ਪ੍ਰਜਨੇਸ਼ ਵਿੰਸਟਨ ਸੇਲਮ ਓਪਨ ’ਚੋਂ ਬਾਹਰ

ਪ੍ਰਜਨੇਸ਼ ਗੁਣੇਸ਼ਵਰਨ ਦੁਨੀਆਂ ਦੇ 30ਵੇਂ ਨੰਬਰ ਦੇ ਖਿਡਾਰੀ ਬੈਨੋਇਤ ਪੇਅਰੇ ਤੋਂ ਦੂਜੇ ਗੇੜ ਵਿੱਚ ਹਾਰ ਕੇ ਵਿੰਸਟਨ ਸੇਲਮ ਓਪਨ ਏਟੀਪੀ 250 ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਵਿਸ਼ਵ ਦਰਜਾਬੰਦੀ ਵਿੱਚ 89ਵੇਂ ਸਥਾਨ ’ਤੇ ਕਾਬਜ਼ ਗੁਣੇਸ਼ਵਰਨ ਨੂੰ ਫਰਾਂਸੀਸੀ ਵਿਰੋਧੀ ਨੇ 6-3, 7-5 ਨਾਲ ਹਰਾਇਆ। ਪੇਅਰੇ ਨੇ ਗੁਣੇਸ਼ਵਰਨ ਦੇ ਮੁਕਾਬਲੇ ਵੱਧ ਗ਼ਲਤੀਆਂ ਕੀਤੀਆਂ, ਪਰ 14 ਐੱਸ ਮਾਰੇ, ਜਦਕਿ ਭਾਰਤੀ ਖਿਡਾਰੀ ਨੇ ਤਿੰਨ ਐੱਸ ਜੜੇ। ਡਬਲਜ਼ ਵਰਗ ਵਿੱਚ ਵਾਈਲਡ ਕਾਰਡ ਜੇਤੂ ਲਿਏਂਡਰ ਪੇਸ ਅਤੇ ਇਜ਼ਰਾਈਲ ਦੇ ਜੋਨਾਥਨ ਐਲਰਿਚ ਦੀ ਜੋੜੀ ਪਹਿਲੇ ਹੀ ਗੇੜ ਵਿੱਚ ਹਾਰ ਗਈ। ਉਸ ਨੂੰ ਰਾਜੀਵ ਰਾਮ ਅਤੇ ਜੋਅ ਸੇਲਿਸਬਰੀ ਨੇ 6-2, 6-3 ਨਾਲ ਮਾਤ ਦਿੱਤੀ।

Previous articleਵਿਵਾਦ ਕਾਰਨ ਪੁਰਸਕਾਰ ਚੋਣ ਕਮੇਟੀ ’ਚੋਂ ਹਟੀ: ਮੇਰੀਕੌਮ
Next articleਸਤਲੁਜ ਦਰਿਆ ‘ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ ‘ਚ ਤਬਾਹੀ ਮਚੀ ਹੋਈ ਹੈ