(ਸਮਾਜ ਵੀਕਲੀ)
ਸਾੜ ਪਰਾਲ਼ੀ ਪ੍ਰਦੂਸ਼ਣ ਹੁੰਦਾ
ਕੋਈ ਸ਼ੱਕ ਨਹੀ ਹੈ ਭਾਈ।
ਸਮਝਾਉਣ ਦਾ ਫਰਜ਼ ਹੈ ਬਣਦਾ
ਸਭ ਜਾਂਦੇ ਨੇ ਸਮਝਾਈ ।
ਪਲਾਸਟਿਕ ਦਾ ਉਤਪਾਦ ਜੋ ਕਰਦੇ
ਨਾਲੇ ਵੱਡੀ ਕਰਨ ਕਮਾਈ
ਹਰ ਪਲ਼ ਜਿੱਥੋਂ ਨਿੱਕਲੇ ਧੂੰਆਂ
ਕਿਉਂ ਥਰਮਲ ਫਿਰੋੰ ਭੁਲਾਈ।
ਵੱਡੇ ਵੱਡੇ ਉਦਯੋਗ ਨੀ ਦਿਸਦੇ
ਜਿਨ੍ਹਾਂ ਪਾਣੀਆਂ ਜ਼ਹਿਰ ਮਿਲਾਈ।
ਫੇਰ ਇਕੱਲਾ ਅੰਨਦਾਤਾ ਹੈ ਦੋਸ਼ੀ
ਇਹ ਗੱਲ ਸਮਝ ਨਾ ਆਈ।
ਜਤਿੰਦਰ ਭੁੱਚੋ
9501475400