੇਰੇ ਵੱਲੋਂ ਭਵਿੱਖ ਵਿੱਚ ਵੀ ਦਿੱਲੀ ਬੈਠੇ ਕਿਸਾਨਾਂ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਤੇ ਗੁਰਮੀਤ ਸਿੰਘ ਭਲਵਾਨ ਨਵਜੋਤ ਸਿੰਘ ਜੋਤਾ,ਜਸਵੰਤ ਸਿੰਘ ਕਾਹਲੋਂ, ਜਸਵਿੰਦਰ ਸਿੰਘ, ਗੁਲਜਾਰ ਸਿੰਘ ,ਮਨਜਿੰਦਰ ਸਿੰਘ,ਮੁਖਤਿਆਰ ਸਿੰਘ ਆਦਿ ਹਾਜਰ ਸਨ।