ਪ੍ਰਧਾਨ ਮੰਤਰੀ ਨੂੰ ਬੋਧੀ ਅਵਸ਼ੇਸ਼ਾਂ ਦੀ ਸੰਭਾਲ ਬਾਬਤ ਦਿੱਤਾ ਮੰਗ ਪੱਤਰ

ਫੋਟੋ ਕੈਪਸ਼ਨ: ਐਡੀਸ਼ਨਲ ਡਿਪਟੀ ਕਮਿਸ਼ਨਰ ਸ਼੍ਰੀ ਜਸਬੀਰ ਸਿੰਘ ਨੂੰ ਮੈਮੋਰੰਡਮ ਸੌਂਪਦੇ ਹੋਏ ਸੰਸਥਾਵਾਂ ਦੇ ਪ੍ਰਤੀਨਿਧੀ   

 

 ਜਲੰਧਰ (ਸਮਾਜ ਵੀਕਲੀ):  ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.), ਅੰਬੇਡਕਰ ਭਵਨ ਟਰੱਸਟ (ਰਜਿ.), ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਇਕਾਈ, ਡਾ. ਬੀ. ਆਰ. ਅੰਬੇਡਕਰ ਮੈਮੋਰੀਅਲ ਟਰੱਸਟ (ਰਜਿ.) ਬੁੱਧ ਵਿਹਾਰ ਸਿਧਾਰਥ ਨਗਰ, ਡਾ. ਅੰਬੇਡਕਰ ਵੈੱਲਫੇਅਰ ਸੁਸਾਇਟੀ, ਅੰਬੇਡਕਰ ਬੁੱਧ ਵਿਹਾਰ  ਮਕਸੂਦਾਂ, ਜਲੰਧਰ ਅਤੇ ਪੰਜਾਬ ਬੁੱਧਿਸਟ ਸੋਸਾਇਟੀ (ਰਜਿ.) ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਦੁਆਰਾ ਇੱਕ ਸਾਂਝਾ ਮੰਗ ਪੱਤਰ ਦਿੱਤਾ.

ਇਸ ਮੰਗ ਪੱਤਰ ਵਿਚ  ਬੇਨਤੀ ਕੀਤੀ ਗਈ ਹੈ ਕਿ ਰਾਮ ਮੰਦਰ ਦੀ ਉਸਾਰੀ ਲਈ ਜ਼ਮੀਨ ਦੇ ਪੱਧਰ ਦੇ ਨਿਰਮਾਣ ਦੌਰਾਨ ਅਯੁੱਧਿਆ ਦੀ ਜਗ੍ਹਾ ‘ਤੇ ਜੋ ਬੋਧੀ ਅਵਸ਼ੇਸ਼ ਮਿਲੇ ਹਨ, ਇਹ ਬੋਧੀ ਵਿਰਾਸਤ ਹਨ ਅਤੇ ਇਸ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅਧੀਨ ਹੋਣਾ ਚਾਹੀਦਾ ਹੈ. ਹਾਲਾਂਕਿ, ਇਹ ਪੁਰਾਣੀਆਂ ਚੀਜ਼ਾਂ ਪ੍ਰਾਈਵੇਟ ਪਾਰਟੀ ਦੁਆਰਾ ਕਰੱਸ਼ਰ ਵਿਚ ਨਸ਼ਟ ਕੀਤੇ ਜਾਣ ਦਾ ਪਤਾ ਲੱਗਿਆ ਹੈ ਜੋ ‘ਦ ਇੰਸੀਐਂਟ ਮੋਨੂਮੇਂਟਸ ਐਂਡ ਆਰਚਾਇਓਲੋਗੀਕੈਲ ਸਾਈਟਸ ਐਂਡ ਰੇਮੈਨਸ ਐਕਟ 1958 (ਐਕਟ ਨੰ. 24 ਓਫ 1958) ਅਮੈਂਡਡ ਇਨ 2010 ‘ ਦੀ ਧਾਰਾ 30, ਧਾਰਾ (1) ਦੀ ਉਪ-ਧਾਰਾ (i) ਦੀ ਉਲੰਘਣਾ ਹੈ.

ਮੰਗ ਪੱਤਰ ਵਿਚ ਪ੍ਰਧਾਨ ਮੰਤਰੀ ਨੂੰ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਏਐਸਆਈ ਦੀ ਹਿਰਾਸਤ ਅਤੇ ਹਿਫਾਜ਼ਤ ਅਧੀਨ ਇਹ ਬੋਧੀ ਅਵਸ਼ੇਸ਼ ਬਚੇ ਰਹਿਣ। ਇਸ ਮੌਕੇ ਮੈਡਮ ਸੁਦੇਸ਼ ਕਲਿਆਣ, ਵਰਿੰਦਰ  ਕੁਮਾਰ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਰਾਮ ਲਾਲ ਦਾਸ, ਸ਼ਾਮ ਲਾਲ, ਬਲਦੇਵ ਰਾਜ ਜੱਸਲ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਹਰਭਜਨ ਸਾਂਪਲਾ ਅਤੇ ਐਡਵੋਕੇਟ ਰਾਜਿੰਦਰ ਆਜ਼ਾਦ ਹਾਜਰ ਸਨ.

ਵਰਿੰਦਰ ਕੁਮਾਰ

ਜਨਰਲ ਸਕੱਤਰ  

 

 

 

Previous articleਤੰਬਾਕੂ ਦਾ ਸੇਵਨ, ਮੌਤ ਨੂੰ ਸੱਦਾ – 31 ਮਈ ਕੌਮਾਂਤਰੀ ਤੰਬਾਕੂਮੁਕਤ ਦਿਵਸ ‘ਤੇ ਵਿਸ਼ੇਸ਼ 
Next articleबौद्ध अवशेषों की देखभाल के संबंध में प्रधानमंत्री को सौंपा ज्ञापन