ਅੱਪਰਾ (ਸਮਾਜ ਵੀਕਲੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਭਾਰਤੀ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਪੂੰਜੀਪਤੀਆਂ ਦੀ ਸਰਕਾਰ ਬਣ ਚੁੱਕੀ ਹੈ ਤੇ ਇਹ ਬਿੱੱਲ ਪਾਸ ਕਰਕੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਥੇਦਾਰ ਹਰਮਿੰਦਰ ਸਿੰਘ ਖਹਿਰਾ ਜਨਰਲ ਸਕੱਤਰ ਭਾਕਿਯੂ ਪੰਜਾਬ, ਸੁਲੱਖਣ ਸਿੰਘ ਅੱਪਰਾ, ਨਿੱਕੂ, ਅਮਰੀਕ ਸਿੰਘ ਮੰਡੀ, ਗੁਰਮੀਤ ਸਿੰਘ ਲਾਂਦੜਾ, ਹਰੀ ਸਿੰਘ ਸਮਰਾੜੀ, ਗੁਰਦੇਵ ਸਿੰਘ ਤੂਰਾਂ, ਪੋਲਾ ਗੜ•ੀ, ਜੋਗਿੰਦਰ ਸਿੰਘ ਮੰਡੀ, ਜਸਵੀਰ ਸਿੰਘ ਮੰਡੀ, ਬਖਤਾਵਰ ਸਿੰਘ, ਬਚਿੱਤਰ ਸਿੰਘ, ਹਰਜੀਤ ਸਿੰਘ ਮੰਡੀ, ਕਰਨੈਲ ਸਿੰਘ ਜਗਤਪੁਰ, ਹਰਮੇਸ਼ ਮੰਡੀ, ਬਲਵਿੰਦਰ ਸਿੰਘ ਬਿੰਦਾ, ਪਰਮਜੀਤ ਸਿੰਘ ਸਾਬਕਾ ਐਸ. ਡੀ. ਓ. ਮੰਡੀ, ਜਥੇਦਾਰ ਚੂਹੜ ਸਿੰਘ, ਜੋਗਿੰਦਰ ਸਿੰਘ ਜੱਜਾ ਖੁਰਦ, ਜੀਤਾ ਸਿੰਘ ਆਦਿ ਵੀ ਹਾਜ਼ਰ ਸਨ।