ਸੁਲਤਾਨਪੁਰ ਲੋਧੀ – (ਹਰਜਿੰਦਰ ਛਾਬੜਾ) – ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਵੱਲੋ ਆਪਣੀ ਜਨਮ ਭੂਮੀ ਪੰਜਾਬ ਦੀ ਧਰਤੀ ਲਈ ਨਿਭਾਈਆਂ ਰਹੀਆਂ ਸੇਵਾਵਾਂ ਤੋ ਪ੍ਰਭਾਵਿਤ ਹੋਕੇ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਨੇ ਇਕ ਨਵਾਂ ਗੀਤ ਰਿਕਾਰਡ ਕਰਵਾਇਆ ਜਿਸ ਵਿਚ ਉਸਨੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀ ਚੜ੍ਹਦੀ ਕਲ੍ਹਾ ਮੰਗੀ ਹੈ ਜੋ ਵਿਦੇਸ਼ਾਂ ਵਿਚ ਰਹਿਕੇ ਸਖਤ ਮਿਹਨਤ ਕਰਨ ਦੇ ਨਾਲ ਪੰਜਾਬ ਵਿਚ ਵੱਸਦੇ ਆਪਣੇ ਭਰਾਵਾਂ ਦੀ ਹਰ ਮਾੜੇ ਚੰਗੇ ਸਮੇ ਬਾਂਹ ਫੜਦੇ ਹਨ।
ਬਲਵੀਰ ਸ਼ੇਰਪੁਰੀ ਦੇ ਇਸ ਨਵੇਂ ਗੀਤ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਕਰ ਕਮਲਾਂ ਨਾਲ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਰਿਲੀਜ਼ ਕਰਦੇ ਆਖਿਆ ਕਿ ਹਰ ਇਨਸਾਨ ਸਮਾਜ ਨੂੰ ਸਹੀ ਦਿਸ਼ਾ ਵਲ ਲਿਜਾਣ ਲਈ ਬਣਦਾ ਯੋਗਦਾਨ ਪਾ ਰਿਹਾ ਹੈ । ਇਸ ਤਰ੍ਹਾਂ ਪ੍ਰਵਾਸੀ ਪੰਜਾਬੀਆਂ ਵਲੋ ਪੰਜਾਬ ਵਾਸੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਗੀਤ ਰੂਪੀ ਪੇਸ਼ ਕਰਕੇ ਬਲਵੀਰ ਸ਼ੇਰਪੁਰੀ ਨੇ ਸਲਾਹੁਣਯੋਗ ਉਪਰਾਲਾ ਕੀਤਾ ਹੈ । ਇਸ ਮੌਕੇ ਪੱਤਰਕਾਰ ਸਾਬੀ ਚੀਨੀਆ, ਗਾਇਕ ਬਲਵੀਰ ਸ਼ੇਰਪੁਰੀ, ਗਾਇਕ ਸਿੱਧੂ ਸਤਨਾਮ , ਢਾਡੀ ਲਖਵਿੰਦਰ ਸਿੰਘ ਲਹਿਰੀ ਉਚੇਚੇ ਤੌਰ ਤੇ ਮੌਜੂਦ ਸਨ।
ਗੀਤ ਸਬੰਧੀ ਜਾਣਕਾਰੀ ਸਾਝੀ ਕਰਦਿਆਂ ਸ਼ੇਰਪੁਰੀ ਨੇ ਦੱਸਿਆ ਕਿ ਵੀਡੀਉ ਫਿਲਮਾਕਣ ਕੁਲਦੀਪ ਸਿੰਘ ਪੁਰੀ ਵੱਲੋ ਕੀਤਾ ਗਿਆ ਹੈ “ਵਰਲਡ ਕੈਂਸਰ ਕੇਅਰ, ਦੀ ਪੂਰੀ ਟੀਮ ਅਤੇ ਸ ਕੁਲਵੰਤ ਸਿੰਘ ਧਾਲੀਵਾਲ ਇਕ ਮਾਡਲ ਦੇ ਰੂਪ ਵਿਚ ਨਜ਼ਰ ਆਉਣਗੇ ਨਿਰਵੈਲ ਸਿੰਘ ਢਿੱਲੋ ਨੇ ਗੀਤ ਨੂੰ ਕਲਮਬੱਧ ਕੀਤਾ ਹੈ ।