ਮੁੰਬਈ (ਸਮਾਜ ਵੀਕਲੀ) : ਮੈਗਾਸਟਾਰ ਅਮਿਤਾਭ ਬੱਚਨ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਤੇ ਪੋਤੀ ਅਰਾਧਿਆ ਬੱਚਨ ਨੂੰ ਕਰੋਨਾਵਾਇਰਸ ਤੋਂ ਉੱਭਰਨ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਨ੍ਹਾਂ ਦੇ ਹੰਝੂ ਭਰ ਆਏ। ਐਸ਼ਵਰਿਆ ਤੇ ਅਰਾਧਿਆ ਨੂੰ ਬੀਤੇ ਦਿਨ ਹਸਪਤਾਲੋਂ ਛੁੱਟੀ ਮਿਲੀ ਹੈ। ਅਮਿਤਾਭ ਨੇ ਆਪਣੇ ਬਲਾਗ ’ਚ ਲਿਖਿਆ ਕਿ ਜਦੋਂ ਅਰਾਧਿਆ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਲਦੀ ਘਰ ਮੁੜ ਆਓਗੇ ਤਾਂ ਉਹ ਭਾਵੁਕ ਹੋ ਗਏ।