ਪੌਂਪੀਓ ਵੱਲੋਂ ਬਰਤਾਨਵੀ ਐਨਐੱਸਏ ਨਾਲ ਭਾਰਤ-ਪਾਕਿ ਤਣਾਅ ਬਾਰੇ ਚਰਚਾ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਭਾਰਤ-ਪਾਕਿਸਤਾਨ ਵਿਚਾਲੇ ਉਪਜੇ ਤਣਾਅ ਬਾਰੇ ਇੰਗਲੈਂਡ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨਐੱਸਏ) ਮਾਰਕ ਸੈਡਵਿਲ ਨਾਲ ਗੱਲਬਾਤ ਕੀਤੀ ਹੈ। ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਦੱਖਣੀ ਏਸ਼ੀਆ ਦੇ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਤਣਾਅ ਘਟਾਉਣ ਲਈ ਅਮਰੀਕੀ ਤੇ ਬ੍ਰਿਟਿਸ਼ ਅਥਾਰਿਟੀ ਨੇ ਵਿਸਤਾਰ ’ਚ ਗੱਲਬਾਤ ਕੀਤੀ ਹੈ। ਵਿਦੇਸ਼ ਵਿਭਾਗ ਦੇ ਡਿਪਟੀ ਬੁਲਾਰੇ ਰੌਬਰਟ ਪਾਲਾਡੀਨੋ ਨੇ ਕਿਹਾ ਕਿ ਪੌਂਪੀਓ ਤੇ ਸੈਡਵਿਲ ਨੇ ਅਮਰੀਕਾ-ਬਰਤਾਨੀਆ ਦੇ ਖ਼ਾਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਤੇ ਭਵਿੱਖੀ ਚੁਣੌਤੀਆਂ ਦੇ ਮੱਦੇਨਜ਼ਰ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ। ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕਾ ਲਗਾਤਾਰ ਦੋਵੇਂ ਪਰਮਾਣੂ ਮੁਲਕਾਂ ਵਿਚਾਲੇ ਟਕਰਾਅ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਲਾਡੀਨੋ ਨੇ ਕਿਹਾ ਕਿ ਭਾਰਤ-ਪਾਕਿ ਮੁੱਦੇ ਤੋਂ ਇਲਾਵਾ ਇਸ ਮੌਕੇ ਸੀਰੀਆ ਦੇ ਹਾਲਾਤ ਤੇ ਇਰਾਨ ਦੇ ਰੁਖ਼ ਬਾਰੇ ਵੀ ਚਰਚਾ ਕੀਤੀ ਗਈ।

Previous articleਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਨੌਂ ਮੈਂਬਰ ਨਾਮਜ਼ਦ
Next articleਪਾਕਿਸਤਾਨ ਦੀ ਕਿਰਨ ਨੇ ਰੁਸ਼ਨਾਈ ਅੰਬਾਲਾ ਦੇ ਪਰਵਿੰਦਰ ਦੀ ਜ਼ਿੰਦਗੀ