(ਸਮਾਜ ਵੀਕਲੀ)
ਦੇਹ ਬੈਠੀ ਪਰਦੇਸ ਪਰ ਰੂਹ ਦਿੱਲੀ ਜੀ।
ਬੇਵਸੀਆਂ ਦੇ ਹੱਥੋਂ ਜਾ ਰਹੀ ਛਿੱਲੀ ਜੀ।
ਕਾਸ਼! ਹੁੰਦੀ ਵਿੱਚ ਇੰਡੀਆ ਸੰਗ ਜੁਝਾਰੂਆਂ ਦੇ।
ਬੀਬੀਆਂ, ਬਜੁਰਗਾਂ, ਬੱਚਿਆਂ, ਜਵਾਨਾਂ, ਉਡਾਰੂਆਂ ਦੇ।
ਨਾਹਰਿਆਂ ਵਾਲ਼ੀ ਗੂੰਜ ਪਾਉਂਦੀ ਨਾ ਢਿੱਲੀ ਜੀ।
ਦੇਹ ਬੈਠੀ ਪਰਦੇਸ ਪਰ ਰੂਹ ਦਿੱਲੀ ਜੀ।
ਬੇਵਸੀਆਂ ਦੇ ਹੱਥੋਂ ਜਾ ਰਹੀ ਛਿੱਲੀ ਜੀ।
ਬੇਸ਼ੱਕ ਸ਼ਗਨਾਂ ਦਾ ਨਹੀਂ ਪਰ ਕੰਮ ਅਹਿਮ ਬੜਾ।
ਛੋਟੀ ਨੀਤ ਦਾ ਕੱਢਣਾ ਪੈਣਾ ਵਹਿਮ ਬੜਾ।
ਆਗੂਆਂ ਦੀ ਗੱਲ ਮੰਨ ਤੇ ਦੱਬ ਕੇ ਕਿੱਲੀ ਜੀ।
ਦੇਹ ਬੈਠੀ ਪਰਦੇਸ ਪਰ ਰੂਹ ਦਿੱਲੀ ਜੀ।
ਬੇਵਸੀਆਂ ਦੇ ਹੱਥੋਂ ਜਾ ਰਹੀ ਛਿੱਲੀ ਜੀ।
ਚਿੱਤ ਪਿਆ ਤਰਸੇ ਭਗਤਾਂ ਉੱਤੇ ਵਰ੍ਹਨੇ ਨੂੰ।
ਗੋਦੀ ਮੀਡੀਆ ਦੇ ਨਾਲ਼ ਟਿੱਚਰਾਂ ਕਰਨੇ ਨੂੰ।
ਕਰ ਕਰ ਝੇਡਾਂ ਚਾਹਵਾਂ ਉਡਾਉਣੀ ਖਿੱਲੀ ਜੀ।
ਦੇਹ ਬੈਠੀ ਪਰਦੇਸ ਪਰ ਰੂਹ ਦਿੱਲੀ ਜੀ।
ਬੇਵਸੀਆਂ ਦੇ ਹੱਥੋਂ ਜਾ ਰਹੀ ਛਿੱਲੀ ਜੀ।
ਧੀਉ, ਪੁੱਤਰੋ, ਵੀਰੋ ਬਹੁਤ ਸ਼ਾਬਾਸ਼ਾਂ ਨੇ।
ਰਣਬੀਰ ਬੱਲ ਨੂੰ ਬਲ ਥੋਡੇ ਤੋਂ ਆਸਾਂ ਨੇ।
ਏਕੇ ਦੀ ਗੰਢ ਪਾ ਨਾ ਦੇਣਾ ਢਿੱਲੀ ਜੀ।
ਦੇਹ ਬੈਠੀ ਪਰਦੇਸ ਪਰ ਰੂਹ ਦਿੱਲੀ ਜੀ।
ਬੇਵਸੀਆਂ ਦੇ ਹੱਥੋਂ ਜਾ ਰਹੀ ਛਿੱਲੀ ਜੀ।
ਰਣਬੀਰ ਕੌਰ ਬੱਲ।
+15108616871